ਸੰਗਤ ਮੰਡੀ ,2 ਮਈ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼ )
ਪੱਤਰਕਾਰ ਗੁਰਸੇਵਕ ਸਿੰਘ ਨੂੰ ਉਸ ਵੇਲੇ ਭਾਰੀ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਸਤਿਕਾਰਯੋਗ ਪਿਤਾ ਜਗਜੀਤ ਸਿੰਘ (80)ਬੀਤੀ ਰਾਤ ਆਪਣੇ ਸਵਾਸਾਂ ਦੀ ਪੂੰਜੀ ਪੂਰੀ ਕਰਦੇ ਹੋਏ। ਇਸ ਦੁਨੀਆਂ ਨੂੰ ਸਦਾ ਲਈ ਅਲਵਿਦਾ ਆਖ ਗਏ ਜਗਜੀਤ ਸਿੰਘ ਦਾ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਚੁੱਘੇ ਖੁਰਦ ਵਿਖੇ ਸੈਂਕੜੇ ਹੀ ਨਮ ਅੱਖਾਂ ਦੀ ਹਾਜ਼ਰੀ ਵਿਚ ਕੀਤਾ ਗਿਆ। ਚਿਖਾ ਨੂੰ ਅਗਨੀ ਉਨ੍ਹਾਂ ਦੇ ਪੁੱਤਰ ਗੁਰਸੇਵਕ ਸਿੰਘ ਵਲੋਂ ਵਿਖਾਈ ਗਈ। ਵੱਖ ਵੱਖ ਸਖਸੀਆ ਨੇ ਪਰਿਵਾਰ ਲਈ ਕਦੇ ਵੀ ਨਾ ਪੂਰਾ ਹੋਣ ਵਾਲ਼ਾ ਘਾਟਾ ਕਿਹਾ। ਸਸਕਾਰ ਮੌਕੇ ਪਹੁੰਚੇ ਹੋਏ। ਪੈ੍ਸ ਕਲੱਬ ਬਠਿੰਡਾ ਦਿਹਾਤੀ ਦੇ ਪ੍ਰਧਾਨ ਗੁਰਜੀਤ ਚੌਹਾਨ, ਰਾਜਦੀਪ ਜੋਸ਼ੀ, ਸੁਰਿੰਦਰ ਪਾਲ ਸਿੰਘ,ਕੁਲਵਿੰਦਰ ਚਾਨੀ ਪ੍ਰਿੰਸ ਸ਼ੇਖੂ, ਦਿਲਬਾਗ ਸਿੰਘ ਜਖਮੀ, ਮਨੋਜ ਚਰਖੀਵਾਲਾ,ਰਾਜ ਕੁਮਾਰ, ਗੁਰਪ੍ਰੀਤ ਸਿੰਘ ਚਹਿਲ, ਨਸੀਬ ਚੰਦ ਸ਼ਰਮਾ, ਸੁਖਵਿੰਦਰ ਸਿੰਘ ਸਰਾਂ, ਤਰਸੇਮ ਸਿੰਗਲਾ, ਭੀਮ ਅਗਰਵਾਲ, ਰਾਜਦੀਪ ਡਬੁ, (ਪੱਤਰਕਾਰ ਭਾਈਚਾਰੇ) ਵੱਲੋ ਅਤੇ ਪ੍ਰੀਤਪਾਲ ਸਿੰਘ ,ਜਸਕਰਨ ਸਿੰਘ ਸਿਵੀਆ, ਕੇਵਲ ਸਿੰਘ,ਲਾਲ ਚੰਦ ਸਿੰਘ, ਪਿੰਡ ਵਾਸੀ ਨਿਰੰਜਨ ਸਿੰਘ ਸਰਪੰਚ, ਜਗਜੀਤ ਸਿੰਘ ਸਰਪੰਚ, ਕਰਤਾਰ ਸਿੰਘ ਨਗੀਨਾ, ਭੁਪਿੰਦਰ ਸਿੰਘ ਅਤੇ ਮਾਸਟਰ ਤਰਸੇਮ ਬੁੱਟਰ ਨੇ ਪੱਤਰਕਾਰ ਗੁਰਸੇਵਕ ਸਿੰਘ ਨਾਲ ਦੁੱਖ ਸਾਂਝਾ ਕੀਤਾ। ਉਹਨਾਂ ਨਮਿੱਤ ਰੱਖੇ ਹੋਏ ਪਾਠ ਦਾ ਭੋਗ 9 ਮਈ ਦਿਨ ਵੀਰਵਾਰ ਵੱਡੇ ਗੁਰੂ ਘਰ ਪਿੰਡ ਚੁੱਘੇ ਖੁਰਦ ਜ਼ਿਲ੍ਹਾ ਬਠਿੰਡਾ ਵਿਖੇ ਪਾਇਆ ਜਾਵੇਗਾ।
Leave a Comment
Your email address will not be published. Required fields are marked with *