ਕੈਬਨਿਟ ਮੰਤਰੀ ਅਮਨ ਅਰੋੜਾ ਪੰਜਾਬ ਸਰਕਾਰ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ
ਫਰੀਦਕੋਟ , 27 ਜੁਲਾਈ (ਵਰਲਡ ਪੰਜਾਬੀ ਟਾਈਮਜ਼)
ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ (ਬੀ.ਐਫ.ਯੂ.ਐਚ.ਐਸ.) ਫਰੀਦਕੋਟ ਨੇ ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ (ਐਨ.ਐੱਸ.ਡੀ.ਸੀ.) ਅਤੇ ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਸਹਿਯੋਗ ਨਾਲ ਹੁਨਰ ਵਿਕਾਸ ਦੇ ਹੱਬ ਅਤੇ ਸਪੋਕ ਮਾਡਲ ਨੂੰ ਮਾਣ ਨਾਲ ਲਾਂਚ ਕੀਤਾ। ਕੈਬਨਿਟ ਮੰਤਰੀ ਅਮਨ ਅਰੋੜਾ, ਰੋਜਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਪੰਜਾਬ ਸਰਕਾਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਹ ਸਮਾਗਮ ਕਈ ਪਹਿਲਕਦਮੀਆਂ ਦਾ ਵੀ ਗਵਾਹ ਬਣਿਆ, ਜਿਵੇਂ ਕਿ ਹੱਬ ਅਤੇ ਸਪੋਕ ਮਾਡਲ ਦਾ ਉਦਘਾਟਨ: ਇਹ ਮਾਡਲ ਹੁਨਰ ਵਿਕਾਸ ਲਈ ਇੱਕ ਅਤਿ-ਆਧੁਨਿਕ ਨੈਟਵਰਕ ਵਜੋਂ ਕੰਮ ਕਰੇਗਾ, ਇੱਕ ਤਾਲਮੇਲ ਪ੍ਰਣਾਲੀ ਦੇ ਅਧੀਨ ਕਈ ਸੰਸਥਾਵਾਂ ਨੂੰ ਇਕੱਠਾ ਕਰੇਗਾ, ਇੰਟਰਨੈਸ਼ਨਲ ਸਕਿੱਲ ਸੈਂਟਰ: ਇਹ ਕੇਂਦਰ ਅੰਤਰਰਾਸ਼ਟਰੀ ਹੁਨਰ ਵਿਕਾਸ ਵਿੱਚ ਉੱਤਮਤਾ ਦਾ ਇੱਕ ਚਾਨਣ ਮੁਨਾਰਾ ਹੋਵੇਗਾ, ਜੋ ਸਾਨੂੰ ਦੁਨੀਆ ਭਰ ਦੇ ਪ੍ਰਮੁੱਖ ਦੇਸ਼ਾਂ ਨਾਲ ਜੋੜੇਗਾ ਅਤੇ ਗਲੋਬਲ ਸਹਿਯੋਗ ਲਈ ਨਵੇਂ ਰਾਹ ਖੋਲੇਗਾ, ਪੂਰੀ ਤਰਾਂ ਨਾਲ ਲੈਸ ਐਂਬੂਲੈਂਸ ਦਾ ਉਦਘਾਟਨ: ਕੋਟਕ ਮਹਿੰਦਰਾ ਬੈਂਕ ਦੁਆਰਾ ਉਨਾਂ ਦੀ ਸਕੀਮ ਤਹਿਤ ਦਾਨ ਕੀਤੀ ਗਈ ਲਗਭਗ 35 ਲੱਖ ਰੁਪਏ ਦੀ ਇੱਕ ਅਤਿ-ਆਧੁਨਿਕ ਪੂਰੀ ਤਰਾਂ ਲੈਸ ਐਂਬੂਲੈਂਸ ਦਾ ਉਦਘਾਟਨ ਕੀਤਾ, ਜੋ ਐਮਰਜੈਂਸੀ ਪ੍ਰਤੀਕਿਰਿਆ ਸਮਰੱਥਾਵਾਂ ਨੂੰ ਮਹੱਤਵਪੂਰਣ ਰੂਪ ’ਚ ਵਧਾਏਗਾ, ਯੂ.ਕੇ. ਹੈਲਥਕੇਅਰ ਕੋਰਸਾਂ ਦੀ ਜਾਣ-ਪਛਾਣ: ਇਹ ਕੋਰਸ ਸਾਡੇ ਵਿਦਿਆਰਥੀਆਂ ਨੂੰ ਅੰਤਰਰਾੰਟਰੀ ਯੋਗਤਾਵਾਂ ਅਤੇ ਮੁਹਾਰਤ ਹਾਸਲ ਕਰਨ ਦਾ ਵਿਲੱਖਣ ਮੌਕਾ ਪ੍ਰਦਾਨ ਕਰਨਗੇ, ਪੰਜਾਬ ਹੁਨਰ ਵਿਕਾਸ ਕੇਂਦਰ ਦੀ ਪੁਨਰ ਸੁਰਜੀਤੀ: ਇਸ ’ਚ ਨਵੇਂ ਹੋਸਟਲ ਅਤੇ ਸਹੂਲਤਾਂ ਸ਼ਾਮਲ ਹਨ, ਜੋ ਸਾਡੇ ਵਿਦਿਆਰਥੀਆਂ ਅਤੇ ਪੇਸ਼ੇਵਰਾਂ ਦੀਆਂ ਵਧਦੀਆਂ ਲੋੜਾਂ ਨੂੰ ਪੂਰਾ ਕਰਨਗੀਆਂ, ਯੂਰੋਲੋਜੀ ਵਿਭਾਗ ਅਤੇ ਡਾਇਲਸਿਸ ਯੂਨਿਟਾਂ ਦਾ ਉਦਘਾਟਨ ਅਤੇ ਰੋਬੋਟਿਕਸ ਅਤੇ ਰੇਨਲ ਟ੍ਰਾਂਸਪਲਾਂਟ ਦੀ ਨੀਂਹ ਪੱਥਰ: ਡਾਇਲਸਿਸ ਮਸ਼ੀਨਾਂ ਦੇ 10 ਯੂਨਿਟ ਲਾਏ ਗਏ ਹਨ। ਇਹ ਕੇਂਦਰ ਉੱਨਤ ਖੋਜ ਅਤੇ ਕਲੀਨਿਕਲ ਉੱਤਮਤਾ ਦੇ ਕੇਂਦਰ ਵਜੋਂ ਕੰਮ ਕਰਨਗੇ। ਉਦਘਾਟਨ ਤੋਂ ਇਲਾਵਾ ਹਰਿਆ ਭਰਿਆ ਅਤੇ ਸਿਹਤਮੰਦ ਵਾਤਾਵਰਣ ਨੂੰ ਉਤਸ਼ਾਹਿਤ ਕਰਨ ਲਈ ਰੁੱਖ ਲਾਉਣ ਦੀ ਮੁਹਿੰਮ ਵੀ ਚਲਾਈ ਗਈ। ਸਮਾਗਮ ਵਿੱਚ ਗੁਰਦਿੱਤ ਸਿੰਘ ਸੇਖੋਂ ਵਿਧਾਇਕ ਫਰੀਦਕੋਟ, ਅੰਮਿ੍ਰਤਪਾਲ ਸਿੰਘ ਸੁਖਾਨੰਦ ਐਮ.ਐਲ.ਏ. ਬਾਘਾਪੁਰਾਣਾ, ਡਾ: ਸੰਦੀਪ ਸਿੰਘ ਕੌੜਾ, ਸਲਾਹਕਾਰ, ਰਾਸ਼ਟਰੀ ਹੁਨਰ ਵਿਕਾਸ ਨਿਗਮ ਅਤੇ ਐਨ.ਐਸ.ਡੀ.ਸੀ.ਆਈ. ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲਾ, ਭਾਰਤ ਸਰਕਾਰ, ਸੰਜੇ ਮਾਲਵੀਆ, ਸੰਸਥਾਪਕ ਅਤੇ ਸਲਾਹਕਾਰ ਦੇ ਨਾਲ-ਨਾਲ ਦੇ ਸਾਰੇ ਕੰਨਸਟੀਚਿਉਟ ਕਾਲਜਾਂ ਦੇ ਫੈਕਲਟੀ ਮੈਂਬਰ ਅਤੇ ਵਿਦਿਆਰਥੀ ਨੇ ਸ਼ਿਰਕਤ ਕੀਤੀ। ਪ੍ਰੋ. (ਡਾ.) ਰਾਜੀਵ ਸੂਦ ਵਾਈਸ ਚਾਂਸਲਰ ਨੇ ਅੰਤਰਰਾਸ਼ਟਰੀ ਹੁਨਰ ਕੇਂਦਰ ਅਤੇ ਰਾਜ ਹੱਬ ਵਜੋਂ ਦੀ ਤਾਲਮੇਲ ਅਤੇ ਮੇਜਬਾਨੀ ਦੀ ਭੂਮਿਕਾ ’ਤੇ ਜੋਰ ਜਾਣਕਾਰੀ ਸਾਂਝੀ ਕੀਤੀ ਕਿ ਪੰਜਾਬ ’ਚ ਹੱਬ ਅਤੇ ਸਪੋਕ ਮਾਡਲ ’ਚ ਕਈ ਸੰਸਥਾਵਾਂ ਸਾਮਲ ਹੋਣਗੀਆਂ, ਜਿਵੇਂ ਕਿ ਏਮਜ ਬਠਿੰਡਾ, ਸਪੋਕ ਵਜੋਂ ਸੇਵਾ ਕਰ ਰਹੀਆਂ ਹਨ। ਇੰਟਰਨੈਸ਼ਨਲ ਹੈਲਥਕੇਅਰ ਸੈਕਟਰ ਵਿੱਚ ਅੰਤਰਰਾਸ਼ਟਰੀ ਹੁਨਰ ਅਤੇ ਮਾਨਵ ਸੰਸਾਧਨ ਵਿਕਾਸ ਦੀ ਸਹੂਲਤ ਦੇਵੇਗਾ। ਜਾਪਾਨ, ਆਸਟ੍ਰੇਲੀਆ, ਯੂ.ਕੇ., ਆਇਰਲੈਂਡ ਅਤੇ ਕੈਨੇਡਾ ਸਮੇਤ 15 ਦੇਸ਼ ਪਹਿਲਾਂ ਹੀ ਰਾਹੀਂ ਜੁੜੇ ਹੋਏ ਹਨ। ਇਸ ਮਹੱਤਵਪੂਰਨ ਪਹਿਲਕਦਮੀ ਰਾਹੀਂ ਹੁਨਰ ਵਿਕਾਸ ਅਤੇ ਸਿਹਤ ਸੰਭਾਲ ਸੇਵਾਵਾਂ ਨੂੰ ਵਧਾਉਣ ਲਈ ਵਚਨਬੱਧ ਹੈ, ਸਿਹਤ ਵਿਗਿਆਨ ਅਤੇ ਹੁਨਰ ਵਿਕਾਸ ਦੇ ਖੇਤਰ ਵਿੱਚ ਇੱਕ ਮੋਹਰੀ ਸੰਸਥਾ ਵਜੋਂ ਆਪਣੀ ਸਥਿੱਤੀ ਨੂੰ ਹੋਰ ਮਜਬੂਤ ਕਰਦਾ ਹੈ। ਇਹ ਯਤਨ 2020 ਅਤੇ ਭਾਰਤ ’ਚ ਮਿਸ਼ਨ ਵਿੱਚ ਰਾਸ਼ਟਰੀ ਯਤਨਾਂ ਵਿੱਚ ਪੰਜਾਬ ਰਾਜ ਨੂੰ ਸਭ ਤੋਂ ਅੱਗੇ ਰੱਖਣ ਵਿੱਚ ਮੱਦਦਗਾਰ ਸਾਬਿਤ ਹੋਣਗੇ।