ਇੰਟਰਨੈਸ਼ਨਲ ਮਿਲੇਨੀਅਮ ਸਕੂਲ ਕੋਟਕਪੂਰਾ ਵਿਖੇ ਗਾਂਧੀ ਜੈਯੰਤੀ ਮਨਾਈ ਗਈ
ਕੋਟਕਪੂਰਾ,65 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਇੰਟਰਨੈਸ਼ਨਲ ਮਿਲੇਨੀਅਮ ਸਕੂਲ ਕੋਟਕਪੂਰਾ ਵਿਖੇ ਗਾਂਧੀ ਜੈਯੰਤੀ ਮਨਾਉਣ ਮੌਕੇ ਸਕੂਲ ਦੇ ਚੇਅਰਮੈਨ ਜਸਕਰਨ ਸਿੰਘ ਨੇ ਦੱਸਿਆ ਕਿ ਗਾਂਧੀ ਜੈਯੰਤੀ ਹਰ ਸਾਲ 2 ਅਕਤੂਬਰ ਨੂੰ ਮਨਾਈ ਜਾਂਦੀ ਹੈ, ਜੋ ਭਾਰਤ ਦੇ ਸਭ ਤੋਂ ਸਨਮਾਨਿਤ ਨੇਤਾਵਾਂ ਵਿੱਚੋਂ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦੀ ਜੈਯੰਤੀ ਦਾ ਪ੍ਰਤੀਕ ਹੈI ਉਹਨਾਂ ਦੱਸਿਆ ਕਿ 2024 ਵਿੱਚ ਫਿਰ ਇੱਕ ਵਾਰ ਗਾਂਧੀ ਜੀ ਦਾ ਸਨਮਾਨ ਕਰਨ ਦੇ ਲਈ ਅਸੀਂ ਸਭ ਇਕੱਠੇ ਹੋਏ ਹਾਂ, ਕਿਉਂਕਿ ਮਹਾਤਮਾ ਗਾਂਧੀ ਜੀ ਨੇ ਅਹਿੰਸਾ ਸੱਚ ਤੇ ਆਤਮ ਨਿਰਭਰਤਾ ਦੇ ਸਿਧਾਂਤਾਂ ਦਾ ਸਮਰਥਨ ਕੀਤਾI ਇਸ ਮੌਕੇ ਸਕੂਲ ਦੇ ਛੋਟੇ ਛੋਟੇ ਬੱਚਿਆਂ ਨੇ ਮਹਾਤਮਾ ਗਾਂਧੀ ਦੇ ਤਿੰਨ ਉਪਦੇਸ਼ ਮਾੜਾ ਨਾ ਬੋਲੋ, ਮਾੜਾ ਨਾ ਸੁਣੋ, ਮਾੜਾ ਨਾ ਦੇਖੋ ਸੰਦੇਸ਼ ਸਭ ਨੂੰ ਦਿੱਤਾI ਇਸ ਮੌਕੇ ਹੋਰਨਾਂ ਤੋਂ ਇਲਾਵਾ ਸਕੂਲ ਦੇ ਚੇਅਰਮੈਨ ਜਸਕਰਨ ਸਿੰਘ ਅਤੇ ਪ੍ਰਿੰਸੀਪਲ ਸਨੇਹ ਲਤਾ ਸਮੇਤ ਸਮੂਹ ਸਟਾਫ ਮੈਂਬਰ ਅਤੇ ਵਿਦਿਆਰਥੀ ਵੀ ਹਾਜ਼ਰ ਸਨI