ਫਰੀਦਕੋਟ, 14 ਅਗਸਤ (ਵਰਲਡ ਪੰਜਾਬੀ ਟਾਈਮਜ਼)
ਮਾਊਂਟ ਲਰਨਿੰਗ ਜੂਨੀਅਰਜ ਸਕੂਲ ਨੇ ਅਜਾਦੀ ਦਿਹਾੜਾ ਮਨਾਇਆ, ਇਸ ਦਿਨ ਵਿਦਿਆਰਥੀ ਤਿਰੰਗੇ ਦੇ ਲਿਬਾਸ ਵਿੱਚ ਆਏ ਸਨ। ਉਨਾਂ ਨੇ ਆਜਾਦੀ ਅਤੇ ਕੁਰਬਾਨੀਆਂ ਦੀਆਂ ਯਾਦਾਂ ਵਿੱਚ ਦੇਸ਼ ਭਗਤੀ ਦੇ ਗੀਤ ਗਾਏ ਅਤੇ ਭਾਸ਼ਣ ਦਿੱਤੇ। ਵਿਦਿਆਰਥੀਆਂ ਵੱਲੋਂ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਅਤੇ ਸਰਧਾਂਜਲੀ ਭੇਂਟ ਕੀਤੀ। ਇਸ ਮੌਕੇ ਸਕੂਲ ਦੇ ਬੱਚਿਆਂ ਨੇ ਵੰਦੇ ਮਾਤਰਮ ਅਤੇ ਭਾਰਤ ਮਾਤਾ ਦੀ ਜੈ ਦੇ ਨਿਆਰੇ ਨਾਲ ਦਾ ਗਾਇਨ ਕੀਤਾ ਅਤੇ ਸਕੂਲ ਦੇਸ਼ ਭਗਤੀ ਦੇ ਰੰਗ ਵਿੱਚ ਰੰਗ ਦਿੰਦਾ ਹੈ। ਦੇਸ਼ ਭਗਤੀ ਦਾ ਪ੍ਰਦਰਸਨ ਦਿੱਤਾ। ਸਾਰੇ ਸਕੂਲਾਂ ਨੂੰ ਤਿਰੰਗੇ ਅਤੇ ਗੁਬਾਰਿਆਂ ਨਾਲ ਸਜਾਇਆ। ਇਸ ਮੌਕੇ ਸਕੂਲ ਦੇ ਚੇਅਰਮੈਨ ਸ਼੍ਰੀ ਚਮਨ ਲਾਲ ਗੁਲਾਟੀ ਅਤੇ ਪਿ੍ਰੰਸੀਪਲ ਸ਼੍ਰੀਮਤੀ ਸੀਮਾ ਗੁਲਾਟੀ ਜੀ ਨੇ ਦੇਸ਼ ਭਗਤਾਂ ਨੂੰ ਯਾਦ ਕਰਦਿਆ ਓਹਨਾ ਦੇ ਗੁਨਗਾਨ ਗਾਏ। ਓਹਨਾ ਨੇ ਅਜਾਦੀ ਦਿਵਸ ਦੀ ਸਾਰਿਆਂ ਨੂੰ ਵਧਾਈ ਦਿੱਤੀ।