ਉਲੰਪੀਅਨ ਰੁਪਿੰਦਰਪਾਲ ਸਿੰਘ ਦਾ ਫ਼ਰੀਦਕੋਟ ਰਤਨ ਐਵਾਰਡ ਉਨ੍ਹਾਂ ਦੇ ਪਿਤਾ ਹਰਿੰਦਰ ਸਿੰਘ ਨੇ ਪ੍ਰਾਪਤ ਕੀਤਾ
ਡਾ. ਸੁਲੈਨਾ ਨੂੰ ਸਿਹਤ ਸੇਵਾਵਾਂ ਸ਼ਾਨਦਾਰ ਸੇਵਾਵਾ ਬਦਲੇ ਵਿਸ਼ੇਸ਼ ਰੂਪ ’ਚ ਸਨਮਾਨ ਕੀਤਾ ਗਿਆ
ਫਰੀਦਕੋਟ, 14 ਅਕਤੂਬਰ (ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼)
ਦੀ ਫ਼ਰੀਦਕੋਟ ਦੁਸਹਿਰਾ ਕਮੇਟੀ ਫ਼ਰੀਦਕੋਟ ਵਲੋਂ ਪਿਛਲੇ ਲੰਬੇ ਸਮੇਂ ਤੋਂ ਬੁਰਾਈ ਉੱਤੇ ਸੱਚਾਈ ਦੀ ਜਿੱਤ ਦਾ ਪ੍ਰਤੀਕ ਤਿਉਹਾਰ ਦੁਸਹਿਰਾ ਅੱਜ ਬੜੀ ਸ਼ਰਧਾ, ਸਤਿਕਾਰ ਅਤੇ ਧੂਮਧਾਮ ਨਾਲ ਨਹਿਰੂ ਸਟੇਡੀਅਮ ਫ਼ਰੀਦਕੋਟ ਵਿਖੇ ਮਨਾਇਆ ਗਿਆ। ਦੁਸਹਿਰੇ ਮੇਲੇ ’ਚ ਮੁੱਖ ਮਹਿਮਾਨ ਵਜੋਂ ਗੁਰਦਿੱਤ ਸਿੰਘ ਸੇਖੋਂ ਹਲਕਾ ਵਿਧਾਇਕ ਫ਼ਰੀਦਕੋਟ ਸ਼ਾਮਿਲ ਹੋਏ। ਸਮਾਗਮ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਫ਼ਰੀਦਕੋਟ ਸ਼੍ਰੀ ਵਿਨੀਤ ਕੁਮਾਰ ਅਤੇ ਐਸ.ਐਸ.ਪੀ.ਫ਼ਰੀਦਕੋਟ ਡਾ.ਪੱ੍ਰਗਿਆ ਜੈਨ ਫ਼ਰੀਦਕੋਟ ਨੇ ਕੀਤੀ। ਸਤਿਕਾਰਿਤ ਮਹਿਮਾਨਾਂ ਵਜੋਂ ਵਾਈਸ ਚਾਂਸਲਰ ਬਾਬਾ ਫ਼ਰੀਦ ਯੂਨੀਵਰਸਿਟੀ ਹੈਲਥ ਸਾਇੰਸਿਜ਼ ਫ਼ਰੀਦਕੋਟ ਡਾ.ਰਾਜੀਵ ਸੂਦ, ਡੀ.ਆਈ.ਜੀ. ਫ਼ਰੀਦਕੋਟ ਰੇਂਜ ਸ਼੍ਰੀ ਅਸ਼ਵਨੀ ਕਪੂਰ, ਸੂਚਨਾ ਕਮਿਸ਼ਨਰ ਪੰਜਾਬ ਸੰਦੀਪ ਸਿੰਘ ਧਾਲੀਵਾਲ, ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਸਪੋਕਸਮੈਨ ਅਤੇ ਹਲਕਾ ਫ਼ਰੀਦਕੋਟ ਦੇ ਇੰਚਾਰਜ਼ ਪਰਮਬੰਸ ਸਿੰਘ ਬੰਟੀ ਰੋਮਾਣਾ, ਭਾਰਤੀ ਜਨਤਾ ਪਾਰਟੀ ਫ਼ਰੀਦਕੋਟ ਦੇ ਪ੍ਰਧਾਨ ਗੌਰਵ ਕੱਕੜ, ਸਾਬਕਾ ਮੰਤਰੀ ਉਪੇਂਦਰ ਸ਼ਰਮਾ ਸ਼ਾਮਲ ਹੋਏ। ਇਸ ਮੌਕੇ ਦੁਸਹਿਰਾ ਕਮੇਟੀ ਦੇ ਚੇਅਰਮੈਨ ਅਸ਼ੋਕ ਸੱਚਰ ਨੇ ਸਭ ਨੂੰ ਜੀ ਆਇਆ ਨੂੰ ਕਿਹਾ ਅਤੇ ਧੰਨਵਾਦ ਪ੍ਰਧਾਨ ਵਿਨੋਦ ਬਜਾਜ ਨੇ ਕੀਤਾ। ਇਸ ਮੌਕੇ ‘ਫ਼ਰੀਦਕੋਟ-ਰਤਨ ਐਵਾਰਡ-2024’ ਭਾਰਤੀ ਹਾਕੀ ’ਚ ਨਿਰੰਤਰ ਵੱਡੀਆਂ ਪ੍ਰਾਪਤੀਆਂ ਕਰਨ ਵਾਲੇ ਫ਼ਰੀਦਕੋਟੀਏ ਉਲੰਪੀਅਨ ਰੁਪਿੰਦਰ ਪਾਲ ਸਿੰਘ ਦੀ ਜਗ੍ਹਾਂ ਉਨ੍ਹਾਂ ਦੇ ਪਿਤਾ ਹਰਿੰਦਰ ਸਿੰਘ ਅਤੇ ਹਾਕੀ ਅੰਪਾਇਰ ਹਰਬੰਸ ਸਿੰਘ ਨੂੰ ਦਿੱਤਾ ਗਿਆ। ਇਸ ਮੌਕੇ ਡਾ. ਸੁਲੈਨਾ ਦਾ ਸਿਹਤ ਸੇਵਾਵਾਂ ਵਿਚ ਨਿਭਾਈਆਂ ਜਾ ਰਹੀਆਂ ਸ਼ਾਨਦਾਰ ਸੇਵਾਵਾਂ ਬਦਲੇ ਵਿਸ਼ੇਸ਼ ਸਨਮਾਨ ਕੀਤਾ । ਇਸ ਮੌਕੇ ਮੌਕੇ ਬਾਜ਼ੀਗਰਾਂ ਦੇ ਜੌਹਰ, ਮੋਟਰ ਸਾਈਕਲਾਂ ਦੇ ਕਰਤੱਵ, ਧੂੰਆਂ ਰਹਿਤ ਆਤਿਸ਼ਬਾਜ਼ੀ, ਪੈਰਾਗਾੲਲਾਇਡਿੰਗ ਸ਼ੋਅ ਦੇਖਣ ਯੋਗ ਸਨ। ਇਸ ਪ੍ਰੋਗਰਾਮ ਦਾ ਮੰਚ ਸੰਚਾਲਨ ਜਸਬੀਰ ਸਿੰਘ ਜੱਸੀ ਅਤੇ ਰਿਸ਼ੀ ਦੇਸ਼ ਰਾਜ ਸ਼ਰਮਾ ਨੇ ਮਨਮੋਹਕ ਢੰਗ ਨਾਲ ਕੀਤਾ। ਇਸ ਮੌਕੇ ਪੰਡਤ ਰਮੇਸ ਪਰਾਸ਼ਰ ਨੇ ਮੰਤਰਾਂ ਦਾ ਉਚਾਰਨ ਕੀਤਾ। ਇਸ ਮੌਕੇ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਅਗਨੀ ਭੇਂਟ ਕੀਤਾ ਗਿਆ। ਇਸ ਮੌਕੇ ਨਗਰ ਕੌਂਸਲ ਫ਼ਰੀਦਕੋਟ ਦੇ ਪ੍ਰਧਾਨ ਨਰਿੰਦਰ ਪਾਲ ਸਿੰਘ ਨਿੰਦਾ, ਚੰਡੀਗੜ ਅੱਖਾਂ ਦਾ ਹਸਪਤਾਲ ਫ਼ਰੀਦਕੋਟ ਦੇ ਮੈਨੇਜਿੰਗ ਡਾਇਰੈਕਟਰ ਡਾ.ਸੰਜੀਵ ਗੋਇਲ, ਜਿੰਦਲ ਹੈੱਲਥ ਕੇਅਰ ਗਰੁੱਪ ਦੇ ਮਾਲਕ ਡਾ. ਦਾਨਿਸ਼ ਜਿੰਦਲ, ਜ਼ਿਲਾ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ ਸਤੀਸ਼ ਗਰੋਵਰ, ਮੈਨੇਜਿੰਗ ਡਾਇਰੈਕਟਰ ਆਕਸਬਿ੍ਰਜ ਸਕੂਲ ਕੋਟਕਪੂਰਾ ਦੀਪਕ ਸਿੰਘ ਮੌਂਗਾ, ਤਿ੍ਵੈਣੀ ਇੰਡਸਟਰੀਜ਼ ਦੇ ਅਸ਼ਵਨੀ ਬਾਂਸਲ, ਆਮ ਆਦਮੀ ਪਾਰਟੀ ਦੇ ਮੀਤ ਪ੍ਰਧਾਨ ਲੋਕ ਸਭਾ ਹਲਕਾ ਫ਼ਰੀਦਕੋਟ ਵਿਜੈ ਛਾਬੜਾ, ਆਪ੍ਰੇਸ਼ਨ ਅਫ਼ਸਰ ਮੈਟਰੋ ਤਸਮਾਨੀਆ (ਆਸਟ੍ਰੇਲੀਆ) ਨਵਜੋਤ ਸਿੰਘ ਸੰਘਾ ਸ਼ਾਮਲ ਹੋਏ। ਇਸ ਮੌਕੇ ਸੇਵਾ ਮੁਕਤ ਤਹਿਸੀਲਦਾਰ ਪ੍ਰਵੀਨ ਸੱਚਰ, ਆਰਸ਼ ਸੱਚਰ, ਪਿ੍ਤਪਾਲ ਸਿੰਘ ਕੋਹਲੀ, ਨਵਦੀਪ ਗਰਗ, ਦਵਿੰਦਰ ਸਿੰਘ ਪੰਜਾਬ ਮੋਟਰਜ਼, ਠੇਕੇਦਾਰ ਅਸ਼ੋਕ ਚਾਨਣਾ, ਰਮੇਸ਼ ਰੀਹਾਨ, ਸਖਬੀਰ ਸਿੰਘ ਸੱਚਦੇਵਾ, ਸਿਵ ਸੱਚਦੇਵਾਡਾ.ਬਿਮਲ ਗਰਗ, ਰਮੇਸ਼ ਰਿਹਾਨ, ਸੁਖਬੀਰ ਸਿੰਘ ਸੱਚਦੇਵਾ, ਰਾਮੇਸ ਗੇਰਾ, ਲੁਕੇਂਦਰ ਸ਼ਰਮਾ, ਸੰਜੀਵ ਮਿੱਤਲ, ਦਰਸ਼ਨ ਲਾਲ ਚੁੱਘ, ਰਵੀ ਸੇਠੀ, ਮਨਪ੍ਰੀਤ ਸਿੰਘ ਬਰਾੜ, ਦਰਸ਼ਨ ਲਾਲ ਚੁੱਘ, ਅਮਨਦੀਪ ਲੱਕੀ, ਐਡਵੋਕੇਟ ਰਾਜੀਵ ਚੌਧਰੀ, ਐਡਵੋਕੇਟ ਸ਼ਾਮ ਗਰਗ, ਰਾਹੁਲ ਸੱਚਰ, ਕੇ.ਪੀ.ਸਿੰਘ ਸਰਾਂ ਅਤੇ ਮੈਬਰ ਹਾਜ਼ਰ ਸਨ।