ਖਰੜ, 04 ਅਕਤੂਬਰ (ਪੱਤਰ ਪ੍ਰੇਰਕ/ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਸਾਹਿਤ ਸਭਾ, ਖਰੜ ਸਾਹਿਤਕ ਅਤੇ ਸਮਾਜਿਕ ਗਤੀਵਿਧੀਆਂ ਵਿੱਚ ਨਿਰੰਤਰ ਕਾਰਜਸ਼ੀਲ ਹੈ। ਇਸੇ ਦੇ ਚਲਦਿਆਂ ਸਭਾ ਵੱਲੋਂ 06 ਅਕਤੂਬਰ ਐਤਵਾਰ ਨੂੰ ਸਥਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਰੋਮੀ ਘੜਾਮਾਂ ਨਾਲ਼ ਰੂਬਰੂ ਸਮਾਗਮ ਕਰਵਾਇਆ ਜਾ ਰਿਹਾ ਹੈ। ਜਿਸ ਬਾਰੇ ਸਭਾ ਦੇ ਸਰਪ੍ਰਸਤ ਮਨਮੋਹਨ ਸਿੰਘ ਦਾਊਂ ਨੇ ਦੱਸਿਆ ਕਿ ਇਸ ਦੌਰਾਨ ਸਾਹਿਤਕਾਰ, ਗਾਇਕ, ਅਦਾਕਾਰ, ਪੱਤਰਕਾਰ ਅਤੇ ਅੰਤਰ-ਰਾਸ਼ਟਰੀ ਸੋਨ ਤਮਗੇ ਜੇਤੂ ਮਾਸਟਰ ਦੌੜਾਕ ਗੁਰਬਿੰਦਰ ਸਿੰਘ (ਰੋਮੀ ਘੜਾਮਾਂ) ਆਪਣੀਆਂ ਰਚਨਾਵਾਂ ਅਤੇ ਜੀਵਨ ਆਧਾਰਿਤ ਤਜਰਬਿਆਂ ਨਾਲ਼ ਸਰੋਤਿਆਂ ਨਾਲ਼ ਸਾਂਝ ਪਾਉਣਗੇ। ਸਮਾਗਮ ਵਿੱਚ ਜਸਪਾਲ ਸਿੰਘ ਦੇਸੂਵੀ ਪ੍ਰਧਾਨ, ਵਿਸ਼ਵ ਪੰਜਾਬੀ ਸਾਹਿਤਕ ਵਿਚਾਰ ਮੰਚ (ਰਜਿ.), ਮੋਹਾਲ਼ੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਉਨ੍ਹਾਂ ਸਮੂਹ ਕਲਾ ਪ੍ਰੇਮੀ ਸੱਜਣਾ ਨੂੰ ਖੁੱਲ੍ਹਾ ਸੱਦਾ ਦਿੱਤਾ ਕਿ ਐਤਵਾਰ ਨੂੰ ਸਵੇਰੇ 10:00 ਤੋਂ ਦੁਪਿਹਰ 01:00 ਵਜੇ ਤੱਕ ਜਰੂਰੀ ਹਾਜਰੀਆਂ ਲਗਵਾਉਣ। ਇਸ ਤੋਂ ਇਲਾਵਾ ਪਹੁੰਚੇ ਹੋਏ ਸਮੂਹ ਸਾਹਿਤਕਾਰ ਸਾਥੀ ਵੀ ਆਪੋ-ਆਪਣੀਆਂ ਪੇਸ਼ਕਾਰੀਆਂ ਦੇਣਗੇ।