ਫ਼ਰੀਦਕੋਟ 06 ਜੁਲਾਈ ( ਵਰਲਡ ਪੰਜਾਬੀ ਟਾਈਮਜ਼)
ਕਲਮਾਂ ਦੇ ਰੰਗ ਸਾਹਿਤ ਸਭਾ ( ਰਜਿ) ਫ਼ਰੀਦਕੋਟ ਵੱਲੋ ਪੰਜਾਬੀ ਦੇ ਮਾਣਮੱਤੇ ਸ਼ਾਇਰ ਕੁਲਵਿੰਦਰ ਵਿਰਕ ਦਾ ਰੁਬਰੂ ਕਰਵਾਇਆ ਜਾ ਰਿਹਾ । ਇਸੇ ਮੰਚ ਤੋ ਪੰਜਾਬੀ ਦੀ ਉੱਘੀ ਲੋਕ ਗਾਇਕਾ ਸਰਬਜੀਤ ਕੌਰ ਦਾ ਗੀਤ ਲੋਕ ਅਰਪਣ ਕੀਤਾ ਜਾਵੇਗਾ । ਇਹ ਸਮਾਗਮ ਦੇ ਮੁੱਖ ਮਹਿਮਾਨ ਡਾਂ. ਮਨਜੀਤ ਭੱਲਾ ਜੀ ਸੇਵਾ ਮੁਕਤ ਸਹਾਇਕ ਸਿਵਲ ਸਰਜਨ ਤੇ ਵਿਸੇਸ਼ ਮਹਿਮਾਨ ਵਜੋ ਸ.ਜਸਕਰਨ ਸਿੰਘ ਬੀ.ਪੀ.ਈ.ਓ ਫ਼ਰੀਦਕੋਟ ਪਹੁੰਚਣਗੇ। ਇਹ ਸਮਾਗਮ 7 ਜੁਲਾਈ ਦਿਨ ਐਤਵਾਰ ਬਲਾਕ ਪ੍ਰਾਇਮਰੀ ਸਿੱਖਿਆ ਦਫਤਰ ਨੇੜੇ ਜੁਬਲੀ ਚੌਕ ਫ਼ਰੀਦਕੋਟ ਹੋ ਰਿਹਾ। ਇਸ ਸਮਾਗਮ ਦੀ ਜਾਣਕਾਰੀ ਸਭਾ ਦੇ ਜਨਰਲ ਸਕੱਤਰ ਜਸਵਿੰਦਰ ਜੱਸ ਨੇ ਪ੍ਰੈਸ ਨਾਲ ਸਾਂਝੀ ਕੀਤੀ ।
ਕੈਪਸਨ ( 1) ਲੋਕ ਗਾਇਕਾ ਸਰਬਜੀਤ ਕੌਰ
(2) ਸ਼ਾਇਰ ਕੁਲਵਿੰਦਰ ਵਿਰਕ
Leave a Comment
Your email address will not be published. Required fields are marked with *