ਕੋਟਕਪੂਰਾ, 7 ਜੂਨ (ਟਿੰਕੂ ਕੁਮਾਰ/(ਵਰਲਡ ਪੰਜਾਬੀ ਟਾਈਮਜ਼))
ਪੰਜਾਬ ਦੇ ਫ਼ਰੀਦਕੋਟ ਜ਼ਿਲੇ ਦੀ ਮਸ਼ਹੂਰ ਆਤਮਿਕ ਵਿਦਵਾਨ ਸ਼੍ਰੀਮਤੀ ਸੁਖਦੀਪ ਕੌਰ ਨੂੰ ਮੁੰਬਈ ਵਿੱਚ ਇਕ ਵਿਸ਼ੇਸ਼ ਸਮਾਗਮ ਦੌਰਾਨ ਬਾਲੀਵੁੱਡ ਅਦਾਕਾਰਾ ਅਤੇ ਸੰਸਦ ਮੈਂਬਰ ਹੇਮਾ ਮਾਲਿਨੀ ਵੱਲੋਂ ਸਨਮਾਨਿਤ ਕੀਤਾ ਗਿਆ ਹੈ। ਇਹ ਸਨਮਾਨ ਉਨ੍ਹਾਂ ਨੂੰ ‘ਦਿ ਓਕਲਟ ਅਕੈਡਮੀ’ ਵਲੋਂ ਲੱਖਪਤੀ ਕਲੱਬ ਅੰਦਰ ਸ਼ਾਮਲ ਹੋਣ ਦੀ ਮਹੱਤਵਪੂਰਨ ਉਪਲਬੱਧੀ ਹਾਸਲ ਕਰਨ ’ਤੇ ਮਿਲਿਆ। ਇਸ ਅਕੈਡਮੀ ਦੀ ਸਥਾਪਨਾ ਹਰਪ੍ਰੀਤ ਕੌਰ ਅਤੇ ਅਭਿਸ਼ੇਕ.ਕੇ. ਮਦਾਨ ਵੱਲੋਂ ਕੀਤੀ ਗਈ ਹੈ। ਇੱਥੇ ਸੁਖਦੀਪ ਕੌਰ ਇੱਕ ਮਾਹਰ ਟੈਰੋ ਕਾਰਡ ਰੀਡਰ, ਕਿ੍ਰਸਟਲ ਹੀਲਰ, ਮੋਬਾਈਲ ਨਿਊਰੋਲੋਜਿਸਟ, ਵਾਸਤੂ ਸ਼ਾਸ਼ਤਰੀ ਅਤੇ ਹਰ ਸਮੱਸਿਆ ਦਾ ਹੱਲ ਦੇਣ ਵਾਲੀ ਮਸ਼ਹੂਰ ਹਸਤੀ ਹਨ। ਉਨ੍ਹਾਂ ਨੇ ਆਪਣੇ ਵਿਸ਼ੇਸ਼ ਗਿਆਨ ਅਤੇ ਅਨੁਭਵ ਰਾਹੀਂ ਵੱਡੀ ਗਿਣਤੀ ’ਚ ਲੋਕਾਂ ਦੀ ਜ਼ਿੰਦਗੀ ਅੰਦਰ ਸਕਾਰਾਤਮਕ ਬਦਲਾਅ ਲਿਆਉਣ ਦਾ ਮਾਣ ਹਾਸਲ ਕੀਤਾ ਹੈ। ਇਸ ਸਨਮਾਨ ਮੌਕੇ ਬਾਲੀਵੁੱਡ ਅਦਾਕਾਰ ਹੇਮਾ ਮਾਲਨੀ ਨੇ ਕਿਹਾ ਸੁਖਦੀਪ ਕੌਰ ਜਿਹੀ ਨਾਰੀ ਸਮਾਜ ਲਈ ਰੌਸ਼ਨੀ ਦੀ ਲਕੀਰ ਹਨ। ਉਨ੍ਹਾਂ ਦੇ ਗੁਪਤ ਵਿਗਿਆਨ ਦੀ ਮਹਾਰਤ ਲੋਕਾਂ ਦਾ ਹਮੇਸਾ ਮਾਰਗ ਦਰਸ਼ਨ ਕਰੇਗੀ। ਸਨਮਾਨ ਪ੍ਰਾਪਤੀ ਉਪਰੰਤ ਸੁਖਦੀਪ ਕੌਰ ਨੇ ਕਿਹਾ ਕਿ ਇਹ ਸਨਮਾਨ ਸਿਰਫ ਉਨ੍ਹਾਂ ਦੀ ਮਿਹਨਤ ਨਹੀਂ, ਸਗੋਂ ਰੱਬ ਦੀ ਕਿਰਪਾ, ਉਨ੍ਹਾਂ ਦੇ ਅਧਿਆਪਕਾਂ ਦੀ ਯੋਗ ਦੀ ਸਿੱਖਿਆ ਅਤੇ ਲੋਕਾਂ ਦੇ ਭਰੋਸੇ ਦਾ ਨਤੀਜਾ ਹੈ। ਉਹ ਅੱਗੇ ਵੀ ਆਪਣੀ ਸੇਵਾਵਾਂ ਰਾਹੀਂ ਸਮਾਜ ਭਲਾਈ ਕਾਰਜ ਅੰਦਰ ਯੋਗਦਾਨ ਪਾਉਣ ਲਈ ਵਚਨਬੱਧ ਹਨ।