ਕੋਟਕਪੂਰਾ, 29 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਉੱਤਰ ਪ੍ਰਦੇਸ਼ ਦੇ ਪ੍ਰਸਿੱਧ ਕੌਮੁਦੀ ਬੁੱਧ ਉਤਸਵ ਵਿੱਚ ਜਿੱਥੇ ਹਜਾਰਾਂ ਦੀ ਗਿਣਤੀ ਵਿੱਚ ਬੋਧੀ ਪੈਰੋਕਾਰਾਂ ਨੇ ਸ਼ਿਰਕਤ ਕੀਤੀ, ਉੱਥੇ ਹੀ ਪੰਜਾਬ ਤੋਂ ਸ਼ਾਕਯ ਭਾਈਚਾਰੇ ਦੇ ਨੁਮਾਇੰਦਿਆਂ ਅਤੇ ਬੋਧੀ ਪੈਰੋਕਾਰਾਂ ਨੇ ਵੀ ਪਹੁੰਚ ਕੇ ਤਥਾਗਤ ਸ਼ਾਕਯ ਰਿਸ਼ੀ ਭਦੰਤ ਵਿਜੇ ਨੂੰ ਸ਼ਰਧਾਂਜਲੀ ਭੇਟ ਕੀਤੀ। ਕੌਮੁਦੀ ਮਹਾਉਤਸਵ ਦੀ ਸ਼ੁਰੂਆਤ ਭਿਖਸ਼ੂ ਸੰਘ ਦੇ ਪ੍ਰਧਾਨ ਡਾ: ਧੰਮਪਾਲ ਥੇਰੋ ਦੀ ਅਗਵਾਈ ਵਿੱਚ ਅੰਤਰ ਕਾਲਜ ਕੈਂਪਸ ਵਿੱਚ ਪੰਚਸੀਲ ਝੰਡਾ ਲਹਿਰਾ ਕੇ ਕੀਤੀ ਗਈ। ਉਨਾਂ ਨੇ ਭਗਵਾਨ ਬੁੱਧ ਦੀ ਮੂਰਤੀ ’ਤੇ ਮੋਮਬੱਤੀਆਂ ਅਤੇ ਧੂਪ ਧੁਖਾਈਆਂ ਅਤੇ ਪੂਜਾ ਅਰਚਨਾ ਕੀਤੀ ਅਤੇ ਪ੍ਰੋਗਰਾਮ ਦੇ ਸਫਲ ਆਯੋਜਨ ਲਈ ਮਹਿਲਾ ਸੰਮੇਲਨ ਦੇ ਮੁੱਖ ਮਹਿਮਾਨ ਡਾ: ਸੰਘ ਮਿੱਤਰਾ ਮੌਰੀਆ ਸਾਬਕਾ ਸੰਸਦ ਮੈਂਬਰ ਸ਼ਿਆਮਵੀਰ ਸਾਕਿਆ ਸਨ, ਬੋਧ ਸ਼ਾਕਯ ਸੰਮਤੀ ਕੋਟਕਪੂਰਾ ਜਿਲਾ ਫਰੀਦਕੋਟ ਦੇ ਪ੍ਰਧਾਨ ਪ੍ਰਦੀਪ ਸ਼ਾਕਿਆ ਕੋਟਕਪੂਰਾ ਸੰਦੀਪ ਕੁਮਾਰ ਸਾਕਿਆ, ਜਗਦੀਸ਼ ਸ਼ਾਕਿਆ ਮੋਗਾ, ਸਸੀਪ੍ਰਭਾ ਸ਼ਾਕਿਆ, ਮੰਜੂ ਸ਼੍ਰੀ ਨੇ ਵਧਾਈ ਦਿੱਤੀ। ਰਤਨ, ਊਸ਼ਾ ਸ਼ਾਕਿਆ, ਨਰਿੰਦਰ ਸ਼ਾਕਿਆ ਬਰੇਲੀ, ਸ਼ਿਆਮ ਸਿੰਘ ਸਾਕਿਆ, ਵਿਨੀਤ ਸ਼ਾਕਿਆ ਮੈਨਪੁਰੀ, ਕੇ.ਪੀ. ਸ਼ਾਕਿਆ ਫਰੂਖਾਬਾਦ, ਸ਼ਾਰਦਾ ਸ਼ਾਕਿਆ, ਬਲਵੰਤ ਸ਼ਾਕਿਆ ਬਠਿੰਡਾ, ਰਾਮ ਸਰਨ ਸ਼ਾਕਿਆ ਫਾਜਿਲਕਾ, ਓਮ ਪ੍ਰਕਾਸ ਸ਼ਾਕਿਆ ਮੁਕਤਸਰ ਪਿ੍ਰਯਾਂਸ਼ੂ ਸਾਕਿਆ ਪ੍ਰਧਾਨ ਐਡਵੋਕੇਟ ਜੀ ਸੂਰਜ ਸ਼ਾਕਯ ਕਮੇਟੀ ਪ੍ਰਧਾਨ ਜੀ. ਸਿੰਘ ਬੋਧੀ ਪਿੰਡ ਪਤਿਉਰ ਦੇ ਜਨਰਲ ਸਕੱਤਰ ਐਡਵੋਕੇਟ ਸੁਨੀਲ ਦੱਤ ਸਾਕਿਆ ਅਤੇ ਭਾਰਤੀ ਸਾਕਿਆ ਪ੍ਰੀਸਦ ਟੀਮ ਸਮੇਤ ਹਾਜਰ ਸਨ।
Leave a Comment
Your email address will not be published. Required fields are marked with *