‘ਜੈ ਭੀਮ ਪੈਦਲ ਮਾਰਚ’ 14 ਅਪ੍ਰੈਲ ਨੂੰ ਕਰਵਾਉਣ ਲਈ ਪੁਖਤਾ ਪ੍ਰਬੰਧਾਂ ਬਾਰੇ ਹੋਈ ਜਰੂਰੀ ਮੀਟਿੰਗ
ਕੋਟਕਪੂਰਾ, 10 ਅਪੈ੍ਰਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ)
ਸੋਹੰ ਸਪੋਰਟਸ ਐਂਡ ਕਲਚਰਲ ਸੁਸਾਇਟੀ ਅਤੇ ਬਾਬਾ ਸਾਹਿਬ ਐਜੂਕੇਸ਼ਨਲ ਸੁਸਾਇਟੀ ਕੋਟਕਪੂਰਾ ਵਲੋਂ ਬਾਬਾ ਸਾਹਿਬ ਜੀ ਦੇ 133ਵੇਂ ਜਨਮ ਦਿਵਸ ਨੂੰ ਸਮਰਪਿਤ ਇੱਕ ਚੇਤਨਾ ਮਾਰਚ ‘ਜੈ ਭੀਮ ਪੈਦਲ ਮਾਰਚ’ ਮਿਤੀ 14 ਅਪ੍ਰੈਲ ਦਿਨ ਐਤਵਾਰ ਨੂੰ ਕਰਵਾਈ ਜਾ ਰਹੀ ਹੈ। ਜਿਸ ਨੂੰ ਹੋਰ ਵਧੀਆ ਅਤੇ ਵੱਡੇ ਪੱਧਰ ’ਤੇ ਕਰਨ ਲਈ ਸੁਸਾਇਟੀ ਦੀ ਜਰੂਰੀ ਮੀਟਿੰਗ ਗੁਰੂ ਰਵਿਦਾਸ ਮੰਦਰ ਪ੍ਰੇਮ ਨਗਰ ਕੋਟਕਪੂਰਾ ਵਿਖੇ ਹੋਈ, ਜਿਸ ’ਚ ਸਮੂਹ ਮੁਹੱਲਾ ਨਿਵਾਸੀਆਂ ਨੇ ਸ਼ਿਰਕਤ ਕੀਤੀ। ਇਸ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸੁਸਾਇਟੀ ਦੇ ਪ੍ਰਧਾਨ ਰਾਜ ਕੁਮਾਰ ਕੌਚਰ ਨੇ ਦੱਸਿਆ ਕਿ ਬਾਬਾ ਸਾਹਿਬ ਜੀ ਦੇ ਜਨਮ ਦਿਵਸ ’ਤੇ ਸੁਸਾਇਟੀ ਲਗਾਤਾਰ ਕਈ ਸਾਲਾਂ ਤੋਂ ਮੈਰਾਥਨ ਤੇ ਪੈਦਲ ਮਾਰਚ ਕਰਵਾ ਰਹੀ ਹੈ ਅਤੇ ਇਸ ਸਾਲ ਵੀ ਇਹ ਪੈਦਲ ਮਾਰਚ ਵੱਡੇ ਪੱਧਰ ’ਤੇ ਕਰਵਾਉਣ ਦੀ ਤਿਆਰੀ ਲਈ ਇਹ ਮੀਟਿੰਗ ਬੁਲਾਈ ਗਈ ਹੈ। ਉਹਨਾਂ ਦੱਸਿਆ ਕਿ ‘ਜੈ ਭੀਮ ਪੈਦਲ ਮਾਰਚ’ ਜੋ ਕਿ ਮਿਤੀ 14 ਅਪ੍ਰੈਲ ਨੂੰ ਸਵੇਰੇ 5:30 ਵਜੇ ਗੁਰੂ ਰਵਿਦਾਸ ਮੰਦਰ ਪ੍ਰੇਮ ਨਗਰ ਤੋਂ ਸ਼ੁਰੂ ਹੋ ਕੇ ਸਾਰੇ ਸ਼ਹਿਰ ਦੀ ਪਰਿਕਰਮਾ ਕਰਦੇ ਹੋਏ ਸਮਾਪਤੀ ਵੀ ਗੁਰੂ ਰਵਿਦਾਸ ਮੰਦਰ ਵਿਖੇ ਹੋਵੇਗੀ। ਇਸ ਦੌਰਾਨ ਸ਼ਹਿਰ ਦੇ ਵੱਖ-ਵੱਖ ਸਥਾਨਾਂ, ਮੁਹੱਲਿਆਂ ਅਤੇ ਚੌਕਾਂ ਅਤੇ ਲੋਕਾਂ ਨੂੰ ਬਾਬਾ ਸਾਹਿਬ ਜੀ ਦੀ ਵਿਚਾਰਧਾਰਾ ਨਾਲ ਜੋੜਨ ਅਤੇ ਉਹਨਾਂ ਦੇ ਜੀਵਨ ਸਬੰਧੀ ਕੁਇਜ਼ ਵੀ ਕਰਵਾਏ ਜਾਣਗੇ ਅਤੇ ਜੇਤੂਆਂ ਨੂੰ ਉਸੇ ਵਕਤ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਮੀਟਿੰਗ ’ਚ ਇਹ ਵੀ ਫੈਸਲਾ ਕੀਤਾ ਗਿਆ ਕਿ ਬਾਬਾ ਸਾਹਿਬ ਜੀ ਦੇ ਜੀਵਨ ਨਾਲ ਸਬੰਧਤ ਇੱਕ ਬਰੋਸ਼ਰ ‘ਮਹਾਨ ਅੰਬੇਡਕਰ ਨੂੰ ਜਾਣੋ’ ਵੀ ਛਾਪਿਆ ਜਾਵੇਗਾ, ਜਿਸ ਵਿੱਚ ਬਾਬਾ ਸਾਹਿਬ ਜੀ ਦੇ ਜੀਵਨ ਅਤੇ ਉਹਨਾਂ ਦੀ ਸਮਾਜ ਨੂੰ ਕੀ ਦੇਣ ਹੈ, ਬਾਰੇ ਛਾਪਿਆ ਜਾਵੇਗਾ ਅਤੇ ਇਸ ਬਰੋਸ਼ਰ ਨੂੰ ਪੈਦਲ ਮਾਰਚ ਸਮੇਂ ਲੋਕਾਂ ’ਚ ਵੰਡਿਆ ਜਾਵੇਗਾ। ਮੀਟਿੰਗ ’ਚ ਸੁਸਾਇਟੀ ਵੱਲੋਂ ਇਸ ਮਾਰਚ ਲਈ ਇੱਕ ਟੀ-ਸ਼ਰਟ ਵੀ ਲਾਂਚ ਕੀਤੀ ਗਈ। ਮੀਟਿੰਗ ’ਚ ਮੌਜੂਦ ਸੁਸਾਇਟੀ ਦੇ ਮੈਂਬਰ ਸਹਿਬਾਨ ਮਨਮੋਹਨ ਕਿ੍ਰਸ਼ਨ, ਸੰਦੀਪ ਕੁਮਾਰ ਭੰਡਾਰੀ, ਬਾਲ ਕਿ੍ਰਸ਼ਨ, ਅਵਤਾਰ ਕਿ੍ਰਸ਼ਨ, ਰਾਮ ਬਹਾਦਰ, ਨਵੀਨ ਜੈਨ, ਰਾਜ ਕੁਮਾਰ ਟੋਨੀ, ਸ਼੍ਰੀ ਧਰਮਵੀਰ, ਗੁਰਮੀਤ ਜਲਾਲਾਬਾਦੀ, ਹੁਕਮ ਚੰਦ, ਰਵਿੰਦਰ ਕੁਮਾਰ ਅਤੇ ਸੋਮੀ ਕੁਮਾਰ, ਗੁਲਸ਼ਨ ਸਿੰਘ ਪਵਾਰ ਆਦਿ ਵੀ ਸ਼ਾਮਿਲ ਸਨ। ਮੈਂਬਰਾਂ ਤੋਂ ਇਲਾਵਾ ਇਸ ਮੀਟਿੰਗ ਵਿੱਚ ਹੋਰ ਪਤਵੰਤੇ-ਸੱਜਣ ਜਿਵੇ ਨਰਿੰਦਰ ਰਾਠੌਰ, ਪਿਆਰੇ ਲਾਲ ਅਤੇ ਵੱਡੀ ਗਿਣਤੀ ’ਚ ਮੁਹੱਲੇ ਦੀਆਂ ਔਰਤਾਂ ਸ਼ਾਮਿਲ ਸਨ।