ਫਰੀਦਕੋਟ, 21 ਜੁਲਾਈ (ਵਰਲਡ ਪੰਜਾਬੀ ਟਾਈਮਜ਼)
ਮਾਊਂਟ ਲਿਟਰਾ ਜੀ ਸਕੂਲ ਫਰੀਦਕੋਟ ਵਿੱਚ ਤੈਰਾਕੀ ਦੀਆਂ ਗਤੀਵਿਧੀਆਂ ਸਫਲਤਾਪੂਰਵਕ ਕਰਵਾਈਆਂ ਜਾ ਰਹੀਆਂ ਹਨ, ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੇ ਤੈਰਾਕੀ ਵਿੱਚ ਰਾਜ ਪੱਧਰ ਤੱਕ ਸਕੂਲ ਦਾ ਨਾਂ ਰੌਸਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਚੇਅਰਮੈਨ ਇੰਜ. ਸ੍ਰੀ ਚਮਨ ਲਾਲ ਗੁਲਾਟੀ ਜੀ ਅਤੇ ਪਿ੍ਰੰਸੀਪਲ ਡਾ: ਸੁਰੇਸ ਸਰਮਾ ਜੀ ਨੇ ਦੱਸਿਆ ਕਿ ਸਕੂਲ ਦੇ ਆਪਣੇ ਸਵੀਮਿੰਗ ਪੂਲ ਵਿੱਚ ਤੈਰਾਕੀ ਕੋਚਾਂ ਦੁਆਰਾ ਵਿਦਿਆਰਥੀਆਂ ਨੂੰ ਸਫਲਤਾਪੂਰਵਕ ਤੈਰਾਕੀ ਸਿਖਾਈ ਜਾ ਰਹੀ ਹੈ। ਸਕੂਲ ਦੇ ਪਹਿਲੀ ਤੋਂ ਬਾਰਵੀਂ ਜਮਾਤ ਤੱਕ ਦੇ ਸਾਰੇ ਵਿਦਿਆਰਥੀਆਂ ਲਈ ਤੈਰਾਕੀ ਦੀਆਂ ਕਲਾਸਾਂ ਸੁਚਾਰੂ ਢੰਗ ਨਾਲ ਚੱਲ ਰਹੀਆਂ ਹਨ। ਸਾਰੇ ਵਿਦਿਆਰਥੀ ਬੜੇ ਉਤਸਾਹ ਨਾਲ ਤੈਰਾਕੀ ਦੀਆਂ ਸਿੱਖਿਆਵਾਂ ਲੈ ਰਹੇ ਹਨ। ਸਕੂਲ ਦੇ ਇਸ ਪ੍ਰੋਗਰਾਮ ਦੀ ਮਾਪਿਆਂ ਵੱਲੋਂ ਵੀ ਸਲਾਘਾ ਕੀਤੀ ਗਈ। ਸਕੂਲ ਦੇ ਡਾਇਰੈਕਟਰ ਪੰਕਜ ਗੁਲਾਟੀ ਨੇ ਕਿਹਾ ਕਿ ਸਕੂਲ ਦੇ ਵਿਦਿਆਰਥੀ ਪੜਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਮੋਹਰੀ ਹਨ। ਖੇਡਣਾ ਸਾਡੇ ਜੀਵਨ ਦਾ ਅਨਿੱਖੜਵਾਂ ਅੰਗ ਹੈ। ਇਹ ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਸਾਡੇ ਵਿਦਿਆਰਥੀ ਨਾ ਸਿਰਫ ਪੜਾਈ ਵਿੱਚ ਸਗੋਂ ਖੇਡਾਂ ਵਿੱਚ ਵੀ ਸਕੂਲ ਦਾ ਨਾਂਅ ਰੌਸਨ ਕਰ ਰਹੇ ਹਨ। ਵਿਦਿਆਰਥੀਆਂ ਦੇ ਤੈਰਾਕੀ ਮੁਕਾਬਲੇ ਕਰਵਾਏ ਜਾਂਦੇ ਹਨ । ਗੁਰਮਨਜੋਤ ਕੌਰ, ਗੁਰਸਨ ਸਿੰਘ, ਅਸੀਸ ਨੇ ਸਟੇਟ ਪੱਧਰ ’ਤੇ ਸਵਿਮਿਗ ਵਿੱਚ ਜਿੱਤ ਕੇ ਸਕੂਲ ਦਾ ਨਾਂ ਰੌਸਨ ਕੀਤਾ। ਉਨਾਂ ਇਹ ਵੀ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵਿਦਿਆਰਥੀ ਰਾਸਟਰੀ ਪੱਧਰ ‘ਤੇ ਸਕੂਲ ਦਾ ਨਾਂ ਰੌਸਨ ਕਰਨਗੇ। ਅੰਤ ਵਿੱਚ ਸਕੂਲ ਦੇ ਚੇਅਰਮੈਨ ਇੰਜ. ਸ੍ਰੀ ਚਮਨ ਲਾਲ ਗੁਲਾਟੀ ਜੀ ਨੇ ਸੰਬੋਧਨ ਕਰਦੇ ਹੋਏ ਦੱਸਿਆ ਕਿ ਸਕੂਲ ਹਮੇਸਾ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਅੱਗੇ ਵਧਦਾ ਰਹੇਗਾ ਅਤੇ ਅਜਿਹੀਆਂ ਗਤੀਵਿਧੀਆਂ ਦਾ ਆਯੋਜਨ ਕਰਦਾ ਰਹੇਗਾ। ਉਨਾਂ ਸਕੂਲ ਦੇ ਡੀ.ਪੀ.ਈ. ਮਨਦੀਪ ਕੁਮਾਰ ਅਤੇ ਮਨਜੋਧ ਸਿੰਘ ਨੂੰ ਇਸ ਸਫਲ ਕਾਰਜ ਲਈ ਵਧਾਈ ਦਿੱਤੀ।