18ਵਾਂ ਤਰਕਸ਼ੀਲ ਨਾਟਕ ਮੇਲਾ ਨਵੀਂ ਦਾਣਾ ਮੰਡੀ ਵਿਖੇ ਹੋਵੇਗਾ : ਹਾਲੀ
ਫ਼ਰੀਦਕੋਟ , 14 ਸਤੰਬਰ (ਵਰਲਡ ਪੰਜਾਬੀ ਟਾਈਮਜ਼)
ਬਾਬਾ ਸ਼ੇਖ ਫ਼ਰੀਦ ਆਗਮਨ ਪੁਰਬ-2024 ਦੇ ਸ਼ੁੱਭ ਅਵਸਰ ਤੇ ਤਰਕਸ਼ੀਲ ਸੁਸਾਇਟੀ ਭਾਰਤ ਰਜਿ: ਇਕਾਈ ਫ਼ਰੀਦਕੋਟ ਵੱਲੋਂ 18ਵਾਂ ਤਰਕਸ਼ੀਲ ਨਾਟਕ ਮੇਲਾ, 21 ਸਤੰਬਰ ਦਿਨ ਸ਼ਨੀਵਾਰ, ਸਵੇਰੇ 10:00 ਵਜੇ ਤੋਂ 4:00 ਵਜੇ ਤੱਕ ਨਵੀਂ ਦਾਣਾ ਮੰਡੀ, ਫ਼ਿਰੋਜ਼ਪੁਰ ਰੋਡ, ਫ਼ਰੀਦਕੋਟ ਵਿਖੇ ਕਰਵਾਇਆ ਗਿਆ ਜਾਵੇਗਾ। ਇਸ ਨਾਟਕ ਮੇਲੇ ਵਿੱਚ ਪੰਜਾਬ ਦੇ ਨਾਮਵਰ ਨਾਟਕਕਾਰ ਮੇਘ ਰਾਜ ਰੱਲਾ ਵੱਲੋਂ ਨਾਟਕ ਤੇ ਕੋਰੀਓਗ੍ਰਾਫ਼ੀਆਂ ਪੇਸ਼ ਕਰਨਗੇ। ਇਸ ਮੌਕੇ ਲੋਕ ਗਾਇਕ ਜਗਸੀਰ ਜੀਦਾ ਇਨਕਲਾਬੀ ਗੀਤ ਪੇਸ਼ ਕਰਨਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਤਰਕਸ਼ੀਲ ਸੁਸਾਇਟੀ ਫ਼ਰੀਦਕੋਟ ਦੇ ਪ੍ਰਧਾਨ ਲਖਵਿੰਦਰ ਹਾਲੀ ਨੇ ਦੱਸਿਆ ਕਿ ਨਾਟਕ ਮੇਲੇ ਦੇ ਮੁੱਖ ਮਹਿਮਾਨ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਅਤੇ ਵਿਸ਼ੇਸ਼ ਮਹਿਮਾਨ ਅਵਤਾਰ ਸਿੰਘ ਜਗਸੀਰ ਸਿੰਘ ਹੋਣਗੇ। ਉਨਾਂ ਦੱਸਿਆ ਤਰਕਸ਼ੀਲ ਮੇਲੇ ਦੀਆਂ ਤਿਆਰੀਆਂ ਜ਼ੋਰਾਂ ਨਾਲ ਆਰੰਭ ਕੀਤੀਆਂ ਜਾ ਰਹੀਆਂ ਹਨ। ਉਨਾਂ ਦੱਸਿਆ ਤਰਕਸ਼ੀਲ ਮੇਲੇ ਵਾਸਤੇ ਜਗਪਾਲ ਸਿੰਘ ਬਰਾੜ, ਮੀਤ ਪ੍ਰਧਾਨ ਬਲਕਾਰ ਸਿੰਘ ਮੰਡ, ਜਨਰਲ ਸਕੱਤਰ ਸੁਭਾਸ਼ ਗਰੋਵਰ, ਖਜ਼ਾਨਚੀ ਅਜੈਬ ਸਿੰਘ ਢੁੱਡੀ, ਸੂਬਾ ਆਗੂ ਸੁਖਚੈਨ ਥਾਂਦੇਵਾਲਾ ਸਖ਼ਤ ਮਿਹਨਤ ਕੀਤੀ ਜਾ ਰਹੀ ਹੈ।