ਇੰਟਰਨੈਸ਼ਨਲ ਮਿਲੇਨੀਅਨ ਸਕੂਲ ਵਿਖੇ ਮਨਾਇਆ ਗਿਆ ਦੁਸਹਿਰੇ ਦਾ ਤਿਉਹਾਰ
ਕੋਟਕਪੂਰਾ, 14 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਇੰਟਰਨੈਸ਼ਨਲ ਮਿਲੇਨੀਅਮ ਸਕੂਲ ਪੰਜਗਰਾਈਂ ਕਲਾਂ ਦੇ ਚੇਅਰਮੈਨ ਸਿੰਘ ਨੇ ਕਿਹਾ ਕਿ ਦੁਸਹਿਰੇ ਦਾ ਤਿਉਹਾਰ ਬੁਰਾਈ ਉੱਤੇ ਸੱਚਾਈ ਦੀ ਜਿੱਤ ਦਾ ਪ੍ਰਤੀਕ ਹੈ। ਸਾਨੂੰ ਹਰ ਤਿਉਹਾਰ ਆਪਣੇ ਸੱਚੇ ਮਨ ਨਾਲ ਮਨਾਉਣਾ ਚਾਹੀਦਾ ਹੈ ਤੇ ਆਪਣੇ ਮਨਾਂ ਦੇ ਵਿੱਚੋਂ ਝੂਠ ਤੇ ਬੁਰਾਈ ਨੂੰ ਦੂਰ ਕਰਨਾ ਚਾਹੀਦਾ ਹੈ।
ਸਰਦਾਰ ਜਸਕਰਨ ਸਿੰਘ ਨੇ ਸਾਰਿਆਂ ਨੂੰ ਦੁਸਹਿਰੇ ਦੇ ਮੌਕੇ ‘ਤੇ ਵਧਾਈ ਦਿੰਦਿਆਂ ਮਾਤਾ-ਪਿਤਾ ਨੂੰ ਬੇਨਤੀ ਕੀਤੀ ਕਿ ਉਹ ਬੱਚਿਆਂ ਨੂੰ ਪਟਾਕੇ ਵਰਗੀਆਂ ਪ੍ਰਦੂਸ਼ਣ ਚੀਜ਼ਾਂ ਤੋਂ ਦੂਰ ਰੱਖਣ। ਇਸ ਮੌਕੇ ਇੰਟਰਨੈਸ਼ਨਲ ਮਿਲੇਨੀਅਨ ਸਕੂਲ ਦੇ ਵਿਦਿਆਰਥੀਆਂ ਨੇ ਦੁਸਹਿਰੇ ਦੇ ਤਿਉਹਾਰ ਬਾਰੇ ਜਾਣਕਾਰੀ ਦਿੱਤੀ ਤੇ ਕਿਹਾ ਕਿ ਦੁਸਹਿਰੇ ਦਾ ਤਿਉਹਾਰ ਦੀਵਾਲੀ ਤੋਂ 20 ਦਿਨ ਪਹਿਲਾਂ ਮਨਾਇਆ ਜਾਂਦਾ ਹੈ, ਇਸ ਦਿਨ ਸ੍ਰੀਰਾਮ ਚੰਦਰ ਜੀ, ਸੀਤਾ ਮਾਤਾ ਜੀ ਨੂੰ ਰਾਵਣ ਤੋਂ ਛੁਡਵਾ ਕੇ ਲੈ ਕੇ ਆਏ ਸਨ। ਉਨ੍ਹਾਂ ਦੇ ਵਾਪਸ ਆਉਣ ਦੀ ਖੁਸ਼ੀ ਵਿੱਚ ਦੁਸਹਿਰਾ ਮਨਾਇਆ ਜਾਂਦਾ ਹੈ। ਅੱਜ ਵੀ ਇਸ ਦਿਨ ਥਾਂ ਥਾਂ ਮੇਲੇ ਲੱਗਦੇ ਹਨ, ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਸਾੜੇ ਜਾਂਦੇ ਹਨ, ਥਾਂ ਥਾਂ ਮਠਿਆਈਆਂ ਦੀਆਂ ਦੁਕਾਨਾਂ ਲੱਗਦੀਆਂ ਹਨ, ਲੋਕ ਮੇਲਾ ਦੇਖਦੇ ਹਨ ਤੇ ਖੁਸ਼ੀ ਖੁਸ਼ੀ ਘਰ ਵਾਪਸ ਆਉਂਦੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਕੂਲ ਦੇ ਚੇਅਰਮੈਨ ਜਸਕਰਨ ਸਿੰਘ ਸਮੇਤ ਸਮੂਹ ਸਟਾਫ ਮੈਂਬਰ ਅਤੇ ਬੱਚੇ ਵੀ ਹਾਜ਼ਰ ਸਨ।