ਕਬੀਰ ਜੀ ਭਗਤ ਦੇ ਪ੍ਰਸਿੱਧ ਭਗਤਾਂ ਵਿਚੋਂ ਇਕ ਹੋਏ ਹਨ।
ਆਪ ਜੀ ਦਾ ਜਨਮ ਇਕ ਵਿਧਵਾ ਬ੍ਰਾਹਮਣੀ ਦੇ ਕਦਰ ਤੋਂ ਜੇਠ ਸੁਦੀ15ਸੰਮਤ1455 ਨੂੰ
ਬਨਾਰਸ ਵਿੱਚ ਹੋਇਆ। ਇਨ੍ਹਾਂ ਦੀ ਮਾਤਾ ਨੇ ਇਹ ਨਵੇਂ ਜਨਮੇ ਬਾਲਕ ਨੂੰ ਬਨਾਰਸ ਲਾਗੇ ਇਕ ਨਹਿਰ ਪਾਸ ਰੱਖ ਦਿੱਤਾ। ਉਥੋਂ ਇਸ ਨਵ ਜੰਮੇ ਬਾਲਕ ਨੂੰ ਇਕ ਨੀਰੂ ਜੁਲਾਹੇ ਨੇ ਚੁਕ ਕੇ ਆਪਣੇ ਘਰ ਲੈ ਆਂਦਾ। ਨੀਰੂ ਦੀ ਇਸਤਰੀ ਨੇ ਇਸ ਨੂੰ ਆਪਣੇ ਪੁੱਤਰ ਜ਼ਮਾਨ ਹੀ ਦੇਖ ਭਾਲ ਕਰ ਕੇ ਪਾਲਿਆ। ਇਸ ਦਾ ਮੁਸਲਮਾਨੀ ਮੱਤ ਅਨੁਸਾਰ ਕਬੀਰ ਨਾਮ ਰਖਿਆ ਗਿਆ ।
ਪਰ ਕਬੀਰ ਜੀ ਦਾ ਸੁਭਾਵਕ ਹੀ ਝੁਕਾਉ ਹਿੰਦੂ ਮੱਤ ਵੱਲ ਸੀ। ਜਦ ਉਹ ਜਵਾਨ ਹੋਏ ਤਾਂ ਇਨ੍ਹਾਂ ਦਾ ਵਿਆਹ ਲੋਈ ਨਾਮ ਦੀ ਔਰਤ ਨਾਲ ਹੋਇਆ
ਜਿਸ ਤੋਂ ਇਹਨਾਂ ਦੇ ਘਰ ਇਕ ਪੁੱਤਰ ਨੇ ਜਨਮ ਲਿਆ। ਜਿਸ ਦਾ ਨਾਮ ਕਮਲਾ ਰਖਿਆ ਗਿਆ ਇਸ ਕਬੀਰ ਜੀ ਨੇ ਉਸ ਸਮੇਂ ਦੇ ਬਨਾਰਸ ਵਿਚ ਪ੍ਰਸਿੱਧ ਭਗਤ ਰਾਮਾਨੰਦ ਜੀ ਤੋਂ ਗੁਰੂ ਦੀਖਿਆ ਰਾਮ ਨਾਮ ਦਾ ਉਪਦੇਸ਼ ਲਿਆ ਅਤੇ ਵੈਸ਼ਨੋ ਮੱਤ ਗ੍ਰਹਿਣ ਕੀਤਾ। ਉਸ ਸਮੇਂ ਕਾਂਸ਼ੀ ਵਿਦਵਾਨਾਂ ਦਾ ਕੇਂਦਰ ਹੋਣ ਕਰਕੇ ਕਬੀਰ ਜੀ ਨੂੰ ਸਾਰੇ ਮਤ ਮਤਾਂਤਰਾਂ ਦੇ ਨਿਯਮ ਜਾਨਣ ਦਾ ਅਤੇ ਵਿਦਵਾਨਾਂ ਨਾਲ ਚਰਚਾ ਕਰਨ ਦਾ ਚੰਗਾ ਸਮਾਂ ਮਿਲ ਗਿਆ। ਜਿਸ ਕਰਕੇ ਚਤੁਰ ਹੋ ਗਏ। ਫਿਰ ਪੂਰਨ ਗਿਆਨੀਆਂ ਦੀ ਸੰਗਤ ਕਰਕੇ ਆਪ ਜੀ ਬ੍ਰਹਮ ਗਿਆਨੀ ਦੀ ਪਦਵੀ ਨੂੰ ਪਹੁੰਚ ਗਏ। ਆਪਣੇ ਅਨੇਕਾਂ ਸੰਗੀਆਂ ਨੂੰ ਗਿਆਨ ਮਾਰਗ ਦਰਸਾਇਆ।
ਬਾਦਸ਼ਾਹ ਸਿਕੰਦਰ ਲੋਧੀ ਜਦ ਸੰਮਤ1547 ਵਿਚ ਬਨਾਰਸ ਆਇਆ ਤਾਂ ਕਬੀਰ ਜਗੁ ਨੂੰ ਈਰਖਾਵਾਦੀ ਮੁਸਲਮਾਨਾਂ ਬਹੁਤ ਕਸ਼ਟ ਪਹੁੰਚਾਇਆਂ। ਜਿਸ ਦਾ ਕੁਝ ਵਰਣਨ ਕਬੀਰ ਜੀ ਨੇ ਆਪਣੇ ਇਸ ਸ਼ਬਦ ਦੁਆਰਾ ਕੀਤਾ ਹੈ
ਭੁਜਾ ਬਾਂਧਿ ਭਿਲਾ ਕਰਿ ਡਾਰਿਓ।
ਰਾਗ ਗੋਂਡ ਕਬੀਰ ਜੀ
ਕਬੀਰ ਜੀ ਨੇ ਆਪਣੇ ੰਥਲੇ ਦਿਨਮਗਹਰ ਜ਼ਿਲਾ ਗੋਰਖਪੁਰ ਜਾ ਬਤੀਤ ਕੀਤੇ। ਉੱਥੇ ਹੀ ਆਪ ਜੀ ਦਾ ਦੇਹਾਂਤ ਸੰਮਥ1575 ਵਿਚ ਹੋਇਆ
ਕਬੀਰ ਜੀ ਦੀ ਬਾਣੀ ਦਾ ਸੰਗ੍ਰਿਹ ਇਹਨਾਂ ਦੇ ਚੇਲਿਆਂ ਕੀਤਾ ਇਸ ਸੰਗ੍ਰਹਿ ਪੋਥੀ ਦਾ ਨਾਮ ਕਬੀਰ ਬੀਜੁ ਹੈ। ਜੋਂ ਇਸ ਦੇ ਇਕ ਧਰਮ ਦਾਸ ੳਚੇਲੇ ਨੇ ਸੰਮਤ1521ਵਿਚ ਲਿਖਿਆ ਸ਼ੀਸ਼ੋ ਰਿਆਸਤ ਰੀਵਾ ਵਿਚ ਰਖਿੳ ਹੋਇਆ ਹੈ।
ਕਬੀਰ ਜੀ ਦੀ ਬਹੁਤ ਸਾਰੀ ਬਾਣੀ ਸ਼ਬਦਾਂ ਤੇ ਸਲੋਕਾਂ ਵਿਚ। ਉਚਾਰਨ ਕੀਤੀ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ ਜਿਨ੍ਹਾਂ ਦੀ ਕੁਲ ਗਿਣਤੀ 534 ਸਲੋਕਾਂ ਹਨ। ਇਹ ਗੁਰੂ ਗ੍ਰੰਥ ਸਾਹਿਬ ਵਿਚ ਪੰਨਾ1364 ਤੋਂ ਆਰੰਭ ਹੁੰਦੇ ਹਨ। ਇਹਨਾਂ ਨੂੰ ਕਬੀਰ ਜੀ ਦੇ ਸਲੋਕ ਆਖਿਆ ਜਾਂਦਾ ਹੈ।
ਮੈਂਬਰ ਇੰਟਰਨੈਸ਼ਨਲ ਸਿੱਖ ਕੌਂਸਿਲ
ਸੁਰਜੀਤ ਸਾਰੰਗ
8130660205
ਨਵੀਂ ਦਿੱਲੀ 18