ਬਚਪਨ ਤੋਂ ਕੁਝ ਘਟਨਾਵਾਂ ਵਾਪਰਦੀਆਂ ਹਨ। ਉਹ ਬਹੁਤ ਅਰਥ ਰੱਖ ਕੇ ਬੈਠੀਆਂ ਹਨ। ਚਾਰ ਸਾਲ ਦੀ ਉਮਰ ਸੀ। ਗੁਰੂ ਤੇਗਬਹਾਦਰ ਸਾਹਿਬ ਜੀ ਦੀ ਇਹਨਾਂ ਦੇ ਵੱਡੇ ਭਰਾਤਾ ਬਾਬਾ ਗੁਰਦਿੱਤਾ ਜੀ ਦਾ ਵਿਆਹ ਆ ਗਿਆ ਹੈ। ਸਰਦੀ ਦਾ ਮੌਸਮ ਸੀ। ਜਦੋਂ ਬਾਬਾ ਗੁਰਦਿੱਤਾ ਜੀ ਦੀ ਬਰਾਤ ਨਿਕਲੀ ਤਾਂ ਅਨੇਕਾਂ ਪਿੰਡਾਂ ਦੇ ਲੋਕ ਸੜਕਾਂ ਦੇ ਕਿਨਾਰੇ ਆ ਕੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਪੁੱਤਰ ਗੁਰਦਿੱਤਾ ਜੀ ਦੀ ਬਰਾਤ ਦੇਖਣ ਵਾਸਤੇ ਆਏ ।
ਹਰ ਇਕ ਦਾ ਦੂਜੇ ਵੱਲ ਧਿਆਨ ਸੀ। ਪਰ ਚਾਰ ਸਾਲ ਦੀ ਉਮਰ ਗੁਰੂ ਤੇਗਬਹਾਦਰ ਸਾਹਿਬ ਦੀ। ਉਹ ਵੀ ਬਰਾਤ ਗੲ,ਏ ਹਨ। ਮਾਤਾ ਨਾਨਕੀ ਜੀ ਨੇ ਕੀਮਤੀ ਪੁਸ਼ਾਕ ਪਹਿਨਾਈ। ਉਸ ਵੇਲੇ ਗਹਿਣੇ ਪਾਏ। ਧੰਨ ਗੁਰੂ ਤੇਗ ਬਹਾਦਰ ਜੀ ਦਾ ਧਿਆਨ ਕਿਸੇ ਹੋਰ ਪਾਸੇ ਨਹੀਂ ਸੜਕ ਤੇ ਖਲੋਤੇ ਛੋਟੇ ਛੋਟੇ ਬੱਚਿਆਂ ਨੂੰ ਦੇਖਦੇ ਹਨ। ਉਹਨਾਂ ਵਿਚ ਬੱਚਾ ਉਹਨਾਂ ਦੀ ਉਮਰ ਜਿੰਨਾਂ ਬੜਾ ਮਾਸੂਮ ਬੱਚਾ ਸੀ। ਉਸ ਕੋਲ ਜਾ ਕੇ ਦੇਖਿਆ ਉਸ ਕੋਲ ਤਨ ਢੱਕਣ ਨੂੰ ਕੋਈ ਗਰਮ ਬਸਤਰ ਨਹੀਂ। ਠੰਡ ਨਾਲ ਕੰਬ ਰਿਹਾ ਸੀ। ਬਾਲ ਤੇਗਬਹਾਦਰ ਜੀ ਕੋਲ ਖੜੇ ਹੋ ਗਏ ਤੇ ਇਹ ਸ਼ਬਦ ਚਾਰ ਸਾਲ ਦੀ ਉਮਰ ਵਿਚ ਕਿਹਾ ਇਤਨੀ ਸਰਦੀ ਪੈ ਰਹੀ ਹੈ। ਕੀ ਤੇਰੀ ਮਾਤਾ ਨੇ ਤਨ ਢੱਕਣ ਨੂੰ ਬਸਤਰ ਨਹੀਂ ਦਿੱਤਾ। ਉਸ ਬੱਚੇ ਨੇ ਉੱਤਰ ਦਿੱਤਾ ਕਿਹੜੀ ਮਾਂ ਹੈ ਜਿਹੜੀ ਇਹ ਨਹੀਂ ਚਾਹੁੰਦੀ ਕਿ ਮੇਰੇ ਬੱਚੇ ਨੂੰ ਸੋਹਣੀ ਪੁਸ਼ਾਕ ਮਿਲੇ। ਮੇਰੇ ਪੁੱਤਰ ਨੂੰ ਖੁਰਾਕ ਮਿਲ਼ੇ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਕੀਮਤੀ ਬਸਤਰ ਉਤਾਰ ਕੇ ਉਸ ਨੂੰ ਦੇ ਦਿੱਤੇ ਲੈ ਤੂੰ ਸਰਦੀ ਤੋਂ ਬੱਚ ਮੇਰੀ ਮਾਂ ਹੋਰ ਸਿਲਾ ਦੇਵੇਗੀ। ਚਾਰ ਸਾਲ ਦਾ ਬੱਚਾ ਗਰੀਬਾਂ ਤੇ ਤਰਸ ਖਾਣ ਵਾਲੇ ਨੰਗੇਜ਼ ਨੂੰ ਢੱਕਣ ਵਾਲੇ।
ਮਾਤਾ ਨਾਨਕੀ ਜੀ ਨੇ ਪੁੱਛਿਆ ਕੀਮਤੀ ਪੁਸ਼ਾਕ ਕਿਹੜੀ ਥਾਂ ਛੱਡ ਆਏ। ਪਹਿਲਾਂ ਤਾਂ ਖਾਮੋਸ਼ ਹੋ ਗਿਆ
ਫਿਰ ਗੰਭੀਰਤਾਂ ਵਿਚ ਆ ਕੇ ਦੱਸਿਆ ਇਕ ਗਰੀਬ ਬੱਚਾ ਸੀ ਤਨ ਤੇ ਬਸਤਰ ਨਹੀ ਸਨ
ਉਹ ਆਖਦਾ ਸੀ ਰੋਟੀ ਵੀ ਬਹੁਤ ਮੁਸਕਲ ਨਾਲ ਚਲਦੀ ਹੈ। ਬਸਤਰ ਕਿਸ ਨੇ ਲੈ ਕੇ ਦੈਣੇ ਹਨ। ਮਾਂ ਤੁਸੀਂ ਮੈਨੂੰ ਹੋਰ ਬਸਤਰ ਲੈ ਕੇ ਵੀ ਸਿਲਾ ਦੇਵੇਗੀ।ਪਰ ਗਰੀਬ ਬੱਚਾ ਨੂੰ ਕਿਸ ਨੇ ਲੈ ਕੇ ਦੈਣੇ ਹਨ।
ਸੁਰਜੀਤ ਸਾਰੰਗ
8130660205
ਨਵੀਂ ਦਿੱਲੀ 18
Leave a Comment
Your email address will not be published. Required fields are marked with *