ਕਨੇਡਾ 31 ਅਗਸਤ (ਵਰਲਡ ਪੰਜਾਬੀ ਟਾਈਮਜ਼)
ਪੰਜਾਬ ਦੇ ਪ੍ਰਸਿੱਧ ਲੇਖਕ ਅਤੇ ਗੀਤਕਾਰ ਮਹਿੰਦਰ ਸੂਦ ਵਿਰਕ ਨੇ ਪੰਜਾਬ ਭਵਨ ਸਰੀ ਕਨੇਡਾ ਦੇ ਸੰਸਥਾਪਕ ਸੁੱਖੀ ਬਾਠ ਵੱਲੋਂ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਪ੍ਰਸਾਰ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬੀ ਸਾਹਿਤ ਅਤੇ ਪੰਜਾਬੀ ਮਾਂ ਬੋਲੀ ਨਾਲ ਬੱਚਿਆਂ ਨੂੰ ਜੋੜੇ ਰੱਖਣ ਲਈ ਸੁੱਖੀ ਬਾਠ ਜੀ ਵੱਲੋਂ ਇੱਕ ਨਿਵੇਕਲੀ ਪਹਿਲ ” ਨਵੀਆਂ ਕਲਮਾਂ ਨਵੀਂ ਉਡਾਣ ” ਦੇ ਪ੍ਰੋਜੇਕਟ ਨਾਲ ਕੀਤੀ ਹੈ ਅਤੇ ਇਸ ਨਿਵੇਕਲੇ ਪ੍ਰੋਜੇਕਟ ਦੇ ਪੰਦਰਵੇਂ ਭਾਗ ਦੇ ਬਾਲ ਸਾਹਿਤਕਾਰਾਂ ਦੀ ਪੁਸਤਕ ਦੇ ਲੋਕ ਅਰਪਣ ਸਮਾਗਮ ਵਿੱਚ ਮੈਨੂੰ ਵੀ ਸ਼ਾਮਿਲ ਹੋਣ ਦਾ ਮੌਕਾ ਮਿਲਿਆ। ਇਹ ਸਮਾਗਮ ਮਿਤੀ 25 ਅਗਸਤ 2024 ਦਿਨ ਐਤਵਾਰ ਨੂੰ ਲਾਇਲਪੁਰ ਖ਼ਾਲਸਾ ਕਾਲਜ (ਲੜਕੀਆਂ) ਜਲੰਧਰ ਵਿਖੇ ਰੱਖਿਆ ਗਿਆ ਸੀ। ਇਸ ਪੁਸਤਕ ਵਿੱਚ ਮੇਰੀਆਂ ਤਿੰਨ ਭਤੀਜ਼ੀਆ ਖੁਸ਼ਪ੍ਰੀਤ ਸੂਦ, ਪ੍ਰਾਚੀ ਸੂਦ ਅਤੇ ਖੁਸ਼ਨੀਤ ਸੂਦ ਦੀਆਂ ਤਿੰਨ ਮੌਲਿਕ ਰਚਨਾਵਾਂ ਵੀ ਪ੍ਰਕਾਸ਼ਿਤ ਹੋਈਆਂ ਹਨ।ਪੰਜਾਬ ਭਵਨ ਸਰੀ ਕਨੇਡਾ ਦੇ ਸੰਸਥਾਪਕ ਸੁੱਖੀ ਬਾਠ ਵੱਲੋਂ ਪੰਦਰਵੇਂ ਭਾਗ ਦੇ ਬਾਲ ਸਾਹਿਤਕਾਰਾਂ ਦਾ ਪ੍ਰਸ਼ੰਸਾ ਪੱਤਰ, ਪੁਸਤਕ ਅਤੇ ਮੈਡਲ ਦੇ ਸਨਮਾਨਿਤ ਕੀਤਾ ਗਿਆ ਅਤੇ ਮੈਨੂੰ ਵੀ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਵਿੱਚ ਵੱਡਮੁੱਲੀਆਂ ਸੇਵਾਵਾਂ ਲਈ ਸਤਿਕਾਰ ਸਹਿਤ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ ਕੀਤਾ। ਮੈਂ ਲੇਖਕ ਮਹਿੰਦਰ ਸੂਦ ਵਿਰਕ ਪੰਜਾਬ ਭਵਨ ਸਰੀ ਕਨੇਡਾ ਦੇ ਸੰਸਥਾਪਕ ਸੁੱਖੀ ਬਾਠ ਅਤੇ ਉਹਨਾਂ ਦੀ ਸਮੁੱਚੀ ਟੀਮ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ।