ਫਰੀਦਕੋਟ 31 ਮਈ (ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਸਾਹਿਤ ਸਭਾ ਰਜ਼ਿ ਫਰੀਦਕੋਟ ਵੱਲੋਂ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਮੌਕੇ ਠੰਡੇ ਮਿੱਠੇ ਜਲ ਦੀ ਛਬੀਲ ਪ੍ਰਸਿੱਧ ਸ਼ਾਇਰ ਨਵਰਾਹੀ ਘੁਗਿਆਣਵੀ ਜੀ ਗ੍ਰਹਿ ਨਹਿਰ ਨਜ਼ਾਰਾ ਵਿਖੇ ਲਗਾਈ ਗਈ ਅਤੇ ਆਉਂਦੇ ਜਾਂਦੇ ਰਾਹਗੀਰਾਂ ਨੂੰ ਠੰਡਾ ਮਿੱਠਾ ਜਲ ਛਕਾਇਆ ਗਿਆ। ਇਸ ਦੀ ਸੇਵਾ ਪ੍ਰਸਿੱਧ ਸ਼ਾਇਰ ਨਵਰਾਹੀ ਘੁਗਿਆਣਵੀ , ਪ੍ਰਸਿੱਧ ਲੇਖਕ ਇਕਬਾਲ ਘਾਰੂ, ਲੇਖਕ ਵਤਨਵੀਰ ਜ਼ਖਮੀ, ਹਰਸੰਗੀਤ ਗਿੱਲ,ਨਵਰਾਹੀ ਘੁਗਿਆਣਵੀ ਜੀ ਦੇ ਸਹਾਇਕ ਸੁਮੀਤ ਨੇ ਨਿਭਾਈ