ਸੰਗਰੂਰ 29 ਅਕਤੂਬਰ (ਮਾਸਟਰ ਪਰਮਵੇਦ/ਵਰਲਡ ਪੰਜਾਬੀ ਟਾਈਮਜ਼)
ਕਿਸਾਨ,ਮਜ਼ਦੂਰ,ਬੁੱਧੀਜੀਵੀ ਜਨਤਕ ਜਮਹੂਰੀ ਸੰਗਠਨ ਤੇ ਰਾਜਨੀਤਕ ਪਾਰਟੀਆਂ ਵੱਲੋਂ ਮਾਲਵਿੰਦਰ ਸਿੰਘ ਮਾਲੀ ਦੀ ਪੰਜਾਬ ਸਰਕਾਰ ਦੇ ਇਸ਼ਾਰੇ ਤੇ ਕੀਤੀ ਨਜਾਇਜ ਗਿਰਫਤਾਰੀ ਖਿਲਾਫ ਅਤੇ ਬਿਨਾ ਸਰਤ ਰਿਹਾਈ ਲਈ ਕਾਮਰੇਡ ਤੇਜਾ ਸਿੰਘ ਸੁਤੰਤਰ ਭਵਨ ਤੋਂ ਡੀ ਸੀ ਦਫਤਰ ਸੰਗਰੂਰ ਤੱਕ ਰੋਸ ਪ੍ਰਦਰਸ਼ਨ ਕੀਤਾ ਗਿਆ। ਇਕੱਠ ਨੂੰ ਸੰਬੋਧਨ ਕਰਦਿਆਂ ਜਮਹੂਰੀ ਅਧਿਕਾਰ ਸਭਾ ਦੇ ਜਿਲਾ ਪ੍ਰਧਾਨ ਜਗਜੀਤ ਸਿੰਘ ਭੁਟਾਲ,ਤਰਕਸ਼ੀਲ ਸੁਸਾਇਟੀ ਦੇ ਮਾਸਟਰ ਪਰਮਦੇਵ,ਆਈ ਡੀ ਪੀ ਦੇ ਕੌਮੀ ਪ੍ਰਧਾਨ ਕਰਨੈਲ ਸਿੰਘ ਜਖੇਪਲ ਤੇ ਸੂਬਾ ਆਗੂ ਫਲਜੀਤ ਸਿੰਘ, ਸੀ ਪੀ ਆਈ ਦੇ ਜਿਲਾ ਸਕੱਤਰ ਸੁਖਦੇਵ ਸਰਮਾ, ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਆਗੂ ਬਲਬੀਰ ਸਿੰਘ ਜਲੂਰ, ਬੀ ਕੇ ਯੂ ਰਾਜੇਵਾਲ ਦੇ ਜਿਲਾ ਆਗੂ ਮਾਸਟਰ ਗਿਆਨ ਚੰਦ ਨਦਾਮਪੁਰ ਨੇ ਕਿਹਾ ਕਿ ਸਿਆਸੀ ਅਲੋਚਕ ਤੇ ਟਿੱਪਣੀਕਾਰ ਵਜੋਂ ਜਾਣੇ ਜਾਂਦੇ ਮਾਲਵਿੰਦਰ ਸਿੰਘ ਮਾਲੀ ਨੂੰ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਝੂਠੇ ਕੇਸ ਵਿੱਚ 16 ਸਤੰਬਰ 2024 ਨੂੰ ਪਟਿਆਲਾ ਤੋਂ ਗ੍ਰਿਫਤਾਰ ਕਰ ਲਿਆ ਸੀ। ਉਦੋਂ ਤੋਂ ਹੀ ਉਹ ਕੇਂਦਰੀ ਜੇਲ੍ਹ ਪਟਿਆਲਾ ਚ ਬੰਦ ਹਨ।ਉਨਾਂ ਕਿਹਾ ਕਿ ਮਾਲੀ ਦੀ ਗਿਰਫਤਾਰੀ ਸੰਵਿਧਾਨ ਦੇ ਆਰਟੀਕਲ 19 ਦੀ ਉਲੰਘਣਾ ਹੈ ਜੋ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਲਈ ਹੈ। ਆਗੂਆਂ ਨੇ ਭਗਵੰਤ ਮਾਨ ਸਰਕਾਰ ਨੂੰ ਵੀ ਨਰਿੰਦਰ ਮੋਦੀ ਸਰਕਾਰ ਦੇ ਤਾਨਾਸ਼ਾਹ ਕਦਮਾਂ ਤੇ ਚੱਲਣ ਵਾਲੀ ਕਰਾਰ ਦਿੱਤਾ।ਰੋਸ ਪ੍ਰਦਰਸ਼ਨ ਅੰਦਰ ਹੋਰਨਾ ਤੋਂ ਇਲਾਵਾ ਜਸਬੀਰ ਕੌਰ ਉਗਰਾਂਹਾਂ,ਨਿਰਮਲ ਸਿੰਘ ਬਟੜਿਆਣਾ,ਲਛਮਣ ਸਿੰਘ ਅਲੀਸ਼ੇਰ,ਗੁਰਮੇਲ ਸਿੰਘ ਖਾਈ,ਪੱਤਰਕਾਰ ਮੇਜਰ ਸਿੰਘ ਮੱਟਰਾਂ, ਗੁਰਮੀਤ ਸਿੰਘ ਜੌਹਲ, ਜੁਝਾਰ ਸਿੰਘ ਲੌਂਗੋਵਾਲ,ਭਾਨ ਸਿੰਘ ਜੱਸੀ ਪੇਧਨੀ,ਰਾਮ ਲਾਲ ਸੰਗਰੂਰ,ਜੋਰਾ ਸਿੰਘ ਮਾਝੀ,ਸੀਤਾ ਰਾਮ ਬਾਲਦਕਲਾਂ,ਮੇਲਾ ਸਿੰਘ ਪੁੰਨਾਵਾਲ,ਰਣਜੀਤ ਸਿੰਘ ਰਾਣਵਾਂ,ਬਲਵੀਰ ਸਿੰਘ ਉੱਪਲੀ ਅਤੇ ਡਾਕਟਰ ਸਮਿੰਦਰ ਸਿੰਘ ਆਦਿ ਨੇ ਵੀ ਸਮੂਲੀਅਤ ਕੀਤੀ।