ਅਹਿਮਦਗੜ੍ਹ 1 ਅਗਸਤ ( ਪਵਨ ਗੁਪਤਾ/ਵਰਲਡ ਪੰਜਾਬੀ ਟਾਈਮਜ਼)
ਭੋਲੇ ਕੀ ਫੋਜ ਕਰੇਗੀ ਮੌਜ ਪ੍ਰਭਾਤ ਫੇਰੀ ਮੰਡਲ ਵੱਲੋਂ 141ਵੀਂ ਪ੍ਰਭਾਤ ਫੇਰੀ ਦੋ ਅਗਸਤ ਦਿਨ ਸ਼ੁਕਰਵਾਰ ਨੂੰ ਸਵੇਰੇ 5:30 ਵਜੇ ਜਨਤਾ ਕਾਲਜ ਅਹਿਮਦਗੜ ਤੋਂ ਕੱਢੀ ਜਾ ਰਹੀ ਹੈ। ਇਹ ਪ੍ਰਭਾਤ ਫੇਰੀ ਜਨਤਾ ਕਾਲਜ ਅਹਿਮਦਗੜ੍ਹ ਤੋਂ ਸ਼ੁਰੂ ਹੋ ਕੇ ਸ਼ਿਵ ਮੰਦਿਰ ਰਹੀੜਾ ਵਿਖੇ ਜਾਵੇਗੀ। ਸ੍ਰੀ ਰਾਧਾ ਰਾਣੀ ਸਾਂਝੀ ਰਸੋਈ ਪ੍ਰਭਾਤ ਫੇਰੀ ਮੰਡਲ ਵੱਲੋਂ ਉੱਥੇ ਭੋਲੇਨਾਥ ਦਾ ਗੁਣਗਾਣ ਅਤੇ ਸੰਕੀਰਤਨ ਕੀਤਾ ਜਾਵੇਗਾ। ਰਮਨ ਸੂਦ ਸਾਹਿਲ ਜਿੰਦਲ ਅਤੇ ਲਲਿਤ ਗੁਪਤਾ ਨੇ ਦੱਸਿਆ ਕਿ ਸਾਵਣ ਮਹੀਨੇ ਦੀ ਸ਼ਿਵਰਾਤਰੀ 2 ਅਗਸਤ ਸ਼ੁੱਕਰਵਾਰ ਨੂੰ ਹੈ। ਸਾਵਣ ਦੀ ਸ਼ਿਵਰਾਤਰੀ ਦੇ ਮੌਕੇ ‘ਤੇ ਮਾਂ ਪਾਰਵਤੀ ਜੀ ਨੇ ਭੋਲੇਨਾਥ ਜੀ ਨੂੰ ਪ੍ਰਾਪਤ ਕਰਨ ਲਈ ਤਪੱਸਿਆ ਕੀਤੀ ਸੀ ਅਤੇ ਭੋਲੇਨਾਥ ਜੀ ਨੇ ਪ੍ਰਸੰਨ ਹੋ ਕੇ ਉਨ੍ਹਾਂ ਨੂੰ ਆਪਣੇ ਜੀਵਨ ਵਿੱਚ ਆਉਣ ਦਾ ਵਰਦਾਨ ਦਿੱਤਾ। ਇਹ ਸ਼ਿਵਰਾਤਰੀ ਇੱਕ ਬਹੁਤ ਹੀ ਮਹੱਤਵਪੂਰਨ ਸ਼ਿਵਰਾਤਰੀ ਹੈ, ਜੇਕਰ ਕੋਈ ਵਿਅਕਤੀ ਸੱਚੇ ਮਨ ਨਾਲ ਮਾਤਾ ਗੋਰਾ ਦੇ ਨਾਲ ਭੋਲੇਨਾਥ ਦੀ ਪੂਜਾ ਕਰਦਾ ਹੈ, ਤਾਂ ਉਸ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਇਸ ਮੌਕੇ ਲਲਿਤ ਜਿੰਦਲ ਵਿਕਾਸ ਜੈਨ ਮਨੀਸ਼ ਸਿੰਗਲਾ ਰਾਮ ਦਿਆਲ ਸ਼ੁਭਮ ਕੁਮਾਰ ਲਲਿਤ ਗੁਪਤਾ ਰਮਨ ਸੂਦ ਆਦਿ ਹਾਜ਼ਰ ਸਨ।