25 ਅਗਸਤ 1977 ਦੇ ਦਿਹਾੜੇ ਸੰਤ ਜਰਨੈਲ ਸਿੰਘ ਖਾਲਸਾ ਜੀ ਦੀ ਦਸਤਾਰ ਬੰਦੀ ਨੂੰ ਕਿਤਾਬ ਦਾ ਲੋਕ ਅਰਪਣ ਸਮਾਗਮ ਸਮਰਪਿਤ ਕੀਤਾ ਗਿਆ
ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਜੀ ਦੀ ਸੋਚ ਤੇ ਚੱਲਣਾ, ਸੰਘਰਸ਼ ਲੜਣਾ, ਆਪਣਾ ਸਾਰਾ ਜੀਵਨ ਸਿੱਖ ਕੌਮ ਨੂੰ ਸਮਰਪਿਤ ਕਰਨਾ, ਜਲਵਤਨੀ ਜੀਵਨ ਬਤੀਤ ਕਰਨਾ ਅਤੇ ਅੱਜ ਵੀ ਉਮਰ ਦੇ ਇਸ ਪੜਾਅ ਵਿੱਚ ਦੇਸ਼ ਪੰਜਾਬ ਦੀ ਅਜ਼ਾਦੀ ਨੂੰ ਮਾਨਣ ਦੀ ਪਿਆਸ ਰੱਖਣਾ, ਆਪਣੇ ਜਵਾਨ ਵੀਰ ਸਿੰਘਾਂ ਦੀਆਂ ਸ਼ਹਾਦਤਾਂ ਦੀ ਤਕਲੀਫ ਨੂੰ ਹੰਢਾਉਣਾ ਕੋਈ ਸੌਖਾ ਰੁਤਬਾ ਨਹੀਂ ਹੈ। ਇਹ ਰੁਤਬਾ ਇੱਕ ਦ੍ਰਿੜ ਨਿਸ਼ਚ੍ਹੇ ਵਾਲੀ ਸ਼ਖਸਿਅਤ “ਭਾਈ ਲਵਸ਼ਿੰਦਰ ਸਿੰਘ ਡੱਲੇਵਾਲ” ਜੀ ਦੇ ਹਿੱਸੇ ਆਇਆ ਹੈ। ਅੱਜ 25 ਅਗਸਤ 2024 ਨੂੰ ਉਨਾਂ ਦੀ ਪਲੇਠੀ ਕਿਤਾਬ “ਸੰਘਰਸ਼ ਦਾ ਦੌਰ” ਦਾ ਲੋਕ ਅਰਪਣ ਸਮਾਗਮ ਜ਼ਿਲ੍ਹਾ ਜਲੰਧਰ ਵਿੱਚ ਪਾਵਨ ਅਸਥਾਨ ਛੇਵੀਂ ਪਾਤਸ਼ਾਹੀ ਗੁਰੂਦੁਆਰਾ ਸਾਹਿਬ ਵਿਖੇ ਭਾਈ ਗੁਰਦਾਸ ਜੀ ਹਾਲ ਵਿੱਚ ਸੰਪੰਨ ਹੋਇਆ। ਇਹ ਕਿਤਾਬ ਦਾ ਲੋਕ ਅਰਪਣ ਸਮਾਗਮ 25 ਅਗਸਤ 1977 ਦੇ ਦਿਹਾੜੇ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਵਾਲਿਆਂ ਜੀ ਦੀ ਹੋਈ ਦਸਤਾਰ ਬੰਦੀ ਨੂੰ ਸਮਰਪਿਤ ਕੀਤਾ ਗਿਆ। ਇਸ ਕਿਤਾਬ ਨੂੰ ਲੋਕ ਅਰਪਣ ਕਰਣ ਸਮੇਂ ਬਹੁਤ ਹੀ ਸਤਿਕਾਰਤ ਸ਼ਖਸਿਅਤਾਂ ਉਚੇਚੇ ਤੌਰ ਤੇ ਪਹੁੰਚੀਆਂ। ਡਾ. ਲਵਪ੍ਰੀਤ ਸਿੰਘ ਜਰਮਨੀ ਜੀ, ਬੀਬੀ ਹਰਮਿੰਦਰ ਕੌਰ ਜੀ ਸੁਪੱਤਨੀ ਸ਼ਹੀਦ ਭਾਈ ਗੁਰਪਾਲ ਸਿੰਘ ਪਾਲ਼ਾ ਬਿਲਗਾ ਜੀ, ਬੀਬੀ ਕਿਰਪਾਲ ਕੌਰ ਜੀ, ਅੰਮ੍ਰਿਤਪਾਲ ਸਿੰਘ ਜੋਧਪੁਰੀ ਜੀ, ਰੂਬੀ ਮਾਨ, ਯੁਗਰਾਜ ਸਿੰਘ ਜੀ, ਤਸਵੀਰ ਸਿੰਘ ਜੀ, ਰਾਜਬੀਰ ਸਿੰਘ ਜੀ, ਰਸ਼ਪਿਂਦਰ ਕੌਰ ਗਿੱਲ ਜੀ, ਪਰਵੀਨ ਕੌਰ ਸਿੱਧੂ ਜੀ ਅਤੇ ਸ. ਜਸਮਹਿੰਦਰ ਸਿੰਘ ਗਿੱਲ ਜੀ ਨੇ ਕਿਤਾਬ “ਸੰਘਰਸ਼ ਦਾ ਦੌਰ” ਦੀ ਲੋਕ ਅਰਪਣ ਰਸਮ ਪੂਰੀ ਕੀਤੀ। ਇਸ ਕਿਤਾਬ ਦੇ ਲੇਖਕ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਜੀ ਹਨ। ਜਿੰਨ੍ਹਾਂ ਨੇ ਇਸ ਕਿਤਾਬ ਵਿੱਚ ਉਨਾਂ ਘਟਨਾਵਾਂ ਦਾ ਜ਼ਿਕਰ ਕੀਤਾ ਹੈ ਜੋ ਉਨਾਂ ਨੇ ਸੰਘਰਸ਼ ਦੇ ਦੌਰ ਵਿੱਚ ਅੱਖੀਂ ਵੇਖਿਆ ਅਤੇ ਹੱਢੀ ਹੰਡਾਇਆ ਹੈ। ਇਸ ਕਿਤਾਬ ਦੀ ਸੰਪਾਦਨਾ ਰਸ਼ਪਿੰਦਰ ਕੌਰ ਗਿੱਲ ਜੀ ਨੇ ਕੀਤੀ ਹੈ। ਇਹ ਕਿਤਾਬ ਪੀਂਘਾਂ ਸੋਚ ਦੀਆਂ ਪਬਲੀਕੇਸ਼ਨ ਵੱਲੋਂ ਪ੍ਰਕਾਸ਼ਿਤ ਕੀਤੀ ਗਈ। ਇਸ ਕਿਤਾਬ ਦੇ ਲੋਕ ਅਰਪਣ ਸਮੇਂ ਪੀਂਘਾਂ ਸੋਚ ਦੀਆਂ ਸਾਹਿਤ ਮੰਚ ਦੇ ਸਮੁੱਚੇ ਟੀਮ ਮੈਂਬਰਾਂ, ਲੇਖਕਾਂ ਅਤੇ ਉਚੇਚੇ ਤੌਰ ‘ਤੇ ਪਹੁੰਚੀਆਂ ਸਾਰੀਆਂ ਸ਼ਖਸੀਅਤਾਂ ਦਾ ਸਨਮਾਨ “ਸੰਘਰਸ਼ ਦਾ ਦੌਰ” ਕਿਤਾਬ ਅਤੇ ਯਾਦਗਿਰੀ ਚਿੰਨ ਦੇ ਕੇ ਕੀਤਾ ਗਿਆ। ਸਮਾਗਮ ਵਿੱਚ ਮੌਜੂਦ ਸਭ ਪਤਵੰਤੇ ਸੱਜਣਾਂ ਅਤੇ ਲੇਖਕਾਂ ਨੇ ਇਸ ਕਿਤਾਬ ਦੀ ਬਹੁਤ ਸਰਾਹਨਾ ਕੀਤੀ। ਕਿਉਂਕਿ ਇੱਕ ਦੌਰ ਦੀ ਸੱਚਾਈ ਉਸ ਦੌਰ ਦੇ ਰਹੇ ਪਾਂਧੀ ਹੀ ਸਹੀ ਮਾਇਨੇ ਵਿੱਚ ਬਿਆਨ ਕਰ ਸਕਦੇ ਹਨ। ਸੋਸ਼ਲ ਮੀਡੀਆ ਦੇ ਇਸ ਯੁਗ ਦੇ ਵਿੱਚ ਬਹੁਤ ਹੀ ਤੱਥ ਜਾਂ ‘ਤੇ ਬਹੁਤ ਹੀ ਵਧਾ ਚੜਾ ਕੇ ਜਾਂ ਬਹੁਤ ਹੀ ਘਟਾ ਕੇ ਦਰਸਾਏ ਜਾਂਦੇ ਹਨ। ਜਿਸ ਨਾਲ ਵਾਪਰੇ ਹੋਏ ਬਿਰਤਾਂਤ ਨਾਲ ਨਿਆਂ ਨਹੀਂ ਹੁੰਦਾ ਅਤੇ ਉਸ ਦੀ ਰੂਪ ਰੇਖਾ ਹੀ ਬਦਲ ਕੇ ਇੱਕ ਨਵਾਂ ਕਿੱਸਾ ਤਿਆਰ ਕਰਕੇ ਪਾਠਕਾਂ ਅਤੇ ਸਰੋਤਿਆਂ ਸਾਹਮਣੇ ਪੇਸ਼ ਕੀਤਾ ਜਾਂਦਾ ਹੈ। ਇਸ ਕਿਤਾਬ ਰਾਹੀਂ “ਭਾਈ ਲਵਸ਼ਿੰਦਰ ਸਿੰਘ ਡੱਲੇਵਾਲ” ਜੀ ਨੇ ਉਸ ਸਮੇਂ ਦੇ ਸੰਘਰਸ਼ ਦੇ ਸਹੀ ਮਾਇਨੇ ਦੇ ਵਿੱਚ ਹੋਏ ਬਿਰਤਾਂਤ ਨੂੰ ਹੂਬਹੂ ਦਰਸਾ ਕੇ ਕਲਮਬੱਧ ਕੀਤਾ ਹੈ। ਇਹ ਕਿਤਾਬ ਸੰਘਰਸ਼ ਦੇ ਦੌਰ ਦੀ ਹਕੀਕਤ ਬਿਆਨ ਕਰਦੀ ਹੈ। ਪੀਂਘਾਂ ਸੋਚ ਦੀਆਂ ਸਾਹਿਤ ਮੰਚ ਦੀ ਸੰਸਥਾਪਕ ਤੇ ਪ੍ਰਧਾਨ ਰਸ਼ਪਿੰਦਰ ਕੌਰ ਗਿੱਲ ਜੀ ਨੇ ਕਿਹਾ ਕਿ ਇਹ ਕਿਤਾਬ ਹਰ ਨਵੇਂ ਲੇਖਕ ਦੀ ਕਲਮ ਨੂੰ ਅਤੇ ਹਰ ਪਾਠਕ ਨੂੰ ਇੱਕ ਸਹੀ ਦਿਸ਼ਾ ਨਿਰਦੇਸ਼ ਦੇਵੇਗੀ। ਰਸ਼ਪਿੰਦਰ ਕੌਰ ਗਿੱਲ ਜੀ ਨੇ ਗੁਰੂਦੁਆਰਾ ਸਾਹਿਬ ਦੇ ਸਾਰੇ ਪ੍ਰਬੰਧਕਾ ਚੇਅਰਮੈਨ ਸ. ਗੁਰਕਿਰਪਾਲ ਸਿੰਘ ਜੀ, ਪ੍ਰਧਾਨ ਸ. ਬਿਅੰਤ ਸਿੰਘ ਸਰਹੱਦੀ ਜੀ, ਵਕੀਲ ਸ. ਹਰਜੀਤ ਸਿੰਘ ਕਾਲੜਾ ਜੀ, ਮੈਨੇਜਰ ਭੁਪਿੰਦਰ ਸਿੰਘ ਜੀ ਅਤੇ ਗੁਰੂਦੁਆਰਾ ਸਾਹਿਬ ਦੇ ਸਾਰੇ ਸੇਵਾਦਾਰ ਸਿੰਘਾਂ ਦਾ ਤਹਿਦਿਲੋਂ ਸ਼ੁਕਰਾਨਾ ਕੀਤਾ ਕਿਉਂਕੀ ਉਨ੍ਹਾਂ ਦੇ ਸੁਚੱਜੇ ਪ੍ਰਬੰਧ ਸਦਕਾ ਕਿਤਾਬ ਦਾ ਲੋਕ ਅਰਪਣ ਸਮਾਗਮ ਬਹੁਤ ਵਧੀਆ ਢੰਗ ਨਾਲ ਸੰਪੂਰਣ ਹੋਇਆ।
ਰਸ਼ਪਿੰਦਰ ਕੌਰ ਗਿੱਲ (Rachhpinder Kaur Gill)ਪ੍ਧਾਨ (President)
ਪੀਘਾਂ ਸੋਚ ਦੀਆਂ ਸਾਹਿਤ ਮੰਚ (Pinga Soch Diyan Sahit Manch)
Contact- +91-9888697078 (Whats app)
Leave a Comment
Your email address will not be published. Required fields are marked with *