ਜਿਥੇ ਪੈਰ ਰਖੇ ਫਤਿਹ ਚਰਨ ਚੁੰਮੇ
ਹੁਣ ਤੱਕ ਔਦੀ ਆਵਾਜ਼ ਜੈਕਾਰਿਆਂ ਦੀ।
ਤੇਰੇ ਸਾਥੀ ਜਰਨੈਲ ਨਲਵਾ
ਜਿਉਂਦੀ ਕਰਨੀ ਹੈ ਜਿਨਾਂ ਦੀ
ਤੇਰੇ ਰਾਹ ਵਿਚ ਅਟਕ ਨਾਂ ਅਟਕ ਪਾਈ।
ਪਟੀ ਪੋਚ ਦਿਤੀ ਜੁਲਮੀ ਕਾਰਿਆ ਦੀ।
ਤੂੰ ਰਣਜੀਤ ਨਗਾਰਾ ਰਣਜੀਤ ਗੁਰੂ ਦਾ।
ਗੁਰੂ ਦੀ ਮਹਿਰ ਦਾ ਪੂਰਨ ਸਰੂਪ ਸੈਂ ਤੂੰ।
ਸੁੰਦਰ ਦਾੜਾ ਅਨੋਖੀ ਦਸਤਾਰ ਤੇਰੀ।ਡੀਲ ਡੋਲ ਵਿਚ ਰਾਜਨ ਅਨੂਪ ਸੈਂ ਤੂੰ।
ਸਿਆਸਤ ਦਰਦ ਇਨਸਾਫ ਤੇ ਤਰਸ ਭਰਿਆ।
ਹੁਕਮ ਰਾਨ ਮਨੁਖ ਦਾ ਰੂਪ ਸੈਂ ਤੂੰ।
ਰਾਜੇ ਬੜੇ ਜਹਾਨ ਵਿਚ ਹੋ ਗੁਜ਼ਰੇ।
ਸਭਨਾਂ ਰਾਜਿਆ ਦਾ ਵੱਡਾ ਭੂਪ ਸੈਂ ਤੂੰ। ਤੇਰਾ ਸਾਨੀ ਨਾ ਹੋਇਆ ਤੇ ਨਾ ਹੋਵੇਗਾ ਕੋਈ
ਦੂਰ ਦਰਸੀ ਵਟਾਕੇ ਭੇਸ ਫਿਰਦਾ
ਹਿੰਦੂ ਮੁਸਲਿਮ ਨੂੰ ਸਾਂਝਾ ਪਿਆਰਦਾ ਤੂੰ।
ਪਾਂਡੀ ਪਾਤਿਸ਼ਾਹ ਕਣਕ ਦੀ ਪੰਡ ਚੁਕਕੇ।
ਬੁਢੀ ਮਾਈ ਦੇ ਘਰ ਉਤਾਰਦਾ ਸੈਂ।
ਇਕ ਅੱਖ ਨਾਲ ਵੇਖੇ ਸਾਰਿਆ ਨੂੰ।
ਮੇਰੇ ਪਾਤਿਸ਼ਾਹ ਦਿਲੋ ਸਤਿਕਾਰ ਦਾ ਸੈਂ
ਰੋੜਾ ਪੱਗ ਤੈ ਵਜਣ ਤੇ ਦਵੇ ਮੋਹਰਾਂ
ਗੱਲ ਕਰਾਂ ਕੀ ਮੈ ਡਰਦੇ ਮਾਰਿਆ ਦੀ।
ਵੈਰੀ ਸਤਲੁਜ ਤੋਂ ਪਾਰ ਨਾ ਕਰ ਸਕਿਆ। ਫੋਜ਼ ਵੈਰੀ ਦੇ ਪਿੱਛੇ ਭਜਾਈ ਸਿੰਘਾਂ।
ਗਦਾਰ ਇਕ ਨਮਕ ਹਰਾਮ ਬਣਿਆ। ਹਾਰੀ ਜੰਗ ਹੈ ਜਿਤੀ ਜਤਾਈ ਸਿੰਘਾਂ।
ਇਹ ਸੀ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ ਤੇ।

ਸੁਰਜੀਤ ਸਾਰੰਗ
8130660205
ਨਵੀਂ ਦਿੱਲੀ 18