ਪ੍ਰਸਿੱਧ ਸਾਹਿਤਕਾਰ ਬਿਸਮਿਲ ਫਰੀਦਕੋਟੀ,ਸਵ. ਅਮਰ ਸਿੰਘ ਰਾਜੇਆਣਾ,ਸਵ.ਲੋਕ ਗਾਇਕ ਮੇਜ਼ਰ ਮਹਿਰਮ ਐਵਾਰਡ ਪ੍ਰਸਿੱਧ ਸਾਹਿਤਕਾਰਾਂ ਨੂੰ ਦਿੱਤੇ ਜਾਣਗੇ।
ਫਰੀਦਕੋਟ 25 ਨਵੰਬਰ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਲੇਖਕ ਮੰਚ ਰਜਿ ਫਰੀਦਕੋਟ ਦੀ ਇੱਕ ਵਿਸ਼ੇਸ਼ ਮੀਟਿੰਗ ਸ਼ਹੀਦ ਭਗਤ ਸਿੰਘ ਪਾਰਕ ਫਰੀਦਕੋਟ ਵਿੱਚ ਸ ਜਸਵੰਤ ਸਿੰਘ ਕੁੱਲ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਮਨਜਿੰਦਰ ਗੋਲ੍ਹੀ, ਜੰਗੀਰ ਸਿੰਘ ਸੱਧਰ, ਜੀਤ ਕੰਮੇਆਣਾ,ਬਿੱਕਰ ਵਿਯੋਗੀ,ਜੈ ਪਾਲ ਸਿੰਘ ਬਰਾੜ, ਬਲਵਿੰਦਰ ਸਿੰਘ ਫਿੱਡੇ,ਧਰਮ ਪ੍ਰਵਾਨਾਂ,ਜੇ ਪੀ ਸਿੰਘ, ਲੱਕੀ ਕੰਮੇਆਣਾ, ਵਤਨਵੀਰ ਜ਼ਖ਼ਮੀ,ਡਾ ਮੁਕੰਦ ਸਿੰਘ ਵੜਿੰਗ, ਪੰਜਾਬੀ ਫਿਲਮ ਐਕਟਰ, ਗੁਰਪ੍ਰੀਤ ਸਿੰਘ ਆਦਿ ਲੇਖਕਾਂ ਨੇ ਭਾਗ ਲਿਆ । ਇਸ ਸਮੇਂ ਪੰਜਾਬੀ ਲੇਖਕ ਮੰਚ ਰਜਿ. ਫਰੀਦਕੋਟ ਵੱਲੋਂ 15 ਦਸੰਬਰ ਨੂੰ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਫਰੀਦਕੋਟ ਵਿਖੇ ਕਰਵਾਏ ਜਾ ਰਹੇ ਸਲਾਨਾਂ ਸਮਾਗ਼ਮ ਦੀ ਰੂਪ ਰੇਖਾ ਤਿਆਰ ਕੀਤੀ ਗਈ । ਇਸ ਸਮੇਂ ਬਿਸਮਿਲ ਫਰੀਦਕੋਟੀ ਐਵਾਰਡ 2024 ਪ੍ਰਸਿੱਧ ਸਾਹਿਤਕਾਰ ਹਰਮਿੰਦਰ ਸਿੰਘ ਕੋਹਾਰ ਵਾਲਾ ਨੂੰ , ਕਵੀਸ਼ਰ ਸਵ. ਅਮਰ ਸਿੰਘ ਰਾਜੇਆਣਾ ਪੁਰਸਕਾਰ 2024 ਪ੍ਰਸਿੱਧ ਕਵੀਸ਼ਰ ਸ ਹਰਵਿੰਦਰ ਸਿੰਘ ਰੋਡੇ ਨੂੰ ਅਤੇ ਸਵ. ਗਾਇਕ ਮੇਜ਼ਰ ਮਹਿਰਮ ਐਵਾਰਡ 2024 ਪ੍ਰਸਿੱਧ ਲੋਕ ਗਾਇਕ ਪਾਲ ਰਸੀਲਾ ਨੂੰ ਦਿੱਤਾ ਜਾਵੇਗਾ।