ਮੁਹਾਲੀ ,4 ਸਤੰਬਰ( ਅੰਜੂ ਅਮਨਦੀਪ ਗਰੋਵਰ/ਵਰਲਡ ਪੰਜਾਬੀ ਟਾਈਮਜ਼)
ਵਿਸ਼ਵ ਪੰਜਾਬੀ ਸਾਹਿਤਕ ਵਿਚਾਰ ਮੰਚ (ਰਜਿ:) ਮੁਹਾਲੀ ਵੱਲੋਂ ਪੰਜਾਬੀ ਸਾਹਿਤ ਸਭਾ ਖਰੜ ਦੇ ਸਹਿਯੋਗ ਨਾਲ ਸ਼ਿਵਾਲਿਕ ਪਬਲਿਕ ਸਕੂਲ ਫੇਜ਼-6 ਮੁਹਾਲੀ ਵਿਖੇ ਸ਼੍ਰੋਮਣੀ ਸਾਹਿਤਕਾਰ ਮਨਮੋਹਨ ਸਿੰਘ ਦਾਊਂ ਦਾ ਸੱਜਰਾ ਕਹਾਣੀ ਸੰਗ੍ਰਹਿ ‘ਮੋਈ ਮਾਂ ਦਾ ਦੁੱਧ’ਲੋਕ-ਅਰਪਣਸਮਾਗਮ ਕੀਤਾ ਗਿਆ। ਮੁੱਖ ਮਹਿਮਾਨ ਐਡਵੋਕੇਟ ਮੋਤਾ ਸਿੰਘ ਸਰਾਏ, ਮੁਖੀ ਯੂਰਪੀਨ ਪੰਜਾਬੀ-ਸੱਥ ਵਾਲਸਾਲ ਯੂ.ਕੇ ਲੰਦਨ, ਵਿਸ਼ੇਸ ਮਹਿਮਾਨ ਡਾ. ਗੁਰਮੀਤ ਸਿੰਘ ਸਾਬਕਾ ਮੁਖੀ, ਪੰਜਾਬੀ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਸੱਥਾਂ ਦੇ ਸੰਚਾਲਕ ਡਾ. ਨਿਰਮਲ ਸਿੰਘ ਲਾਂਬੜਾ ਜਲੰਧਰ ਅਤੇ ਡਾ. ਦੀਪਕ ਮਨਮੋਹਨ ਸਿੰਘ ਮੰਚ ਦੇ ਸਰਪ੍ਰਸਤ ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਹੋਏ। ਸਮਾਗਮ ਦੀ ਪ੍ਰਧਾਨਗੀ ਡਾ. ਗੁਰਨਾਇਬ ਸਿੰਘ ਸਾਬਕਾ ਮੁਖੀ, ਭਾਈ ਵੀਰ ਸਿੰਘ ਚੇਅਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਕੀਤੀ। ਮੰਚ ਦੇ ਜਰਨਲ ਸਕੱਤਰ ਭਗਤ ਰਾਮ ਰੰਗਾੜਾ ਨੇ ਪ੍ਰਮੁੱਖ ਸ਼ਖਸ਼ੀਅਤਾਂ ਬਾਰੇ ਜਾਣਕਾਰੀ ਦਿੱਤੀ ਅਤੇ ਮੰਚ ਦੀਆਂ ਸਰਗਰਮੀਆਂ ‘ਤੇ ਚਾਨਣਾ ਪਾਇਆ। ਮੰਚ ਦੇ ਪ੍ਰਧਾਨ ਇੰਜ. ਜਸਪਾਲ ਸਿੰਘ ਦੇਸੂਵੀ(ਕਨੇਡਾ) ਨੇ ਸੁਆਗਤੀ ਸ਼ਬਦ ਬੋਲਦਿਆਂ, ਭਾਵਪੂਰਤ ਢੰਗ ਨਾਲ ਸਮਾਗਮ ਦੇ ਪ੍ਰਯੋਜਨ ਦੀ ਮਹੱਤਤਾ ਦੱਸੀ ਅਤੇ ਪੁਸਤਕ ‘ਮੋਈ ਮਾਂ ਦਾ ਦੁੱਧ’ਦੀ ਪ੍ਰਸੰਗਤਾ ਰਾਹੀਂ ਮਨਮੋਹਨ ਸਿੰਘ ਦਾਊਂਦੀ ਸਾਹਿਤਕ ਦੇਣ ਨੂੰ ਪੁਆਧ ਦਾ ਥੰਮ੍ਹਐਲਾਨਿਆ। ਇਸ ਤੋਂ ਬਾਅਦ ਪ੍ਰਧਾਨਗੀ-ਮੰਡਲ ਨੇ ‘ਮੋਈ ਮਾਂ ਦਾ ਦੁੱਧ’ਲੋਕ ਅਰਪਣ ਕਰਨ ਦੀ ਰਸਮ ਅਦਾ ਕੀਤੀ ਤੇ ਲੇਖਕ ਨੂੰ ਤਾੜੀਆਂ ਨਾਲ ਵਧਾਈ ਦਿੱਤੀ ਗਈ। ਕਹਾਣੀਕਾਰ ਗੁਰਮੀਤ ਸਿੰਘ ਸਿੰਗਲ ਨੇ ਪੁਸਤਕ ਦੀਆਂ ਕਹਾਣੀਆਂ ਦੀ ਰੌਚਿਕ ਸ਼ੈਲੀ, ਮਾਨਵੀ-ਉਦੇਸ਼ ਅਤੇ ਸੰਤਾਲੀ ਦੀ ਦੁਖਾਂਤਿਕ ਪੀੜਾ ਬਾਰੇ ਪਰਚਾ ਪੜ੍ਹਿਆ। ਕਰਮਜੀਤ ਸਕਰੁੱਲਾਪੁਰੀ ਨੇ ਸ੍ਰੀ ਦਾਊਂ ਦੀ ਕਹਾਣੀ-ਕਲਾ, ਕਾਵਿ-ਕਲਾ, ਚਿੱਤਰਕਾਰੀ ਅਤੇ ਇਨਸਾਨੀਅਤ ਦੇ ਸੰਦੇਸ਼ ਬਾਰੇ ਵਿਚਾਰ ਪੇਸ਼ ਕੀਤੇ। ਹਰਬੰਸ ਸੋਢੀ ਨੇ ਸਮੁੱਚੀ ਪੁਸਤਕ ਦੀ ਅਹਿਮੀਅਤ ਬਾਰੇ ਪ੍ਰਸੰਸਾ ਕਰਦਿਆਂ ਇੱਕ ਦਸਤਾਵੇਜ ਰਚਨਾ ਮੰਨਿਆ। ਪ੍ਰਿੰ. ਗੁਰਮੀਤ ਸਿੰਘ ਖਰੜ, ਪਰਮਿੰਦਰ ਸਿੰਘ ਗਿੱਲ , ਡਾ.ਸਿੰਦਰਪਾਲ ਸਿੰਘ ਤੇ ਰੰਗਾੜਾ ਨੇ ਵਿਚਾਰ-ਚਰਚਾ ਵਿੱਚ ਹਿੱਸਾ ਲਿਆ।
ਉੱਘੇ ਲੋਕ-ਯਾਨ ਵਿਦਵਾਨ ਡਾ. ਗੁਰਮੀਤ ਸਿੰਘ ਨੇ ਇੰਨ੍ਹਾਂ ਕਹਾਣੀਆਂ ਦੀ ਕਰੁਣਾਮਈ ਤੇ ਦਾਰਸ਼ਿਨਕ ਸ਼ੈਲੀ ਦੀ ਤਾਰੀਫ ਕਰਦਿਆਂ, ਇਸ ਪੁਸਤਕ ਨੂੰ ਲੋਕ-ਯਾਨ ਦੀਆਂ ਸੰਜੀਵ ਕਥਾਵਾਂ ਦੇ ਰਸ ਨਾਲ ਲਿਖੀਆ ਹੋਈਆ ਮੰਨਿਆ। ਐਡਵੋਕੇਟ ਮੋਤਾ ਸਿੰਘ ਸਰਾਏ ਨੇ ਵਿਸ਼ੇਸ਼ ਤੌਰ ‘ਤੇ ਇਸ ਸਮਾਗਮ ‘ਚ ਸ਼ਿਰਕਤ ਕਰਕੇ ਖੁਸ਼ੀ ਪ੍ਰਗਟਾਈ ਤੇ ਸ੍ਰੀ ਦਾਊਂ ਦੀ ਸਾਹਿਤਕ ਦੇਣ ਨੂੰ ਇੱਕ ਸੰਸਥਾ ਦਾ ਸਾਦਕ ਆਖਿਆ। ਡਾ. ਨਿਰਮਲ ਸਿੰਘ ਨੇ ਸ੍ਰੀ ਦਾਊਂ ਦੇ ਪੁਆਧ ਖੋਜ ਕਾਰਜ ਦੀ ਸ਼ਲਾਘਾ ਕੀਤੀ ਤੇ ਇਸ ਪੁਸਤਕ ਨੂੰ ਇੱਕ ਹੋਰ ਮੀਲ ਪੱਧਰ ਸਥਾਪਿਤ ਕਰਨ ਵਰਗਾ ਉੱਦਮ ਆਖਿਆ। ਸੰਤਾਲੀ ਦੀ ਵੰਡ ਨਾਲ ਚੜ੍ਹਦੇ ਤੇ ਲਹਿੰਦੇ ਪੰਜਾਬ ‘ਚ ਜੋ ਦਰਿੰਦਗੀ ਤੇ ਜ਼ਹਾਲਤ ਵਾਪਰੀ, ਉਹ ਦੁਨੀਆ ਦੇ ਇਤਿਹਾਸ ਵਿੱਚ ਕਦੇ ਨਾ ਭੁੱਲਣ ਵਾਲੀ ਹੈ। ਡਾ. ਗੁਰਨਾਇਬ ਸਿੰਘ ਨੇ ਸਮੁੱਚੀ ਵਿਚਾਰ-ਚਰਚਾ ਨੂੰ ਆਪਣੀ ਵਿਦਵਤਾ ਨਾਲ ਬੁਲੰਦੀਆਂ ਤੇ ਪੰਹੁਚਾ ਦਿੱਤਾ ਅਤੇ ਸ੍ਰੀ ਦਾਊਂ ਨੂੰ ਸਾਹਿਤ ਦਾ ਉੱਚ ਦੁਮਾਲੜਾ ਕਹਿ ਕੇ ਵਧਾਈ ਦਿੱਤੀ। ਡਾ.ਦੀਪਕ ਮਨਮੋਹਨ ਸਿੰਘ ਨੇ ਲੇਖਕ ਨਾਲ ਚਿਰਾਂ ਦੀ ਸਾਂਝ ਦੱਸਦਿਆਂ ਪੁਸਤਕ ਨੂੰ ਪੜ੍ਹਨ ਯੋਗ ਆਖਿਆ ਤੇ ਸਮਾਗਮ ਦੀ ਵਿਊਂਤਬੰਦੀ ਤੇ ਸ਼ਲਾਘਾ ਕੀਤੀ। ਇਸ ਮੌਕੇ ਜਗਤਾਰ ਸਿੰਘ ਜੋਗ, ਨੀਲਮ ਬਚਨ ਮੁਸਤਫਾਵਾਦੀ, ਪਾਰਸ ਗੁਰਦਾਸਪੁਰੀ, ਧਿਆਨ ਸਿੰਘ ਕਾਹਲੋਂ, ਕਰਮਜੀਤ ਸਿੰਘ ਸਕਰੂਲਾਪੁਰੀ ਅਤੇ ਦਰਸ਼ਨ ਤਿਉਣਾ ਨੇ ਆਪਣੇ ਗੀਤ ਸੁਣਾ ਕੇ ਬਾਖੂਬੀ ਰੰਗ ਬੰਨਿਆ। ਇਸ ਮੌਕੇ ਮੰਚ ਵੱਲੋਂ ਮਨਮੋਹਨ ਸਿੰਘ ਦਾਊਂ ਨੂੰ ‘ਪੁਆਧ ਦਾ ਥੰਮ੍ਹ, ਪੁਰਸਕਾਰ ਨਾਲ ਸਨਮਾਨਿਤ ਕੀਤਾ ਜਿਸ ਵਿੱਚ ਫੁਲਕਾਰੀ, ਸ਼ਾਨਦਾਰ ਸਨਮਾਨ ਚਿੰਨ੍ਹ ਤੇ ਗਿਆਰਾਂ ਹਜਾਰ ਰੁ. ਨਕਦ ਪ੍ਰਦਾਨ ਕੀਤੇ ਗਏ। ਸ੍ਰੀ ਦਾਊਂ ਨੇ ਧੰਨਵਾਦ ਕਰਦਿਆਂ ਇਸ ਪੁਸਤਕ ਦੀਆਂ ਕਹਾਣੀਆਂ ਦੀ ਸਿਰਜਣ ਪ੍ਰਕਿਰਿਆ ਬਾਰੇ ਦੱਸ ਕੇ ਸਰੋਤਿਆਂ ਨੂੰ ਭਾਵੁਕ ਕਰ ਦਿੱਤਾ। ਮੰਚ ਵੱਲੋਂ ਪ੍ਰਧਾਨਗੀ ਮੰਡਲ ਨੂੰ ਵੀ ਸਨਮਾਨਾਂ ਨਾਲ ਨਿਵਾਜਿਆ। ਪੰਜਾਬੀ ਸਾਹਿਤ ਸਭਾ ਖਰੜ ਵੱਲੋਂ ਇੰਜ. ਜਸਪਾਲ ਸਿੰਘ ਦੇਸੂਵੀ ਨੂੰ ਸਨਮਾਨਿਤ ਕੀਤਾ ਗਿਆ। ਸਤਵਿੰਦਰ ਸਿੰਘ ਮੜੋਲਵੀ ਨੇ ਧੰਨਵਾਦੀ ਸ਼ਬਦ ਆਖੇ। ਮੰਚ ਸੰਚਾਲਨ ਬਾਖੂਬੀ ਭਗਤ ਰਾਮ ਰੰਗਾੜਾ ਨੇ ਕੀਤਾ। ਇਸ ਭਰਵੇਂ ਸਮਾਗਮ ਵਿੱਚ ਸਿਰੀ ਰਾਮ ਅਰਸ਼, ਗੁਰਦਰਸ਼ਨ ਸਿੰਘ ਮਾਵੀ, ਬਲਕਾਰ ਸਿੱਧੂ, ਬੀਬਾ ਸੰਗੀਤ ਕੌਰ ਰੰਗੀ, ਰਣਜੋਧ ਸਿੰਘ ਰਾਣਾ, ਗੁਰਨਾਮ ਕੰਵਰ, ਜਗਪਾਲ ਸਿੰਘ ਆਈ.ਏ.ਐਫ. (ਰਿਟਾ.), ਅਮਰੀਕ ਸਿੰਘ ਸੇਠੀ, ਡਾ. ਰਾਜਿੰਦਰ ਰੇਣੂ, ਪ੍ਰੋ. ਕੰਵਲਪ੍ਰੀਤ ਸਿੰਘ ਕੰਵਲ, ਇਕਬਾਲ ਸਿੰਘ ਸਰੋਆ, ਊਸ਼ਾ ਕੰਵਰ, ਮਲਕੀਤ ਔਜਲਾ, ਤਰਲੋਚਨ ਸਿੰਘ ਪ੍ਰਕਾਸ਼ਕ, ਦਲਜੀਤ ਕੌਰ ਦਾਊਂ, ਡਾ. ਸਿਮਰਜੀਤ ਕੌਰ, ਸੁਰਜੀਤ ਸੁਮਨ, ਇੰਦਰਜੀਤ ਸਿੰਘ ਪ੍ਰੇਮੀ, ਪ੍ਰਿੰ. ਬਹਾਦਰ ਸਿੰਘ ਗੋਸਲ, ਬਾਬੂ ਰਾਮ ਦੀਵਾਨਾ, ਦਰਸਨ ਸਿੰਘ ਸਿੱਧੂ, ਡਾ. ਰਾਜਿੰਦਰ ਸਿੰਘ ਕੁਰਾਲੀ, ਜਗਦੇਵ ਸਿੰਘ ਰਡਿਆਲਾ, ਡਾ. ਪੰਨਾ ਲਾਲ ਮੁਸਤਫਾਬਾਦੀ, ਮਲਕੀਅਤ ਔਜਲਾ, ਰੂਪ ਸਿੰਘ ਸੰਪਲਾ, ਐਡਵੋਕੇਟ ਨੀਲਮ ਨਰੰਗ, ਰੀਆ ਵਰਮਾ, ਨੀਲਮ ਬਚਨ ਮੁਸਤਫਾਬਾਦੀ, ਗੁਲਾਬ ਸਿੰਘ, ਜਗਦੀਪ ਸਿੰਘ ਬੈਦਵਾਣ, ਅਮਰੀਕ ਸਿੰਘ ਸੇਠੀ, ਜਸਪਾਲ ਸਿੰਤ ਕੰਵਲ, ਨਰਿੰਦਰ ਸਿੰਘ ਦੌੜਕਾ, ਰਾਜਿੰਦਰ ਸਿੰਘ ਧੀਮਾਨ, ਵਰਿੰਦਰ ਚੱਠਾ, ਸ਼ਾਇਰ ਭੱਟੀ, ਪੰਮੀ ਅਤੇ ਇੰਦਰਜੀਤ ਸਿੰਘ ਚਨਾਲੋਂ ਆਦਿ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ।
Leave a Comment
Your email address will not be published. Required fields are marked with *