ਫਰੀਦਕੋਟ 3 ਜੂਨ (ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਸਾਹਿਤ ਸਭਾ ਰਜ਼ਿ ਫਰੀਦਕੋਟ ਦੀ ਮਾਸਿਕ ਇਕੱਤਰਤਾ ਮਿਤੀ 1 ਜੂਨ 2025 ਦਿਨ ਐਤਵਾਰ ਨੂੰ ਕਰਨਲ ਬਲਬੀਰ ਸਿੰਘ ਸਰਾਂ ਦੀ ਪ੍ਰਧਾਨਗੀ ਹੇਠ ਸਥਾਨਕ ਪੈਨਸ਼ਨਰਜ ਭਵਨ ਫਰੀਦਕੋਟ ਨਜ਼ਦੀਕ ਹੁੱਕੀ ਚੌਕ ਫਰੀਦਕੋਟ ਵਿਖੇ ਹੋਈ ਜਿਸ ਵਿੱਚ ਤਕਰੀਬਨ 2 ਦਰਜਨ ਲੇਖਕਾਂ ਨੇ ਭਾਗ ਲਿਆ ਜਿਨ੍ਹਾਂ ਵਿੱਚ ਇਕਬਾਲ ਘਾਰੂ, ਦਰਸ਼ਨ ਰੋਮਾਣਾ, ਲਾਲ ਸਿੰਘ ਕਲਸੀ, ਸੁਰਿੰਦਰਪਾਲ ਸ਼ਰਮਾ ਭਲੂਰ, ਪ੍ਰਿੰਸੀਪਲ ਕ੍ਰਿਸ਼ਨ ਲਾਲ ਬਕੋਲੀਆ, ਪ੍ਰਿੰਸੀਪਲ ਜੋਗਿੰਦਰ ਸਿੰਘ ਸਿੱਧੂ, ਸਾਧੂ ਸਿੰਘ ਚਮੇਲੀ, ਸੁਖਦੇਵ ਸਿੰਘ ਮਚਾਕੀ, ਡਾ. ਧਰਮ ਪ੍ਰਵਾਨਾ, ਗਿਆਨੀ ਮੁਖਤਿਆਰ ਸਿੰਘ ਵੰਗੜ, ਪ੍ਰੋ. ਪਾਲ ਸਿੰਘ ਪਾਲ, ਜਗਦੀਪ ਹਸਰਤ ਆਦਿ ਹਾਜ਼ਰ ਹੋਏ। ਸਭ ਤੋਂ ਪਹਿਲਾਂ ਸਭਾ ਵੱਲੋਂ ਕੁਝ ਸ਼ੋਕ ਮਤੇ ਪਾਏ ਗਏ ਜਿਨ੍ਹਾਂ ਵਿੱਚ ਪੰਜਾਬੀ ਅਤੇ ਹਿੰਦੀ ਸਾਹਿਤ ਦੇ ਨਾਮਵਰ ਲੇਖਕ ਅਤੇ ਵਿਦਵਾਨ ਡਾ. ਰਤਨ ਸਿੰਘ ਜੱਗੀ, ਪ੍ਰਸਿੱਧ ਸ਼ਾਇਰ ਸਰਦਾਰ ਪੰਛੀ ਦੇ ਪੁੱਤਰ, ਅਗਨੀਵੀਰ ਅਕਾਸ਼ਦੀਪ ਸਿੰਘ ਚਹਿਲ, ਬੀਬੀ ਗੁਰਚਰਨ ਕੌਰ ਪਤਨੀ ਸਵ: ਭੋਲਾ ਸਿੰਘ ਢਿੱਲੋਂ, ਦੇ ਦਿਹਾਂਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਨਾਮ ਦੀ ਤਬਦੀਲੀ ਕੀਤੇ ਜਾਣ ਦੀ ਨਿਖੇਧੀ ਕੀਤੀ ਗਈ। ਅਖੀਰ ਵਿੱਚ ਰਚਨਾਵਾਂ ਦੇ ਦੌਰ ਵਿੱਚ ਹਾਜ਼ਰ ਲੇਖਕਾਂ ਨੇ ਆਪੋ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਅਤੇ ਉਨ੍ਹਾਂ ਰਚਨਾਵਾਂ ਤੇ ਵਿਚਾਰ ਪੇਸ਼ ਕੀਤੇ ਗਏ। ਸਭਾ ਦੇ ਮੁੱਖ ਸਰਪ੍ਰਸਤ ਪ੍ਰਸਿੱਧ ਸ਼ਾਇਰ ਨਵਰਾਹੀ ਘੁਗਿਆਣਵੀ ਜੀ ਦੀ ਨਵੀਂ ਪ੍ਰਕਾਸ਼ਿਤ ਹੋ ਰਹੀ ਪੁਸਤਕ ਤੇ ਅਗਾਉ ਵਧਾਈ ਦਿੱਤੀ ਗਈ।