ਪੰਜਾਬ ਦੀ ਧਰਤੀ ਗੁਰੂ ਯੋਧੇ, ਕੁਰਬਾਨੀਆਂ ਪੈਦਾ ਕਰਨ ਦਾ ਮਾਣ ਹਾਸਲ ਹੈ । ਪੰਜਾਬ ਦੇ ਪੁੱਤਰਾਂ ਨੂੰ ਕਿਰਤੀ ਕਮਾਊ ਵਜੋਂ ਜਾਣੇ ਜਾਂਦੇ ਹਨ। ਪੰਜਾਬ ਦੀ ਧਰਤੀ ਦੀਆਂ ਮਾਵਾਂ ਦੂਜਿਆਂ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਦੀ ਰਾਖੀ ਲਈ ਜਾਨ ਦੀ ਬਾਜ਼ੀ ਹਮੇਸ਼ਾ ਲਾਉਣ ਵਾਲੇ ਦੂਲੇ ਜੰਮਦੀਆਂ ਹਨ।
ਅੱਜ ਹਾਲਾਤ ਇਹ ਹਨ ਧੀਆਂ ਭੈਣਾਂ ਵੀ ਮਹਿਫੂਜ਼ ਨਹੀਂ ਹਨ।
ਪੰਜਾਬੀ ਸਮਾਜ ਉਤੇ ਕਿਸ ਤਰ੍ਹਾਂ ਦੇ ਸੰਕਟਾਂ ਦਾ ਸ਼ਿਕਾਰ ਹੋ ਰਿਹਾ ਹੈ। ਛੋਟੇ ਛੋਟੇ ਝਗੜੇ ਕ਼ਤਲ ਦਾ ਰੂਪ ਲੈ ਰਿਹੇ ਹਨ।
ਪੜ੍ਹੇ ਲਿਖੇ ਨੌਜਵਾਨਾਂ ਜਿਨ੍ਹਾਂ ਦੀ ਬਹੁ ਗਿਣਤੀ ਬੀ,ਐਡ, ਐਮ ਐਡ, ਐਮ ਐਸ, ਸੀ।ਅਤੇ ਐਮ ਟੈਕ ਡਿਗਰੀਆਂ ਵਾਲੇ ਸੜਕਾਂ ਤੇ ਰੁਲ ਰਹੇ ਹਨ।
ਹਰ ਪਾਸੇ ਅਸ਼ਾਂਤੀ ਦਾ ਮੌਹਾਲ ਹੈ।ਸਰਕਾਰ ਵੀ ਸ਼ਾਂਤ ਹੈ
ਪੰਜਾਬ ਨੂੰ ਬਹੁਤ ਧੱਕਾ ਹੋ ਰਿਹਾ ਹੈ। ਪੰਜਾਬ ਦੀ ਧਰਤੀ ਨੂੰ ਪੰਜ ਦਰਿਆਵਾਂ ਦੀ ਧਰਤੀ ਕਹਿੰਦੇ ਹਾਂ ਦੀ ਹਵਾ ਮਿੱਟੀ ਪਾਣੀ ਬਰਬਾਦ ਹੋ ਰਹੇ ਹਨ।
50ਪ੍ਰਤੀਸਤ ਲੋਕ ਦੂਸ਼ਿਤ ਪਾਣੀ ਪੀ ਰਹੇ ਹਨ
ਇੱਥੇ ਡੇਰਾਵਾਦ, ਮਿਜ਼ਾ ਰਵਾਦ,ਅੰਧ ਵਿਸ਼ਵਾਸ ਕਿਸੇ ਕਰਮਾਤੀ ਬਾਬੇ ਦੇ ਟਰੱਕਾਂ ਭਰ ਕੇ ਪੰਜਾਬ ਦੀ ਸੜਕਾਂ ਤੇ ਚਲਣਾ ਵੀ ਦੁਰਲੱਭ ਹੈ। ਸਮਾਜਵਾਦ ਹਰ ਪੱਖੋਂ ਅਸ਼ਲੀਲ ਗਾਣੇ ਅਸ਼ਲੀਲ ਫਿਲਮਾਂ ਨੇ ਮੁਲਕ ਦੇ ਨੌਜਵਾਨਾਂ ਨੂੰ ਬਰਬਾਦ ਕਰ ਦਿੱਤੇ ਹਨ।
ਪੰਜਾਬ ਵਿਚ ਜ਼ਿਆਦਾ ਤਰ ਲੋਕ ਕਿਰਸਾਨੀ ਨਾਲ ਜੂੜੇ ਹਨ। ਹਰ ਸਰਕਾਰ ਦਾ ਰਵਈਆ ਠੀਕ ਨਹੀਂ ਸੀ ਕਿਰਸਾਨੀ ਨਾਲ।
ਹਰ ਮਹਿਕਮੇ ਵਿਚ ਨੋਜਵਾਨਾਂ ਦੀ ਭਰਤੀ ਸਰਕਾਰੀ ਤੌਰ ਤੇ ਹੋ ਸਕਦੀ ਸੀ ।ਜੋ ਅੱਜ ਤੱਕ ਕਿਸੇ ਨੇ ਨਹੀਂ ਕੀਤੀ।
ਸਿਹਤ ਸਹੂਲਤਾਂ ਦਾ ਬੁਰਾ ਹਾਲ ਹੈ। ਆਏ ਦਿਨ ਡਾਕਟਰ, ਅਧਿਆਪਕ ਤਨਖਾਹਾਂ ਨਾ ਮਿਲਣ ਕਰਕੇ ਹੜਤਾਲਾਂ ਕਰ ਦਿੱਤੀ ਜਾਂਦੀ ਹੈ।
ਨੋਜਵਾਨ ਕੁੜੀਆਂ ਮੁੰਡਿਆਂ ਨੇ ਵਿਦੇਸ਼ਾਂ ਨੂੰ ਭੱਜ ਰਹੇ ਹਨ।
ਇੱਥੇ ਪੜਾਈ ਦੀ ਕੋਈ ਕੀਮਤ ਹੁਨਰ ਦਾ ਕਦਰ ਕੋਈ ਨਾ ਜਾਣੇ। ਬੇਰੋਜ਼ਗਾਰ ਹੋ ਗਿਆ
ਜੇ ੲਇੱਥੇ ਰੋਜ਼ਗਾਰ ਦੇ ਮੌਕੇ ਮਿਲਣ ਬੱਚੇ ਕਿਉ ਬਾਹਰ ਜਾਣ।ਇਕ ਅੱਤਵਾਦ ਹੋਰ ਪੰਜਾਬ ਦਾ ਖਰਾਬ ਹਾਲਾਤ ਕਰਨ ਦੀ ਬਹੁਤ ਸਾਰੇ ਪੜੇ ਲਿਖੇ ਲੋਕ ਕੈਨੇਡਾ, ਅਮਰੀਕਾ , ਇੰਗਲੈਂਡ ਆਸਟਰੇਲੀਆ ਨਿਊਜ਼ੀਲੈਂਡ ਜਰਮਨੀ ਇਟਲੀ ਸਵਿਟਜ਼ਰਲੈਂਡ ਵਰਗੇ ਮੁਲਕਾਂ ਵਿੱਚ ਜਾ ਕੇ ਵੱਸਦੇ ਹਨ।ਬੇਕਾਰੀ ਦੇ ਆਲਮ ਆਸ਼ਾਂਤ ਮਾਹੌਲ ਨੇ ਇਕ ਵਾਰ ਫਿਰ ਸਾਡੇ ਜਾਣ ਤੇ ਬਾਹਰ ਹੁਨਰ ਦਾ ਰਸਤਾ ਵਿਖਾ ਦਿੱਤਾ ਹੈ।
ਪੰਜਾਬ ਦੇ ਪਾਸਪੋਰਟ ਦਫ਼ਤਰਾਂ ਵਿਚ ਲੰਬੀਆਂ ਹਨ ਲਾਈਨਾਂ ਇਹ ਦਸਦੀ ਹੈ ਹੁਣ ਨੋਜਵਾਨ ਰੁਕਣ ਵਾਲੇ ੍ਨਹੀ ਹਨ। ਪੰਜਾਬ ਦੀ ਧਰਤੀ ਹੀ ਨਹੀਂ ਦੂਜਿਆਂ ਰਾਜਿਆਂ ਤੋਂ ਵੀ
ਬਹੁਤ ਲੋਕ ਬਾਹਰ ਨਿਕਲ ਗਏ ਹਨ।
ਅੱਗੇ ਪੈਸਾ ਬਾਹਰੋਂ ਆਉਂਦਾ ਸੀ।ਹੁਣ ਦੇਸ਼ ਦਾ ਪੈਸਾ ਬਾਹਰ ਜਾ ਰਿਹਾ ਹੈ।ਬਾਹਰ ਜਾਣ ਵਾਲਿਆਂ ਦੀ ਗਿਣਤੀ ਵੱਧ ਰਹੀ ਹੈ।
ਅੱਜ ਪੰਜਾਬ ਨੂੰ ਬਚਾਉਣ ਦੀ ਲੋੜ ਹੈ। ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕਰਨ ਦੀ ਲੋੜ ਹੈ। ਖੈਰਾਤੀ, ਲੋਕ ਲੁਭਾਊ ਨਾਹਰਿਆਂ ਪਿੱਛੇ ਸਮਝਣ ਦੀ ਲੋੜ ਹੈ।
ਨੋਜਵਾਨ ਪੀੜੀ ਨੂੰ ਦੇਸ਼ ਵਿਚ ਸਰਕਾਰੀ ਨੌਕਰੀਆਂ ਹਾਸਲ ਕਰਨ ਲਈ ਇਕੱਠੇ ਹੋਣ ਦੀ ਲੋੜ ਹੈ ਬਾਹਰ ਜਾ ਕੇ ਨੋਜਵਾਨ ਰੁਲਣ ਨਾ।

ਸੁਰਜੀਤ ਸਾਰੰਗ