ਅਨੁਸ਼ਾਸਨਹੀਨਤਾ ਕਰਨ ਵਾਲੇ ਅਜੀਤ ਸਿੰਘ ਅਤੇ ਉਸਦੇ ਦੋ ਸਾਥੀਆਂ ਨੂੰ ਕੱਢਿਆ ਬਾਹਰ
ਬ ਠਿਡਾ ,11 ਜੁਲਾਈ ( ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਸਮਾਜ ਸੇਵਾ ਅਤੇ ਲੋਕ ਮੁੱਦਿਆਂ ਨੂੰ ਸਮਰਪਿਤ ਪ੍ਰੈਸ ਕਲੱਬ ਬਠਿੰਡਾ (ਦਿਹਾਤੀ) ਦੀ ਇਕ ਐਮਰਜੈਂਸੀ ਮੀਟਿੰਗ ਅੱਜ ਇੱਥੇ ਸਥਿਤ ਟੀਚਰ ਹੋਮ ਵਿਖੇ ਸੱਦੀ ਗਈ। ਪ੍ਰਧਾਨ ਗੁਰਜੀਤ ਚੌਹਾਨ ਵੱਲੋਂ ਸੱਦੀ ਗਈ ਇਸ ਮੀਟਿੰਗ ਵਿੱਚ ਕਈ ਗੰਭੀਰ ਵਿਚਾਰਾਂ ਕਰਨ ਦੇ ਨਾਲ ਨਾਲ ਅਨੁਸ਼ਾਸਨਹੀਨਤਾ ਕਰਨ ਵਾਲੇ ਕੁਝ ਅਹੁਦੇਦਾਰਾਂ ਖਿਲਾਫ ਵੀ ਸਖਤ ਕਾਰਵਾਈ ਕੀਤੀ ਗਈ। ਦੱਸਣਾ ਬਣਦਾ ਹੈ ਕਿ ਅਜੀਤ ਸਿੰਘ ਨਾਮ ਦੇ ਇੱਕ ਕਥਿੱਤ ਪੱਤਰਕਾਰ ਵੱਲੋਂ ਸੁਰਖੀਆਂ ਬਟੋਰਨ ਲਈ ਪਿਛਲੇ ਦਿਨੀ ਇੱਕ ਖਬਰ ਨਸ਼ਰ ਕੀਤੀ ਗਈ ਸੀ ਜਿਸ ਵਿੱਚ ਉਸ ਵੱਲੋਂ ਪ੍ਰੈਸ ਕਲੱਬ ਬਠਿੰਡਾ ਦਿਹਾਤੀ ਦੇ ਪ੍ਰਧਾਨ ਗੁਰਜੀਤ ਚੌਹਾਨ ਦੀ ਸ਼ਾਨ ਖਿਲਾਫ ਕੁਝ ਸ਼ਬਦ ਲਿਖੇ ਸਨ। ਦੱਸ ਦਈਏ ਕਿ ਪਿਛਲੀ 30 ਜੂਨ ਨੂੰ ਸਮੂਹ ਮੈਂਬਰਾਂ ਦੀ ਹਾਜ਼ਰੀ ਵਿੱਚ ਹੋਈ ਮੀਟਿੰਗ ਦੌਰਾਨ ਪ੍ਰਧਾਨ ਗੁਰਜੀਤ ਚੌਹਾਨ ਵੱਲੋ ਆਏ ਹੋਏ ਹਰ ਤਰਾਂ ਦੇ ਫੰਡਾਂ ਬਾਰੇ ਵਿਸਥਾਰ ਵਿੱਚ ਸਾਰੇ ਕਲੱਬ ਮੈਂਬਰਾਂ ਨੂੰ ਜਾਣਕਾਰੀ ਦੇ ਦਿੱਤੀ ਗਈ ਸੀ ਅਤੇ ਕਲੱਬ ਦੇ ਸਮੂਹ ਅਹੁਦੇਦਾਰ ਅਤੇ ਮੈਂਬਰ ਸਾਹਿਬਾਨਾਂ ਨੇ ਪ੍ਰਧਾਨ ਵੱਲੋਂ ਦਿੱਤੀ ਗਈ ਜਾਣਕਾਰੀ ਤੇ ਆਪਣੀ ਪੂਰੀ ਸੰਤੁਸ਼ਟੀ ਜਾਹਰ ਕੀਤੀ ਸੀ। ਪਰ ਅਜੀਤ ਸਿੰਘ ਨਾਮ ਦੇ ਉਕਤ ਸ਼ਖਸ ਵੱਲੋਂ ਪ੍ਰਧਾਨ ਨਾਲ ਨਿੱਜੀ ਰੰਜਿਸ਼ ਰੱਖਣ ਕਾਰਨ ਜਾਂ ਆਪਣੀ ਫੋਕੀ ਚੌਧਰ ਜਮਾਉਣ ਲਈ ਇੱਕ ਡਰਾਮਾ ਰਚਦੇ ਹੋਏ ਉਕਤ ਖਬਰ ਨਸ਼ਰ ਕੀਤੀ ਸੀ। ਅਜੀਤ ਸਿੰਘ ਨਾਮ ਦੇ ਉਕਤ ਸ਼ਖਸ ਵੱਲੋਂ ਇੱਕ ਡਰਾਮਾ ਰਚਦੇ ਹੋਏ ਆਪਣੇ ਸਮੇfਤ ਜਿਹੜੇ ਪੰਜ ਹੋਰ ਮੈਂਬਰਾਂ ਦੇ ਅਸਤੀਫਾ ਦੇਣ ਦੀ ਪੇਸ਼ਕਸ਼ ਦੀ ਗੱਲ ਕੀਤੀ ਗਈ ਸੀ ਉਹਨਾਂ ਵਿੱਚੋਂ ਅੱਧੇ ਤੋਂ ਜਿਆਦਾ ਮੈਂਬਰ ਜਿਨਾਂ ਵਿੱਚ ਪੱਤਰਕਾਰ ਗੁਰਸੇਵਕ ਸਿੰਘ ਚੁੱਘੇ ਖੁਰਦ , ਪੱਤਰਕਾਰ ਰਾਜਦੀਪ ਜੋਸ਼ੀ ਅਤੇ ਪੱਤਰਕਾਰ ਕੁਲਵਿੰਦਰ ਚਾਨੀ ਨਾਲ ਗੱਲ ਕੀਤੀ ਗਈ ਤਾਂ ਉਨਾਂ ਹੈਰਾਨੀ ਪ੍ਰਗਟ ਕਰਦੇ ਹੋਏ ਕਿਹਾ ਕਿ ਉਹਨਾਂ ਦੀ ਤਾਂ ਕਿਸੇ ਵੀ ਤਰ੍ਹਾਂ ਦੀ ਕੋਈ ਸ਼ੰਕਾ ਨਹੀਂ ਹੈ ਅਤੇ ਉਕਤ ਅਜੀਤ ਸਿੰਘ ਨੂੰ ਉਹਨਾਂ ਨੇ ਨਾ ਹੀ ਕਦੇ ਕਲੱਬ ਦੀ ਮੈਂਬਰਸ਼ਿਪ ਤੋਂ ਅਸਤੀਫੇ ਦੇਣ ਬਾਰੇ ਕੋਈ ਗੱਲ ਕੀਤੀ ਹੈ। ਉਹਨਾਂ ਕਿਹਾ ਕਿ ਅਜੀਤ ਸਿੰਘ ਸ਼ਾਇਦ ਕਿਸੇ ਨਿਜੀ ਰੰਜਿਸ਼ ਕਾਰਨ ਪ੍ਰਧਾਨ ਗੁਰਜੀਤ ਚੌਹਾਨ ਨਾਲ ਇਸ ਤਰਾਂ ਦੀ ਗੱਲ ਕਰਕੇ ਆਪਣੇ ਨੀਵੇਂ ਮਾਨਸਿਕ ਪੱਧਰ ਦਾ ਸਬੂਤ ਦੇ ਰਿਹਾ ਹੈ। ਇਸ ਦੇ ਨਾਲ ਹੀ ਇਹ ਵੀ ਵਿਚਾਰਨ ਯੋਗ ਗੱਲ ਹੈ ਕਿ ਜੇਕਰ ਕਿਸੇ ਨੇ ਕਿਸੇ ਸੰਸਥਾ ਤੋਂ ਅਸਤੀਫਾ ਦੇਣਾ ਹੁੰਦਾ ਹੈ ਤਾਂ ਉਹ ਹੱਥ ਲਿਖਤ ਜਾਂ ਟਾਈਪ ਕਰਵਾ ਅਤੇ ਅਰਜ਼ੀ ਪੱਤਰ ਤੇ ਆਪਣੇ ਦਸਤਖਤ ਕਰਕੇ ਹੀ ਕਿਸੇ ਸੰਸਥਾ ਨੂੰ ਆਪਣਾ ਅਸਤੀਫਾ ਪੇਸ਼ ਕਰਦਾ ਹੈ। ਪਰ ਜਿਹੜਾ ਤਰੀਕਾ ਅਜੀਤ ਸਿੰਘ ਨੇ ਵਟਸ ਐਪ ਤੇ ਮੈਸੇਜ ਟਾਈਪ ਕਰਕੇ ਅਸਤੀਫਾ ਦੇਣ ਦਾ ਅਪਣਾਇਆ ਹੈ ਉਹ ਮਹਿਜ਼ ਇੱਕ ਡਰਾਮਾ ਅਤੇ ਫੋਕੀ ਸ਼ੋਹਰਤ ਹਾਸਲ ਕਰਨ ਲਈ ਹੀ ਕੀਤਾ ਜਾਪਦਾ ਹੈ।
ਇਸ ਤੋਂ ਬਾਅਦ ਕਾਫੀ ਸੋਚ ਵਿਚਾਰ ਕਰਨ ਅਤੇ ਸਮੂਹ ਮੈਂਬਰ ਸਾਹਿਬਾਨਾ ਦੀ ਸਹਿਮਤੀ ਨਾਲ ਇਹ ਫੈਸਲਾ ਕੀਤਾ ਗਿਆ ਕਿ ਕਿਉ ਕਿ ਅਜੀਤ ਸਿੰਘ ਨੇ ਨਾ ਸਿਰਫ ਪ੍ਰੈਸ ਕਲੱਬ ਦੀ ਸ਼ਾਖ਼ ਖਰਾਬ ਕਰਨ ਦੀ ਹੀ ਕੋਸ਼ਿਸ਼ ਕੀਤੀ ਹੈ ਬਲਕਿ ਕੁਝ ਮੈਂਬਰਾਂ ਨੂੰ ਬਿਨਾਂ ਭਰੋਸੇ ਵਿੱਚ ਲਏ ਉਹਨਾਂ ਦੇ ਅਸਤੀਫੇ ਦੀ ਆਪਣੇ ਵੱਲੋਂ ਹੀ ਪੇਸ਼ਕਸ਼ ਕਰਕੇ ਅਨੁਸ਼ਾਸਨਹੀਨਤਾ ਵੀ ਕੀਤੀ ਹੈ। ਇਸ ਕਰਕੇ ਉਕਤ ਨੂੰ ਅਤੇ ਉਸਦਾ ਸਮਰਥਨ ਕਰਨ ਵਾਲੇ ਮੈਂਬਰਾਂ ਨੂੰ ਕਲੱਬ ਵਿੱਚੋਂ ਬਾਹਰ ਕੀਤਾ ਜਾਣਾ ਚਾਹੀਦਾ ਹੈ। ਸਮੂਹ ਅਹੁਦੇਦਾਰਾਂ ਅਤੇ ਮੈਂਬਰ ਸਾਹਿਬਾਨਾਂ ਵੱਲੋਂ ਲੈ ਗਏ ਫੈਸਲੇ ਅਨੁਸਾਰ ਅਜੀਤ ਸਿੰਘ ਅਤੇ ਇਸ ਵਿੱਚ ਉਸਦਾ ਸਾਥ ਦੇਣ ਵਾਲੇ ਦਿਲਬਾਗ ਜ਼ਖਮੀ ਅਤੇ ਅਨਿਲ ਕੁਮਾਰ ਦੀ ਕਲੱਬ ਦੀ ਮੁੱਢਲੀ ਮੈਂਬਰਸ਼ਿਪ ਰੱਦ ਕਰਦੇ ਹੋਏ ਉਹਨਾਂ ਦੀਆਂ ਕਲੱਬ ਤੋਂ ਤਮਾਮ ਸੇਵਾਵਾਂ ਖਤਮ ਕਰ ਦਿੱਤੀਆਂ ਗਈਆਂ। ਇਸ ਮੀਟਿੰਗ ਵਿੱਚ ਕਲੱਬ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਹਿੱਸਾ ਲਿਆ।
Leave a Comment
Your email address will not be published. Required fields are marked with *