ਮਾਂ ਦੀ ਫੁੱਲਵਾੜੀ
ਖਿਲੀ ਰਹੇ ਸਦਾ
ਸੋਹਣੀ ਲੱਗਦੀ ਆ।
ਨਜ਼ਰ ਕਿਤੇ ਨਾ ਲੱਗ ਜਾਵੇ
ਇਹ ਸੋਹਣੀ ਫੱਬਦੀ ਆ।
ਦਾਤ ਦਿੱਤੇ ਪੁੱਤ ਧੀ
ਰੱਬ ਬਥੇਰਾ ਦਿੱਤਾ ਆ।
ਵਿੱਚ ਪ੍ਰਦੇਸੀ ਕਰਨ
ਕਮਾਈਆਂ
ਰੱਬ ਨੇ ਰੰਗ ਲਾ ਰੱਖਿਆ ਆ।
ਖਿੜਿਆ ਵਿਹੜਾ……
ਮਾਂ ਦੀ ਖਿਲੀ ਫੁੱਲਵਾੜੀ ਆ
ਮਾਂ ਮੇਰੀ ਹੀ ਨਹੀਂ
ਸਭ ਦੀ ਪਿਆਰੀ ਆ……
ਨਜਰਾਂ ਨਾਂ ਲੱਗਣ
ਇਹ ਪਰਿਵਾਰ ਕਿਆਰੀ ਆ…..
ਮਾਂ ਤਾਂ ਚੀਜ਼ ਗਰੇਵਾਲ
ਰੱਬ ਤੋਂ ਵੀ ਪਿਆਰੀ ਆ..
ਮਾਂ ਦੀ ਫੁੱਲਵਾੜੀ
ਖਿਲੀ ਰਹੇ ਸਦਾ
ਸੋਹਣੀ ਲੱਗਦੀ ਆ।
..

ਡਾ ਜਸਵੀਰ ਸਿੰਘ ਗਰੇਵਾਲ
ਲੁਧਿਆਣਾ।
9914846204