
ਕੋਟਕਪੂਰਾ, 16 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਇਲਾਕੇ ਦੇ ਨਾਮਵਰ ਪੰਜਾਬੀ ਸ਼ਾਇਰ ਅਤੇ ਚਿੰਤਕ ਡਾ. ਦੇਵਿੰਦਰ ਸੈਫ਼ੀ ਦੀ ਨਵੀਂ ਪੁਸਤਕ “ਮੁਹੱਬਤ ਨੇ ਕਿਹਾ” ਉੱਪਰ ਗੰਭੀਰ ਚਰਚਾ 17 ਨਵੰਬਰ ਨੂੰ ਹੋਵੇਗੀ। ਇਸ ਚਰਚਾ ਦਾ ਪ੍ਰਬੰਧ ਜ਼ਿਲ੍ਹਾ ਲਿਖਾਰੀ ਸਭਾ, ਰੂਪਨਗਰ ( ਰਜਿ.) ਵੱਲੋਂ ਬਾਰ ਰੂਮ , ਜ਼ਿਲ੍ਹਾ ਕਚਿਹਰੀਆਂ, ਰੂਪਨਗਰ ਵਿੱਚ ਸਵੇਰ ਦੇ ਵਕਤ 10 ਵਜੇ ਕੀਤਾ ਜਾਵੇਗਾ। ਸਭਾ ਦੇ ਪ੍ਰਧਾਨ ਐਡਵੋਕੇਟ ਸੁਰੇਸ਼ ਕੁਮਾਰ ਭਿਓਰਾ ਅਤੇ ਸਕੱਤਰ ਸ.ਸੁਰਜਨ ਸਿੰਘ ਨੇ ਦੱਸਿਆ ਕਿ ਇਸ ਪੁਸਤਕ ਉੱਪਰ ਪ੍ਰਸਿੱਧ ਆਲੋਚਕ ਡਾ. ਸ਼ਿੰਦਰਪਾਲ ਸਿੰਘ ਪਰਚਾ ਪੇਸ਼ ਕਰਨਗੇ। ਪ੍ਰੋ.ਜਤਿੰਦਰ ਅਤੇ ਸਾਹਿਤਕਾਰਾ ਯਾਤਿੰਦਰ ਕੌਰ ਮਾਹਲ ਸੰਵਾਦ ਵਿੱਚ ਹਿੱਸਾ ਲੈਣਗੇ। ਪ੍ਰਧਾਨਗੀ ਮੰਡਲ ਵਿੱਚ ਬਾਰ ਕੌਂਸਲ ਦੇ ਪ੍ਰਧਾਨ ਸ਼੍ਰੀ ਮਨਦੀਪ ਮੌਦਗਿਲ, ਪ੍ਰਿੰਸੀਪਲ਼ ਜਤਿੰਦਰ ਸਿੰਘ ਗਿੱਲ ਅਤੇ ਕੋਸ਼ਕਾਰੀ ਦੇ ਪ੍ਰਸਿੱਧ ਹਸਤਾਖ਼ਰ ਡਾ.ਹਰਜਿੰਦਰ ਸਿੰਘ ਦਿਲਗੀਰ ਸ਼ਾਮਲ ਹੋਣਗੇ। ਮੁੱਖ ਮਹਿਮਾਨ ਵਜੋਂ ਉੱਘੇ ਸਿੱਖਿਆ ਸ਼ਾਸਤਰੀ ਅਤੇ ਸਮਾਜ ਸੇਵੀ ਡਾ. ਸੁਖਚੈਨ ਸਿੰਘ ਬਰਾੜ ਸ਼ਿਰਕਤ ਕਰਨਗੇ। ਇਸ ਪ੍ਰੋਗਰਾਮ ਵਿੱਚ ਉੱਘੇ ਗਾਇਕ ਸੁਖਵਿੰਦਰ ਸਾਰੰਗ ਦੀ ਸੰਗੀਤਕ ਪੇਸ਼ਕਾਰੀ ਵੀ ਹੋਵੇਗੀ। ਇਸ ਮੌਕੇ ਉੱਘੀਆਂ ਸ਼ਖ਼ਸੀਅਤਾਂ ਦਾ ਸਨਮਾਨ ਵੀ ਕੀਤਾ ਜਾਵੇਗਾ।