ਕਹਿੰਦੀ—-ਓਹ ਵੇਖੋ, ਆਪਾਂ ਦੋਵਾਂ ਨੂੰ,
ਇੱਕ ਪਾਸੇ—- ਖੜਿਆ 👩❤️💋👨 ਵੇਖ ਕੇ,
ਸ਼ਾਇਦ—ਓਹ——ਆਪਣੇ, ਵਾਰੇ ਹੀ
ਮੂੰਹ ਨਾਲ ਮੂੰਹ ਜੋੜ—ਗੱਲਾਂ ਕਰਦੇ ਐ,
ਮੈਂ, ਕਿਹਾ ਕਮਲੀ ਨਾ ਹੋਵੇ,ਕਿਸੇ ਥਾਂ ਦੀ
ਤੂੰ—-ਫ਼ਿਕਰ ਕਿਸ ਗੱਲ ਦਾ ਕਰਦੀ ਏ,
ਕੀ——ਪਿਆਰ-ਮੁਹੱਬਤ ਕਰਨ ਵਾਲੇ
ਨਿੱਕੀਆਂ—੨ ਗੱਲਾਂ ਤੋ ਕਦੇ ਡਰਦੇ ਆ,
ਕਹਿੰਦੀ, ਨਾ, ਨਾ ਇਹ ਗੱਲ ਤਾਂ ਨਹੀ
ਅਸੀ ਵੀ, ਕੋਈ ਇੱਜ਼ਤ ਰਖਵਾਉਂਦੇ ਹਾਂ
ਚੱਲ—ਪਰਦੇ ਜਿਹੇ— ਵਿੱਚ- ਬਹਿ-ਕੇ
ਜ਼ਮਾਨੇ ਦੀਆਂ ਅੱਖਾਂ ਤੋ—-ਉਹਲੇ ਹੋ ਕੇ
ਦਿਲ ❤️ ਆਪਣੇ ਦੀਆਂ—— ਗੱਲਾਂ,
ਇੱਕ ਦੂਜੇ ਨਾਲ, ਸਾਂਝੀਆਂ-ਕਰਦੇ ਹਾਂ,
ਮੈਂ—ਇਹੋ ਗੱਲ—-ਉਹਨਾਂ ਦੀ, ਸੁਣ ਕੇ
ਕਿਹਾ,ਨਾ ਨਾ ਇਹ ਨਹੀ ਕਦੇ ਹੋ ਸਕਦਾ,
ਬੰਦ ਕਮਰਿਆਂ ਦੇ,ਮੁਹੱਬਤ ਪਿਆਰਾਂ ਨੂੰ,
ਸਾਡੇ ਲੋਕੀਂ, ਹਵਸ ਦਾ ਨਾਂਅ ਦਿੰਦੇ ਆ,
ਖੰਭਾਂ ਦੀਆਂ, ਬਣਾ ਦਿੰਦੇ ਨੇ, ਇਹ ਡਾਰਾਂ
ਚੰਗੇ ਭਲਿਆਂ ਨੂੰ ਬਦਨਾਮ ਕਰ ਦਿੰਦੇ ਐ
ਜੇ ਤੈਨੂੰ ਸਾਡੇ ਨਾਲ ਪਿਆਰ-ਮੁਹੱਬਤ ਹੈ
ਤਾਂ-ਸਭ ਦੇ ਸਾਹਮਣੇ, ਤੂੰ— ਕਬੂਲ ਕਰ
ਜੇਕਰ—-ਸਾਡੇ—-ਸਿਰਾਂ ਦੇ—— ਉੱਤੇ
ਖੁਲਾ-ਆਸਮਾਨ ਐ— ਤਾਂ ਕੀ ਹੋਇਆ,
ਕਿਸੇ ਸੱਚ ਕਿਹਾ, ਪਿਆਰ-ਮੁਹੱਬਤਾਂ ਨੂੰ
ਕਦੇ ਲੋੜ ਨਾ ਹੁੰਦੀ, ਬੰਦ ਕਮਰਿਆਂ ਦੀ,
ਜਿਹੜੇ ਬੁੱਕਲ਼ਾਂ ਵਿੱਚ ਰਹਿਣ ਗੁੜ ਭੰਨਦੇ
ਕਦਰ ਨਾ ਕਰਨ ਮੁਹੱਬਤ- ਪਿਆਰਾਂ ਦੀ
ਓਹ, ਜਿਸਮਾਂ ਤੱਕ ਪਹੁੰਚ ਕਰ ਲੈਂਦੇ ਐ
ਪੌੜੀ ਬਣਾ ਕੇ—ਮੁਹੱਬਤ—ਪਿਆਰਾਂ ਦੀ
ਪਾਕ ਮੁਹੱਬਤ ਰਹਿਮਤ ਐ, ਫ਼ਕੀਰਾਂ ਦੀ
ਮੇਲ ਹੁੰਦਾ ਰੂਹਾਂ ਦਾ,ਨਾ ਖੇਡ ਸਰੀਰਾਂ ਦੀ
ਦੀਪ ਰੱਤੀ ✍️