ਅਹਿਮਦਗੜ੍ਹ 4 ਅਕਤੂਬਰ ( ਪਵਨ ਗੁਪਤਾ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਸ਼ਹਿਰ ਅਹਿਮਦਗੜ੍ਹ ਦੀ ਸਮਾਜ ਸੇਵੀ ਸੰਸਥਾ ਮਹਾਰਾਜਾ ਅਗਰਸੇਨ ਧਾਮ ਯੁਵਕ ਮੰਡਲ ਅਹਿਮਦਗੜ੍ਹ ਵੱਲੋਂ ਅਗਰਸੇਨ ਜੈਅੰਤੀ ਦਾ ਤਿਉਹਾਰ ਮਨਾਇਆ ਗਿਆ। ਪ੍ਰਧਾਨ ਵਿਕਾਸ ਜੈਨ ਦੀ ਅਗਵਾਈ ਹੇਠ ਸ਼੍ਰੀ ਬਾਂਕੇ ਬਿਹਾਰੀ ਚੈਰੀਟੇਬਲ ਕੰਪਿਊਟਰ ਐਂਡ ਸਿਲਾਈ ਸੈਂਟਰ ਵਿਖੇ ਜਨਰਲ ਸਕੱਤਰ ਲਲਿਤ ਗੁਪਤਾ ਪੈਟਰਨ ਸਾਹਿਲ ਜਿੰਦਲ ਅਤੇ ਖਜ਼ਾਨਚੀ ਸ਼ੁਭਮ ਜਿੰਦਲ ਦੀ ਅਗਵਾਈ ਹੇਠ ਅਗਰਸੇਨ ਜੈਅੰਤੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਮਹਾਰਾਜਾ ਅਗਰਸੇਨ ਜੀ ਨੂੰ ਫੁੱਲ ਭੇਟ ਕਰਕੇ ਅਤੇ ਦੀਪ ਜਗਾ ਕੇ ਕੀਤੀ ਗਈ। ਇਸ ਮੌਕੇ ਲੈਕਚਰਾਰ ਲਲਿਤ ਗੁਪਤਾ ਅਤੇ ਵਿਕਾਸ ਜੈਨ ਨੇ ਮਹਾਰਾਜਾ ਅਗਰਸੇਨ ਦੀ ਜੀਵਨੀ ‘ਤੇ ਚਾਨਣਾ ਪਾਉਂਦਿਆਂ ਕਿਹਾ ਕਿ ਮਹਾਰਾਜਾ ਅਗਰਸੇਨ ਵਪਾਰੀਆਂ ਦੇ ਸ਼ਹਿਰ ਅਗਰੋਹਾ ਦੇ ਮਹਾਨ ਭਾਰਤੀ ਰਾਜਾ ਸਨ | ਮਹਾਰਾਜਾ ਅਗਰਸੇਨ ਦਾ ਜਨਮ ਇੱਕ ਕਸ਼ਤਰੀ ਕਬੀਲੇ ਵਿੱਚ ਹੋਇਆ ਸੀ। ਮਹਾਰਾਜਾ ਅਗਰਸੇਨ ਵੈਦਿਕ ਸਮਾਜਵਾਦ ਰਾਮ ਰਾਜ ਦੇ ਸਮਰਥਕ ਅਤੇ ਇੱਕ ਮਹਾਨ ਦਾਨੀ ਅਤੇ ਸਮਾਜਵਾਦ ਦੇ ਮੋਢੀ ਸਨ। ਸ਼੍ਰੀ ਲਲਿਤ ਗੁਪਤਾ ਨੇ ਅੱਗੇ ਦੱਸਿਆ ਕਿ ਧਾਰਮਿਕ ਮਾਨਤਾ ਅਨੁਸਾਰ ਉਨ੍ਹਾਂ ਦਾ ਜਨਮ 5182 ਸਾਲ ਪਹਿਲਾਂ ਸੂਰਜਵੰਸ਼ੀ ਮਹਾਰਾਜਾ ਵੱਲਭ ਸੇਨ ਦੇ ਘਰ ਦੁਆਪਰ ਯੁਗ ਦੇ ਆਖਰੀ ਸਮੇਂ ਅਤੇ ਕਲਿਯੁਗ ਦੇ ਅਰੰਭ ਦੌਰਾਨ ਹੋਇਆ ਸੀ। ਆਪ ਦੇ ਰਾਜ ਅਧੀਨ ਕੋਈ ਵੀ ਦੁਖੀ ਜਾਂ ਲਾਚਾਰ ਨਹੀਂ ਸੀ। ਬਚਪਨ ਤੋਂ ਹੀ ਉਹ ਆਪਣੀ ਪਰਜਾ ਵਿਚ ਬਹੁਤ ਮਸ਼ਹੂਰ ਸਨ। ਮਹਾਰਾਜਾ ਅਗਰਸੇਨ ਜੀ ਇੱਕ ਧਾਰਮਿਕ ਵਿਅਕਤੀ, ਸ਼ਾਂਤੀ ਦੇ ਦੂਤ, ਲੋਕਾਂ ਪ੍ਰਤੀ ਦਿਆਲੂ, ਹਿੰਸਾ ਵਿਰੋਧੀ, ਬਲੀਦਾਨ ਦੀ ਪ੍ਰਥਾ ਨੂੰ ਰੋਕਣ ਵਾਲੇ ਇੱਕ ਦਿਆਲੂ ਰਾਜਾ ਸਨ ਜੋ ਸਾਰੇ ਜੀਵਾਂ ਨਾਲ ਪਿਆਰ ਕਰਦੇ ਸਨ। ਉਹ ਬੱਲਭਗੜ੍ਹ ਅਤੇ ਆਗਰਾ ਦੇ ਰਾਜਾ ਬੱਲਭ ਦੇ ਸਭ ਤੋਂ ਵੱਡੇ ਪੁੱਤਰ ਸਨ। ਮਹਾਰਾਜਾ ਅਗਰਸੇਨ ਭਗਵਾਨ ਰਾਮ ਦੇ ਪੁੱਤਰ ਕੁਸ਼ ਦੀ 34ਵੀਂ ਪੀੜ੍ਹੀ ਨਾਲ ਸਬੰਧਤ ਹਨ।
ਇਸ ਮੌਕੇ ਲਲਿਤ ਜਿੰਦਲ, ਨਿਸ਼ਾਂਤ ਗੋਇਲ, ਮਨਨ ਜੈਨ, ਅਭੀ ਜੈਨ, ਵਿਕਾਸ ਜੈਨ, ਕੁਸ਼ਲ ਗੋਇਲ, ਅਭਿਨੰਦਨ ਗੋਇਲ, ਪੁਨੀਤ ਜੈਨ, ਸਾਹਿਲ ਜਿੰਦਲ, ਮਨੀਸ਼ ਸਿੰਗਲਾ, ਅਵਿਨਾਸ਼ ਕੁਮਾਰ, ਅਨਮੋਲ ਗੁਪਤਾ, ਵਰਿੰਦਰ ਸਿੰਗਲਾ ਬਿੱਟੂ, ਰੋਹਿਤ ਜਿੰਦਲ, ਮਯੰਕ ਤਾਇਲ, ਅਸ਼ੀਸ਼ ਗੋਇਲ, ਰਜਿੰਦਰ ਫੈਂਸੀ ਸਟੋਰ ਤੋਂ ਇਲਾਵਾ ਕੰਪਿਊਟਰ ਸੈਂਟਰ ਦੇ ਅਧਿਆਪਕ ਸੀਮਾ ਕਪੂਰ, ਕਿਰਨਦੀਪ, ਸੋਨੀ ਦੇਵੀ, ਮਮਤਾ, ਤਾਨਿਆ ਸ਼ਰਮਾ, ਅਨੀਤਾ ਰਾਣੀ ਅਤੇ ਸਮੂਹ ਵਿਦਿਆਰਥੀ ਹਾਜ਼ਰ ਸਨ। ਸਮਾਗਮ ਦੇ ਅੰਤ ਵਿੱਚ ਸਾਰਿਆਂ ਨੂੰ ਪ੍ਰਸ਼ਾਦ ਵੰਡਿਆ ਗਿਆ।