ਅਠਾਰ੍ਹਵੀਂ ਹੋਈਆਂ ਲੋਕ ਸਭਾ ਦੀਆਂ ਚੋਣਾਂ ਤੇ ਦੇਸ਼ ਵਿੱਚ
ਭਾਜਪਾ ਗਈ ਏ ਜਿੱਤ ਵੇ ਵਿਰੋਧੀ ਗਏ ਸਾਰੇ ਹਾਰ ਮੁੰਡਿਆਂ
ਝਾੜੂ ਵਾਲਿਆਂ ਦਾ ਕਿਧਰੇ ਚੱਲਿਆ ਨਹੀਂ ਵੇ ਯਾਦੂ
ਪੰਜਾਬ ਵਿੱਚ ਕਾਂਗਰਸੀ ਗਏ ਵੇ ਬਾਜ਼ੀ ਮਾਰ ਮੁੰਡਿਆਂ
ਕਿਸੇ ਕਿਸੇ ਨੂੰ ਬਣਾਉਂਦੇ ਰਾਜੇ ਕਿਸੇ ਨੂੰ ਤਖ਼ਤਾਂ ਤੋਂ ਲਾਹ ਦਿੰਦੇ ਨੇ।
ਜਨਤਾ ਦੇ ਮੂਡ ਦਾ ਵੀ ਆਉਂਦਾ ਨਹੀਂ ਭੇਤ ਅੜਿਆ
ਕਹਿੰਦਿਆਂ ਕਹਾਉਂਦਿਆਂ ਦੇ ਪਾਸੇ ਪਲ਼ਟਾ ਦਿੰਦੇ ਨੇ,,,
ਮਾਰ ਹੰਭਲਾ ਦੋ ਨੇ ਜਿਤਾਏ ਅਜ਼ਾਦ ਉਮੀਦਵਾਰ ਪੰਜਾਬੀਆਂ
ਵੱਡੇ ਵੱਡੇ ਨਾਢੂ ਖ਼ਾਂ ਦੀਆਂ ਗੋਡਣੀਆਂ ਦਿੱਤੀਆਂ ਲਵਾ ਵੇ
ਇੱਕ ਕਰਦਾ ਸੀ ਪੰਜਾਬ ਦੀ ਤੇ ਨਸ਼ੇ ਛੁਡਵਾਉਣ ਦੀ ਉਹ ਗੱਲ
ਦੂਸਰੇ ਦੇ ਬਾਪ ਨੇ 84 ਵਿੱਚ ਹਾਕਮਾਂ ਨੂੰ ਸੀ ਭਾਜੜਾਂ ਦਿੱਤੀਆਂ ਪਾ ਵੇ
25-25 ਸਾਲ ਰਾਜ ਕਰਨ ਵਾਲਿਆਂ ਦੇ ਵੱਡੇ ਵੱਡੇ ਸੁਪਨੇ
ਮਿੱਟੀ ਚ ਮਿਲਾ ਕੇ ਅਰਸ਼ਾਂ ਤੋਂ ਫ਼ਰਸ਼ਾਂ ਤੇ ਬਿਠਾ ਦਿੰਦੇ ਨੇ।
ਜਨਤਾ ਦੇ ਮੂਡ ਦਾ ਵੀ ਆਉਂਦਾ ਨਹੀਂ ਭੇਤ ਅੜਿਆ
ਕਹਿੰਦਿਆਂ ਕਹਾਉਂਦਿਆਂ ਦੇ ਪਾਸੇ ਪਲ਼ਟਾ ਦਿੰਦੇ ਨੇ,,,
2022 ਵਿੱਚ ਵੋਟਰਾਂ ਨੇ ਜਿਸਨੂੰ ਦਿੱਤੀਆਂ ਸੀ 92 ਵੇ ਸੀਟਾਂ
ਉਹਨਾਂ ਲੋਕਾਂ ਦਾ ਸੰਵਾਰਿਆ ਨਾ ਕੱਖ਼ ਗੱਲਾਂ ਨਾਲ ਰਹੇ ਸਾਰਦੇ
ਅਸਲੀਅਤ ਦਾ ਦਿਖਾ ਦਿੱਤਾ ਸ਼ੀਸ਼ਾ ਉਹਨਾਂ ਨੂੰ
ਕਿਵੇਂ ਵੋਟ ਨਾਲ ਲੋਕ ਫੁੜਕਾ ਕੇ ਭੁੰਜੇ ਮਾਰਦੇ
ਅਜੇ ਵੀ ਆ ਮੌਕਾ ਕਰ ਲਵੋ ਪੰਜਾਬ ਲਈ ਕੋਈ ਕੰਮ ਚੰਗਾ
ਨਹੀਂ ਰੇਤ ਉੱਤੇ ਲਿਖੇ ਨਾਮ ਵਾਂਗੂੰ ਲੋਕ ਢਾਅ ਦਿੰਦੇ ਨੇ।
ਜਨਤਾ ਦੇ ਮੂਡ ਦਾ ਵੀ ਆਉਂਦਾ ਨਹੀਂ ਭੇਤ ਅੜਿਆ
ਕਹਿੰਦਿਆਂ ਕਹਾਉਂਦਿਆਂ ਦੇ ਪਾਸੇ ਪਲ਼ਟਾ ਦਿੰਦੇ ਨੇ,,,
ਜਿੱਤ ਕੇ ਵੇ ਲਾਲ ਬੱਤੀ ਵਾਲੀਆਂ ਗੱਡੀਆਂ ਚ ਬੈਠ ਕੇ ਜੋ ਭੁੱਲ ਜਾਣ
ਵੋਟਰਾਂ ਦਾ ਅਹਿਸਾਨ ਉਹ ਬੰਦੇ ਅਹਿਸਾਨ ਫ਼ਰਾਮੋਸ ਹੁੰਦੇ ਆ
ਪਾਵਰ ਚ ਆ ਕੇ ਹੱਕ ਮੰਗਿਆ ਤੋਂ ਮਾਰਦੇ ਨੇ ਡੰਡੇ ਸੰਧੂਆਂ
ਉਹੋ ਪਾਲੇ ਹੱਥੀਂ ਆਪਣੇ ਹੀ ਆਪ ਅਸੀਂ ਗੁੰਡੇ ਹੁੰਦੇ ਆ
ਲੱਧੇ ਵਾਲਿਆਂ ਐਵੇਂ ਲਿਖ ਨਾ ਤੂੰ ਬਹੁਤਾ ਤੱਤਾ ਤੱਤਾ
ਸੱਚ ਬੋਲਣ ਤੇ ਖੌਰੇ ਕਿਹੜੀ ਕਿਹੜੀ ਦਫ਼ਾ ਲਾ ਦਿੰਦੇ ਨੇ।
ਜਨਤਾ ਦੇ ਮੂਡ ਦਾ ਵੀ ਆਉਂਦਾ ਨਹੀਂ ਭੇਤ ਅੜਿਆ
ਕਹਿੰਦਿਆਂ ਕਹਾਉਂਦਿਆਂ ਦੇ ਪਾਸੇ ਪਲ਼ਟਾ ਦਿੰਦੇ ਨੇ,,,
ਬਲਤੇਜ ਸੰਧੂ
ਬੁਰਜ ਲੱਧਾ
ਬਠਿੰਡਾ
Leave a Comment
Your email address will not be published. Required fields are marked with *