ਪਨਬੱਸ/ਪੀ.ਆਰ.ਟੀ.ਸੀ. ਯੂਨੀਅਨ ਆਗੂਆਂ ਵੱਲੋ ਮੀਟਿੰਗ ’ਚ ਹਾਜਰ ਹੋ ਕੇ ਕੀਤਾ ਸੰਘਰਸ਼ਾਂ ਲਈ ਲਾਮਬੰਦ ਅਤੇ ਸਮਰਥਣ : ਟਿਵਾਣਾ
ਕੋਟਕਪੂਰਾ, 7 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਫਾਇਰ ਬ੍ਰਿਗੇਡ ਦੇ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀ ਅਹਿਮ ਮੀਟਿੰਗ ਈਸੜੂ ਭਵਨ ਲੁਧਿਆਣਾ ਵਿਖੇ ਹੋਈ। ਜਿਸ ਵਿਚ ਪੰਜਾਬ ਰੋਡਵੇਜ਼ ਪਨਬੱਸ/ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11 ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਅਤੇ ਸੂਬਾ ਜਨਰਲ ਸਕੱਤਰ ਸਮਸ਼ੇਰ ਸਿੰਘ ਢਿੱਲੋਂ ਨੇ ਆਪਣੇ ਸਾਥੀਆਂ ਸਮੇਤ ਮੀਟਿੰਗ ਵਿੱਚ ਹਾਜਰੀ ਲਵਾਈ ਅਤੇ ਫਾਇਰ ਬਿ੍ਰਗੇਡ ਮੁਲਾਜਮ ਯੂਨੀਅਨ ਵੱਲੋ ਡਿਊਟੀਆਂ ਦੋਰਾਨ ਆ ਰਹੀਆਂ ਮੁਸ਼ਕਿਲਾਂ ਅਤੇ ਮੈਨੇਜਮੈਂਟ ਵੱਲੋਂ ਕੀਤੀਆਂ ਜਾ ਰਹੀਆਂ ਨਜਾਇਜ਼ ਧੱਕੇਸ਼ਾਹੀਆਂ ਵਿਰੁੱਧ ਵਿਚਾਰ ਚਰਚਾ ਕੀਤੀ ਅਤੇ ਮੁਲਾਜਮਾਂ ਦੀ ਆਪਸੀ ਮੀਟਿੰਗ ਹੋਈ, ਜਿਸ ਵਿੱਚ ਕਈ ਮਸਲਿਆਂ ਨੇ ਵਿਚਾਰ ਵਟਾਂਦਰਾ ਹੋਇਆ ਅਤੇ ਫਾਇਰ ਬ੍ਰਿਗੇਡ ਦੇ ਆਊਟਸੋਰਸ/ਕੰਟਰੈਕਟ ਮੁਲਾਜ਼ਮਾਂ ਨੂੰ ਠੇਕੇਦਾਰ ਵਿਚੋਲਿਆਂ ਨੂੰ ਬਾਹਰ ਕੱਢ ਕੇ ਸਮੂਹ ਮੁਲਾਜਮਾਂ ਨੂੰ ਪੱਕਾ ਕਰਨ ਅਤੇ ‘ਬਰਾਬਰ ਕੰਮ ਬਰਾਬਰ ਤਨਖਾਹ’ ਵਾਧਾ ਲਾਗੂ ਕਰਵਾਉਣ ਸਮੇਤ ਸੰਘਰਸ਼ਾਂ ਲਈ ਲਾਮਬੰਦ ਕਰਦਿਆਂ ਪਨਬੱਸ/ਪੀ.ਆਰ.ਟੀ.ਸੀ. ਯੂਨੀਅਨ ਵੱਲੋ ਸੰਘਰਸ਼ਾਂ ਵਿੱਚ ਸਮਰਥਣ ਕਰਨ ਦਾ ਵਾਅਦਾ ਕੀਤਾ। ਪਿਛਲੇ ਦਿਨੀਂ ਮੋਗੇ ਫਾਇਰਬ੍ਰਿਗੇਡ ਤੋ ਫਾਇਰਮੈਨ ਗਗਨਦੀਪ ਸਿੰਘ ਦੀ ਅੱਗ ਵਿੱਚ ਸੜ ਜਾਣ ਮੋਤ ਹੋ ਗਈ ਅਤੇ ਸਰਕਾਰ ਵਲੋਂ ਕੋਈ ਮੁਆਵਜਾ ਨਹੀ ਦਿੱਤਾ ਗਿਆ ਅਤੇ ਨਾ ਸ਼ਹੀਦ ਦਾ ਦਰਜਾ ਦਿੱਤਾ। ਇਸ ਲਈ ਸਰਕਾਰ ਦੀਆਂ ਇਹ ਮਾੜੀ ਨੀਤੀਆਂ ਨੂੰ ਠੁਕਰਾਉਂਦਿਆਂ ਸਾਥੀ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਵਾਉਣ ਲਈ ਸਰਕਾਰ ਵਿਰੁੱਧ ਤਿੱਖੇ ਸੰਘਰਸ਼ ਲੜਨ ਦਾ ਫੈਸਲਾ ਕੀਤਾ ਗਿਆ। ਇਸ ਮੌਕੇ ਯੂਨੀਅਨ ਆਗੂ ਪੰਜਾਬ ਦੇ ਵੱਖ-ਵੱਖ ਜਿਲਿਆਂ ਤੋਂ ਸਾਹਿਬ ਸਿੰਘ, ਕਰਮਜੀਤ ਸਿੰਘ, ਅਮਨਜੋਤ ਸਿੰਘ, ਰਮਨਦੀਪ ਸਿੰਘ, ਗੁਰਜੀਤ ਸਿੰਘ ਫਿਰੋਜਪੁਰ, ਸਰਬਜੀਤ ਸਿੰਘ ਖਰੜ ਸਮੇਤ ਆਦਿ ਆਗੂ ਹਾਜਰ ਹੋਏ ਅਤੇ ਪਨਬੱਸ/ਪੀ.ਆਰ.ਟੀ.ਸੀ. ਯੂਨੀਅਨ ਤੋਂ ਪਹੁੰਚੇ ਸਮੂਹ ਆਗੂਆ ਦਾ ਯੂਨੀਅਨ ਵੱਲੋਂ ਧੰਨਵਾਦ ਕੀਤਾ ਗਿਆ।