ਬਠਿੰਡਾ 01 ਜੁਲਾਈ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਪੱਤਰਕਾਰਾਂ ਦੇ ਹਿੱਤਾਂ ਅਤੇ ਹੱਕਾਂ ਦੀ ਰਾਖੀ ਲਈ ਗਠਿਤ ਪ੍ਰੈਸ ਕਲੱਬ ਬਠਿੰਡਾ ਦਿਹਾਤੀ ਦੀ ਇੱਕ ਭਰਮੀ ਮੀਟਿੰਗ ਬਠਿੰਡਾ ਸਥਿਤ ਟੀਚਰਜ਼ ਹੋਮ ਵਿਖੇ ਪ੍ਰਧਾਨ ਗੁਰਜੀਤ ਚੌਹਾਨ ਦੀ ਅਗਵਾਈ ਵਿੱਚ ਹੋਈ। ਮੀਟਿੰਗ ਦੌਰਾਨ ਕਲੱਬ ਦੀਆਂ ਗਤੀਵਿਧੀਆਂ ਬਾਰੇ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਕਲੱਬ ਦੀਆਂ ਗਤੀਵਿਧੀਆਂ ਜਾਂ ਮੀਟਿੰਗਾਂ ਵਿੱਚ ਸ਼ਾਮਿਲ ਨਾ ਹੋਣ ਵਾਲੇ ਮੈਂਬਰਾਂ ਖਿਲਾਫ ਅਨੁਸਾ਼ਸਨਿਕ ਕਾਰਵਾਈ ਵੀ ਕੀਤੀ ਗਈ ਅਤੇ ਅਗਲੀਆਂ ਗਤੀਵਿਧੀਆਂ ਲਈ ਵਿਉਂਤਬੰਦੀ ਕੀਤੀ ਗਈ। ਇਸ ਮੌਕੇ ਕਲੱਬ ਦੀ ਫਡਿੰਗ ਦੇ ਹਿਸਾਬ ਕਿਤਾਬ ਦੇ ਨਾਲ ਨਾਲ ਆਪਸੀ ਮਨ-ਮੁਟਾਵ ਵੀ ਦੂਰ ਕੀਤੇ ਗਏ। ਇਸ ਮੌਕੇ ਸਮੂਹ ਕਲੱਬ ਮੈਂਬਰ ਸਾਹਿਬਾਨਾਂ ਨੇ ਜਿੱਥੇ ਭਵਿੱਖ ਵਿੱਚ ਇੱਕ ਦੂਜੇ ਪ੍ਰਤੀ ਵਿਸ਼ਵਾਸ , ਪਿਆਰ ਅਤੇ ਇੱਕਜੁੱਟਤਾ ਨਾਲ ਰਹਿਣ ਦਾ ਅਹਿਦ ਲਿਆ ਉੱਥੇ ਹੀ ਅੱਗੇ ਆ ਰਹੇ ਸਾਉਣ ਮਹੀਨੇ ਵਿੱਚ ਵੱਡੀ ਗਿਣਤੀ ਵਿੱਚ ਬੂਟੇ ਲਾਉਣ ਅਤੇ ਜਲਦ ਹੀ ਇੱਕ ਮੈਡੀਕਲ ਕੈਂਪ ਲਗਾਉਣ ਦਾ ਵੀ ਮਤਾ ਪਾਸ ਕੀਤਾ। ਪ੍ਰੈਸ ਕਲੱਬ ਬਠਿੰਡਾ ਦਿਹਾਤੀ ਦੀਆਂ ਗਤੀਵਿਧੀਆਂ ਅਤੇ ਇੱਕ ਦੂਜੇ ਪ੍ਰਤੀ ਏਕੇ ਨੂੰ ਦੇਖਦੇ ਹੋਏ ਯੂਐਸਏ ਤੋਂ ਪੱਤਰਕਾਰ ਯੁਗਰਾਜ ਸਿੰਘ ਗਿੱਲ ਨੇ ਵੀ ਕਲੱਬ ਵਿੱਚ ਸ਼ਮੂਲੀਅਤ ਕੀਤੀ ਜਿਨਾਂ ਦਾ ਕਲੱਬ ਮੈਂਬਰਾਂ ਵੱਲੋਂ ਵੀ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਕਲੱਬ ਦੇ ਜਨਰਲ ਸਕੱਤਰ ਸ੍ਰ ਸੁਰਿੰਦਰਪਾਲ ਸਿੰਘ, ਸੀਨਿਅਰ ਮੀਤ ਪ੍ਰਧਾਨ ਗੁਰਪ੍ਰੀਤ ਚਹਿਲ, ਚੇਅਰਮੈਨ ਸ਼੍ਰੀ ਅਜੀਤ ਸਿੰਘ, ਸਲਾਹਕਾਰ ਸ੍ਰੀ ਰਾਜ ਕੁਮਾਰ, ਪ੍ਰੈੱਸ ਸਕੱਤਰ ਸ੍ਰੀ ਦਿਲਬਾਗ ਜਖ਼ਮੀ, ਜਥੇਬੰਦਕ ਸਕੱਤਰ ਸ੍ਰੀ ਭੀਮ ਚੰਦ ਸ਼ੌਕੀ, ਸ੍ਰੀ ਨਸੀਬ ਚੰਦ ਸ਼ਰਮਾ ਸ੍ਰੀ ਨਵਦੀਪ ਗਰਗ,, ਸ੍ਰੀ ਮਨੋਜ ਕੁਮਾਰ ਚਰਖੀਵਾਲ, ਸ੍ਰ ਸੁਖਵਿੰਦਰ ਸਰਾਂ ਤੋਂ ਇਲਾਵਾ ਅਨਿਲ ਕੁਮਾਰ ਆਦਿ ਪੱਤਰਕਾਰ ਹਾਜਰ ਸਨ।