ਰਾਜੇ ਦੀ ਹੱਟੀ ਅਤੇ ਐਜੂਕੇਅਰ ਇੰਮੀਗ੍ਰੇਸ਼ਨ ਦੀ ਟੀਮ ਦਰਮਿਆਨ ਖੇਡਿਆ ਗਿਆ ‘ਫਾਈਨਲ ਮੈਨ’
ਐਜੂਕੇਅਰ ਇੰਮੀਗ੍ਰੇਸ਼ਨ ਦੀ ਨੇ 20-20 ਕਿ੍ਰਕਟ ਟੂਰਨਾਮੈਂਟ ਵਿੱਚ ਪਹਿਲਾਂ ਸਥਾਨ ਕੀਤਾ ਹਾਸਲ
ਕੋਟਕਪੂਰਾ, 2 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਟਵੰਟੀ-ਟਵੰਟੀ ਕਿ੍ਰਕਟ ਸਟੇਡੀਅਮ ਨੇ ਕੋਟਕਪੂਰਾ ਅਤੇ ਫਰੀਦਕੋਟ ਇਲਾਕੇ ਦੇ ਨੌਜਵਾਨਾਂ ਦੇ ਰਾਤ ਨੂੰ ਕਿ੍ਰਕਟ ਖੇਡਣ ਦੇ ਸੁਪਨੇ ਨੂੰ ਪੂਰਾ ਕਰਕੇ ਇੱਕ ਵੱਡੀ ਪ੍ਰਾਪਤੀ ਹਾਸਿਲ ਕੀਤੀ ਹੈ। ਕਾਰੋਬਾਰੀ ਅਤੇ ਨੌਕਰੀ ਪੇਸ਼ਾ ਨੌਜਵਾਨ, ਜੋ ਆਪਣੇ ਨੌਕਰੀਆਂ ਤੇ ਕਾਰੋਬਾਰ ਦੇ ਮਾਨਸਿਕ ਤਣਾਅ ਨੂੰ ਦੂਰ ਕਰਕੇ ਆਪਣੀ ਸਿਹਤ ਦਾ ਵੀ ਪੂਰਾ ਧਿਆਨ ਰੱਖ ਸਕਦੇ ਹਨ। ਉਕਤ ਸ਼ਬਦਾਂ ਦਾ ਪ੍ਰਗਟਾਵਾ ਪਹਿਲੇ ਚੰਡੀਗੜ੍ਹ ਹਸਪਤਾਲ ਕਿ੍ਰਕਟ ਕੱਪ ਦੇ ਫਾਈਨਲ ਮੈਚਾਂ ’ਤੇ ਇਨਾਮ ਵੰਡ ਸਮਾਰੋਹ ਦੌਰਾਨ ਟਵੰਟੀ-ਟਵੰਟੀ ਕਿ੍ਰਕਟ ਗਰਾਊਂਡ ਸੰਧਵਾਂ ਵਿਖੇ ਗੁਰਦਿੱਤ ਸਿੰਘ ਸੇਖੋਂ ਵਿਧਾਇਕ ਫਰੀਦਕੋਟ ਨੇ ਆਪਣੇ ਸੰਬੋਧਨ ਦੌਰਾਨ ਕਹੇ। ਵਿਧਾਇਕ ਸੇਖੋਂ ਨੇ ਆਪਣੀ ਜਿੰਦਗੀ ਦੇ ਨਿੱਜੀ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਖੇਡਾਂ ਕਰਕੇ ਹੀ ਉਹ ਤੇ ਉਹਨਾਂ ਦਾ ਪਰਿਵਾਰ ਅੱਜ ਵੱਡੇ ਮੁਕਾਮ ਹਾਸਲ ਕਰ ਚੁੱਕਾ ਹੈ ਅਤੇ ਅਸੀ ਸਾਰੇ ਮਿਹਨਤ ਲਗਨ ਨਾਲ ਸਮਾਜ ਦੇ ਸਾਰੇ ਰੁਤਬੇ ਹਾਸਲ ਕਰ ਸਕਦੇ ਹਾ। ਇਸ ਸਮੇਂ ਟਵੰਟੀ-ਟਵੰਟੀ ਗਰਾਊਂਡ ਦੇ ਮੁਖੀ ਬਲਜੀਤ ਸਿੰਘ ਖੀਵਾ ਅਤੇ ਹਰਪ੍ਰੀਤ ਸਿੰਘ ਹਨੀ ਨੇ ਦੱਸਿਆ ਕਿ ਚੰਡੀਗੜ੍ਹ ਹਸਪਤਾਲ ਕਿ੍ਰਕਟ ਕਲੱਬ ਦਾ ਫਾਈਨਲ ਮੈਚ ਐਜੂਕੇਅਰ ਇੰਮੀਗ੍ਰੇਸ਼ਨ ਕੋਟਕਪੂਰਾ ਅਤੇ ਰਾਜੇ ਦੀ ਹੱਟੀ ਫਰੀਦਕੋਟ ਵਿਚਕਾਰ ਖੇਡਿਆ ਗਿਆ। ਪਹਿਲਾਂ ਬੱਲੇਬਾਜੀ ਕਰਦਿਆਂ ਐਜੂਕੇਅਰ ਇੰਮੀਗ੍ਰੇਸ਼ਨ ਕੋਟਕਪੂਰਾ ਨੇ 188 ਦੌੜਾਂ ਬਣਾਈਆਂ ਅਤੇ ਰਾਜੇ ਦੀ ਹੱਟੀ 152 ਦੌੜਾ ਬਣਾ ਕੇ ਹੀ ਆਊਟ ਹੋ ਗਈ ਟੀਮ ਐਜੂਕੇਅਰ ਇੰਮੀਗ੍ਰੇਸ਼ਨ ਦੇ ਮੁਖੀ ਗੁਰਕੀਰਤਨ ਸਿੰਘ ਸੰਧੂ ਅਤੇ ਕੈਪਟਨ ਗੋਰਾ ਕੋਟਕਪੂਰਾ ਨੇ ਸਾਰੀ ਮੈਨੇਜਮੈਂਟ ਦਾ ਧੰਨਵਾਦ ਕਰਦਿਆਂ ਨੌਜਵਾਨਾਂ ਨੂੰ ਵੱਧ ਤੋਂ ਵੱਧ ਇਸ ਟੂਰਨਾਮੈਂਟ ’ਚ ਖੇਡਣ ਲਈ ਬੇਨਤੀ ਕੀਤੀ। ਰਾਜੇ ਦੀ ਹੱਟੀ ਦੇ ਮੁਖੀ ਰਾਜਾ ਫਰੀਦਕੋਟ ਨੇ ਦੂਜੇ ਨੰਬਰ ’ਤੇ ਆਉਣ ’ਤੇ ਕਿਹਾ ਕਿ ਸਾਡੀ ਟੀਮ ਨੇ ਵਧੀਆ ਪ੍ਰਦਰਸਨ ਕੀਤਾ ਪਰ ਅਸੀਂ ਜਿੱਤ ਨਹੀਂ ਪ੍ਰਾਪਤ ਕਰ ਸਕੇ ਪਰ ਅਸੀਂ ਪੂਰਾ ਮਨੋਰੰਜਨ ਕੀਤਾ ਅਤੇ ਆਪਣੀ ਸਿਹਤ ਦਾ ਧਿਆਨ ਰੱਖਦੇ ਹੋਏ ਇਸ ਟੂਰਨਾਮੈਂਟ ਵਿੱਚ ਭਾਗ ਲਿਆ ਅਤੇ ਆਉਣ ਵਾਲੇ ਦਿਨਾਂ ’ਚ ਹੋਰ ਵੀ ਵਧੀਆ ਖੇਡ ਕੇ ਟੂਰਨਾਮੈਂਟ ਨੂੰ ਸਫਲ ਬਣਾਵਾਂਗੇ। ਚੰਡੀਗੜ੍ਹ ਬੱਚਿਆਂ ਦੇ ਹਸਪਤਾਲ ਦੇ ਮੁਖੀ ਡਾ. ਰਵੀ ਬਾਂਸਲ ਜੋ ਇਸ ਕੱਪ ਦੇ ਸਪੋਂਸਰ ਸਨ ਨੇ ਕਿਹਾ ਕਿ ਸਾਨੂੰ ਵਧੀਆ ਲੱਗਦਾ ਜਦ ਰਾਤ ਦੇ ਟੂਰਨਾਮੈਂਟ ’ਚ ਸਾਡੇ ਇਲਾਕੇ ਦੇ ਖਿਡਾਰੀ ਖੇਡ ਕੇ ਆਪਣੇ ਆਪ ਨੂੰ ਸਿਹਤਯਾਬ ਰੱਖਣ ਲਈ ਯਤਨ ਕਰ ਰਹੇ ਹਨ। ਇਸ ਸਮੇਂ ਵਿਸੇਸ ਤੌਰ ’ਤੇ ਪਹੁੰਚੇ ਬਾਈ ਗੁਰਦਿੱਤ ਸਿੰਘ ਸੇਖੋ ਦੇ ਵੱਡੇ ਭਰਾ ਸੁਰਜੀਤ ਸਿੰਘ ਸੇਖੋਂ ਜੋ ਵਿਦੇਸ਼ ’ਚੋਂ ਆਏ ਹਨ ਉਹਨਾਂ ਨੇ ਵੀ ਵਿਦੇਸ਼ ਦੀ ਧਰਤੀ ਦਾ ਉਦਾਹਰਨ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਗਰਾਊਂਡਾਂ ਵਿਦੇਸ਼ ਦੀਆਂ ਧਰਤੀਆਂ ’ਤੇ ਆਮ ਬਣੀਆਂ ਹਨ ਅਤੇ ਇੱਕ ਪਛੜੇ ਇਲਾਕੇ ਵਿੱਚ ਇਸ ਤਰ੍ਹਾਂ ਦੀ ਗਰਾਊਂਡ ਬਣਾਉਣੀ ਇੱਕ ਵੱਡਾ ਇੱਕ ਵੱਡਾ ਸ਼ਲਾਘਾਯੋਗ ਕਦਮ ਹੈ। ਮੈਚ ਵਿੱਚ ਜੇਤੂ ਟੀਮ ਨੂੰ ਨਗਦ ਰਾਸ਼ੀ 31000 ਅਤੇ ਉਪ ਜੇਤੂ ਟੀਮ ਨੂੰ 21000 ਦੀ ਰਾਸ਼ੀ ਤੇ ਕੱਪ ਦੇ ਕੇ ਸਨਮਾਨਿਤ ਕੀਤਾ ਗਿਆ। ਮੈਨ ਆਫ ਦੀ ਸੀਰੀਜ ਮਿੰਦੀ ਹਰਦਿਆਲੇਆਣਾ ਅਤੇ ਮੈਨ ਆਫ ਦੀ ਮੈਚ ਕਾਲਾ ਔਲਖ ਨੂੰ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਸਮੇਂ ਅੰਪਾਇਰ ਸਰਬਜੀਤ ਸਿੰਘ ਰਾਜੂ ਅਤੇ ਵਿਕਾਸ ਸੰਧਵਾਂ ਨੇ ਬਾਖੂਬੀ ਆਪਣੀ ਡਿਊਟੀ ਨਿਭਾਈ। ਸਕੋਰਰ ਦੀ ਡਿਊਟੀ ਪੰਕਜ ਕੋਟਕਪੂਰਾ ਨੇ ਵੀ ਬਾਖੂਬੀ ਨਿਭਾਈ। ਇਸ ਸਮੇਂ ਟੈਨ-ਟੈਨ ਗਰਾਊਂਡ ਬਠਿੰਡਾ ਤੋਂ ਸੁੱਖਾ ਸ਼ਰਮਾ ਨੇ ਕਮੈਂਟਰੀਆਂ ਨਾਲ ਖਿਡਾਰੀਆਂ ਦਾ ਦਿਲ ਲਾਈ ਰੱਖਿਆ। ਇਸ ਸਮੇਂ ਹੋਰਨਾਂ ਤੋਂ ਇਲਾਵਾ ਅੰਕੁਸ਼ ਬਜਾਜ, ਅਮਨਦੀਪ ਘੋਲੀਆ, ਡਾ. ਪ੍ਰਮੋਦ ਬਾਂਸਲ, ਹਰਕਰਨ ਹਨੀ ਬਰਾੜ, ਕੁਲਵਿੰਦਰ ਸਿੰਘ ਅਤੇ ਸੈਂਕੜੇ ਖੇਡ ਪ੍ਰੇਮੀ ਹਾਜਰ ਸਨ।