
ਮਹਿਲ ਕਲਾਂ, 24 ਸਤੰਬਰ (ਜਗਮੋਹਣ ਸ਼ਾਹ ਰਾਏਸਰ/ਵਰਲਡ ਪੰਜਾਬੀ ਟਾਈਮਜ਼)
ਪ੍ਰੈੱਸ ਕਲੱਬ ਰਜਿ: ਮਹਿਲ ਕਲਾਂ (ਬਰਨਾਲਾ) ਦੀ 19 ਵੀਂ ਵਰੇਗੰਢ ਨੂੰ ਸਮਰਪਿਤ ਵਿਸ਼ਾਲ ਸਮਾਗਮ ਪ੍ਰੈੱਸ ਕਲੱਬ ਮਹਿਲ ਕਲਾਂ ਦੇ ਮੁੱਖ ਦਫ਼ਤਰ (ਸਾਹਮਣੇ ਟੈਲੀਫੋਨ ਐਕਸਚੇਂਜ) ਮਹਿਲ ਕਲਾਂ ਵਿਖੇ ਪੂਰੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਮੌਕੇ ਪਾਠ ਦੇ ਭੋਗ ਉਪਰੰਤ ਬੋਲਦਿਆ ਕਲੱਬ ਦੇ ਪ੍ਰਧਾਨ ਬਲਜਿੰਦਰ ਸਿੰਘ ਢਿੱਲੋ ਨੇ ਕਲੱਬ ਦੀਆਂ ਪਿਛਲੇ 19 ਸਾਲ ਦੀਆਂ ਸਰਗਰਮੀਆਂ, ਸ਼ਾਨਾਮੱਤੀਆਂ ਪ੍ਰਾਪਤੀਆਂ ਬਾਰੇ ਵਿਸਥਾਰ ਪੂਰਬਕ ਜਾਣਕਾਰੀ ਦਿੰਦਿਆਂ ਭਵਿੱਖ ਵਿੱਚ ਲੋਕ ਭਲਾਈ ਦੇ ਕਾਰਜਾਂ ਨੂੰ ਹੋਰ ਤੇਜ਼ ਕਰਨ ਦਾ ਐਲਾਨ ਕੀਤਾ। ਹਲਕਾ ਆਪ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਨਿੱਜੀ ਸਹਾਇਕ ਭਾਈ ਬਿੰਦਰ ਸਿੰਘ ਖ਼ਾਲਸਾ ਨੇ ਪ੍ਰਬੰਧਕਾਂ ਨੂੰ ਇਸ ਉਪਰਾਲੇ ਦੀ ਵਧਾਈ ਦਿੰਦਿਆ ਪੰਜਾਬ ਸਰਕਾਰ ਵਲੋਂ ਕਲੱਬ ਦੀ ਬਿਹਤਰੀ ਲਈ ਹਰ ਸੰਭਵ ਸਹਿਯੋਗ ਦਾ ਵਿਸ਼ਵਾਸ਼ ਦੁਆਇਆ। ਸਾਬਕਾ ਵਿਧਾਇਕਾ ਭਾਜਪਾ ਆਗੂ ਬੀਬੀ ਹਰਚੰਦ ਕੌਰ ਘਨੌਰੀ, ਹਲਕਾ ਇੰਚਾਰਜ ਜਥੇ: ਨਾਥ ਸਿੰਘ ਹਮੀਦੀ, ਸੀਨੀ: ਕਾਂਗਰਸੀ ਆਗੂ ਗੁਰਮੇਲ ਸਿੰਘ ਮੌੜ, ਸ਼੍ਰੋਮਣੀ ਅਕਾਲੀ ਦਲ ( ਅ )ਦੇ ਹਲਕਾ ਇੰਚਾਰਜ ਭਾਈ ਗੁਰਜੰਟ ਸਿੰਘ ਕੱਟੂ, ਬਸਪਾ ਦੇ ਜ਼ਿਲਾ ਪ੍ਰਧਾਨ ਸਰਬਜੀਤ ਸਿੰਘ ਖੇੜੀ, ਸਾਬਕਾ ਚੇਅਰਮੈਨ ਅਜੀਤ ਸਿੰਘ ਕੁਤਬਾ ਨੇ ਪ੍ਰੈੱਸ ਕਲੱਬ ਵਲੋਂ ਨਿਰਪੱਖ ਪੱਤਰਕਾਰੀ ਦੇ ਨਾਲ-ਨਾਲ ਲੋਕ ਭਲਾਈ ਦੇ ਕਾਰਜ ਜਿਵੇਂ ਖੂਨਦਾਨ ਕੈਂਪ, ਮੈਡੀਕਲ ਜਾਂਚ ਕੈਂਪ, ਬੇਸਹਾਰਾ ਲੋਕਾਂ ਮਦਦ ਲਈ ਪਾਏ ਜਾ ਰਹੇ ਅਹਿਮ ਯੋਗਦਾਨ ਦੀ ਸ਼ਲਾਘਾ ਕਰਦਿਆਂ ਆਪਣੇ ਵਲੋਂ ਹਰ ਸੰਭਵ ਸਹਿਯੋਗ ਦਾ ਵਿਸ਼ਵਾਸ਼ ਦੁਆਇਆ। ਕਲੱਬ ਦੇ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਅਣਖੀ ਨੇ ਵੱਡੀ ਗਿਣਤੀ ‘ਚ ਪਹੁੰਚਣ ਤੇ ਸਾਰਿਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆ ਭਵਿੱਖ ਵਿੱਚ ਵੀ ਕਲੱਬ ਵੱਲੋਂ ਆਪਣੀ ਬਣਦੀ ਜ਼ਿੰਮੇਵਾਰੀ ਨੂੰ ਦ੍ਰਿੜਤਾ, ਈਮਾਨਦਾਰੀ ਨਾਲ ਨਿਭਾਉਣ ਦਾ ਵਿਸ਼ਵਾਸ਼ ਦੁਆਇਆ। ਸਮਾਜ ਸੇਵੀ ਕਿਰਨ ਮਹੰਤ ਹਠੂਰ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕਰਦਿਆ ਕਲੱਬ ਨੂੰ ਆਰਥਿਕ ਮਦਦ ਭੇਟ ਕੀਤੀ। ਕਲੱਬ ਦੇ ਸਰਪ੍ਰਸਤ ਅਵਤਾਰ ਸਿੰਘ ਅਣਖੀ, ਪ੍ਰਧਾਨ ਬਲਜਿੰਦਰ ਸਿੰਘ ਢਿੱਲੋਂ, ਚੇਅਰਮੈਨ ਸ਼ੋਨੀ ਮਾਂਗੇਵਾਲ, ਖਜ਼ਾਨਚੀ ਬਲਵਿੰਦਰ ਸਿੰਘ ਵਜੀਦਕੇ, ਸੀਨੀ: ਮੀਤ ਪ੍ਰਧਾਨ ਜਗਸੀਰ ਸਿੰਘ ਧਾਲੀਵਾਲ, ਜਨਰਲ ਸਕੱਤਰ ਮੇਘ ਰਾਜ ਜੋਸ਼ੀ, ਰਮਨਦੀਪ ਸਿੰਘ ਠੁੱਲੀਵਾਲ, ਗੁਰਪ੍ਰੀਤ ਸਿੰਘ ਅਣਖੀ, ਸੁਖਵੀਰ ਸਿੰਘ ਜਗਦੇ, ਡਾ: ਜਗਰਾਜ ਸਿੰਘ ਮੂੰਮ, ਬਲਵੰਤ ਸਿੰਘ ਚੁਹਾਣਕੇ, ਜਗਮੋਹਣ ਸ਼ਾਹ ਰਾਏਸਰ, ਪ੍ਰਦੀਪ ਸਿੰਘ ਲੋਹਗੜ੍ਹ, ਭਾਈ ਰਾਜਵਿੰਦਰ ਸਿੰਘ ਕਲਾਲ ਮਾਜਰਾ ਦੀ ਅਗਵਾਈ ਹੇਠ ਵੱਖ ਵੱਖ ਸ਼ਖਸ਼ੀਅਤਾਂ, ਦਾਨੀ ਸੱਜਣਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਾਬਾ ਵਰਿਆਮ ਸਿੰਘ ਕਾਰ ਸੇਵਾ ਵਾਲੇ, ਬਾਬਾ ਗੁਰਦੇਵ ਸਿੰਘ ਕਾਰ ਸੇਵਾ, ਡੀ ਐਸ ਪੀ ਮਹਿਲ ਕਲਾਂ ਸੁਬੇਗ ਸਿੰਘ, ਐਸ ਐਮ ਓ ਡਾ: ਗੁਰਤੇਜਿੰਦਰ ਕੌਰ, ਡਾ: ਅੰਮ੍ਰਿਤ ਕੌਰ, ਸਮਾਜ ਸੇਵੀ ਸਰਬਜੀਤ ਸਿੰਘ ਸੰਭੂ, ਪ੍ਰਧਾਨ ਬਾਬਾ ਸ਼ੇਰ ਸਿੰਘ ਖ਼ਾਲਸਾ, ਡਾ: ਸੋਮਾ ਸਿੰਘ ਗੰਡੇਵਾਲ, ਪ੍ਰਧਾਨ ਗੁਰਜੀਤ ਸਿੰਘ ਧਾਲੀਵਾਲ, ਐਮ ਡੀ ਡਾ: ਚਰਨ ਸਿੰਘ ਭਦੌੜ, ਅੰਮ੍ਰਿਤਪਾਲ ਸਿੰਘ ਵਿੱਕੀ ਸ਼ੇਰਪੁਰ, ਬਲਵਿੰਦਰ ਸਿੰਘ ਖੁਰਮੀ, ਐਸ ਡੀ ਓ ਪੁਸ਼ਪਿੰਦਰ ਸਿੰਘ, ਨਿਰਮਲਜੀਤ ਸਿੰਘ ਚਾਨੇ, ਚੇਅਰਮੈਨ ਜਗਸੀਰ ਸਿੰਘ ਖ਼ਾਲਸਾ, ਐੱਸ ਐਚ ਓ ਸਰੀਫ ਖ਼ਾਨ, ਡਾ: ਅਮਰਜੀਤ ਸਿੰਘ, ਵਾਈਸ ਪਿ੍ੰਸੀਪਲ ਪ੍ਰਦੀਪ ਸਿੰਘ ਮਿੱਠੇਵਾਲ, ਨੰਬਰਦਾਰ ਗੁਰਮੁੱਖ ਸਿੰਘ ਹਮੀਦੀ, ਪ੍ਰਧਾਨ ਜਸਵੀਰ ਸਿੰਘ ਵਜੀਦਕੇ, ਪ੍ਰਧਾਨ ਸ਼ੇਰ ਸਿੰਘ ਰਵੀ, ਮੋਹਿਤ ਗਰਗ ਹੀਰਾ, ਡਾ: ਪਰਮਿੰਦਰ ਸਿੰਘ ਹਮੀਦੀ, ਫਿਰੋਜ਼ ਖਾਂਨ, ਬਲਜਿੰਦਰ ਕੌਰ ਮਾਂਗੇਵਾਲ, ਐਡਵੋਕੇਟ ਸੇਵਕ ਸਿੰਘ ਲਾਲੀ, ਮਹਿੰਦਰ ਸਿੰਘ ਮੈਬਰ, ਭਾਈ ਸੁਖਵਿੰਦਰ ਸਿੰਘ ਪੱਪੂ, ਅਮਰਜੀਤ ਸਿੰਘ ਬੱਸੀਆਂ, ਪ੍ਰੇਮ ਕੁਮਾਰ ਪਾਸੀ, ਸਿਕੰਦਰ ਸਿੰਘ ਮਹਿਲ ਖੁਰਦ, ਰਛਪਾਲ ਸਿੰਘ ਬੱਟੀ, ਹਰਪਾਲ ਸਿੰਘ ਪਾਲੀ, ਗੁਰਪ੍ਰੀਤ ਸਿੰਘ ਦੀਪਗੜ੍ਹ, ਬੰਤ ਸਿੰਘ ਕੁਤਬਾ, ਆਦਿ ਆਗੂ ਹਾਜ਼ਰ ਸਨ।