45 ਦਿਨਾ ਦੇ ਅੰਦਰ-ਅੰਦਰ ਕਰਨੀ ਹੋਵੇਗੀ ਪਾਲਣਾ
ਵਕੀਲ ਰਾਮ ਮਨੋਹਰ ਦੇ ਉੱਦਮ ਕਰਕੇ ਹੀ ਜਿੱਤ ਪ੍ਰਾਪਤ ਹੋਈ: ਗੌਰਵ ਬਾਂਸਲ
ਬਠਿੰਡਾ, 23 ਨਵੰਬਰ (ਵਰਲਡ ਪੰਜਾਬੀ ਟਾਈਮਜ਼ )
ਮਾਨਯੋਗ ਜਿਲ੍ਹਾ ਖਪਤਕਾਰ ਕਮਿਸ਼ਨ ਬਠਿੰਡਾ ਨੇ ਮੇਕ ਮਾਈ ਟ੍ਰਿਪ ਅਤੇ ਹੌਟਲ ਹਾਵਰਡ ਨੂੰ ਗ੍ਰਾਹਕ ਵੱਲੋਂ ਅਦਾ ਕੀਤੇ ਗਏ 13,882/- ਰੁਪਏ ਵਾਪਿਸ ਕਰਨ ਅਤੇ ਸੇਵਾ ਵਿੱਚ ਕਮੀ, ਮਾਨਸਿਕ ਪਰੇਸ਼ਾਨੀ ਅਤੇ ਮੁਕੱਦਮੇਬਾਜੀ ਦੇ ਖਰਚ ਲਈ 10,000/- ਰੁਪਏ ਹਰਜਾਨਾ ਦੇਣ ਦਾ ਹੁਕਮ ਸੁਣਾਇਆ ਹੈ। ਗੌਰਵ ਬਾਂਸਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾ ਵੱਲੋਂ ਮੇਕ ਮਾਈ ਟ੍ਰਿਪ ਕੰਪਨੀ ਰਾਹੀ ਮੰਸੂਰੀ ਵਿਖੇ ਸਥਿਤ ਹੋਟਲ ਹਾਵਰਡ ਵਿੱਚ ਦੋ ਡਿਲਕਸ ਕਮਰੇ ਆਨ ਲਾਇਨ ਬੁੱਕ ਕਰਵਾਏ ਗਏ ਸਨ ਅਤੇ ਉਹਨਾ ਵੱਲੋਂ 13,882/- ਰੁਪਏ ਆਨ-ਲਾਇਨ ਅਦਾ ਕੀਤੇ ਗਏ ਸਨ ਅਤੇ ਮੇਕ ਮਾਈ ਟ੍ਰਿਪ ਕੰਪਨੀ ਵੱਲੋਂ ਉਹਨਾ ਨੂੰ ਉਕਤ ਤਿੰਨ ਤਾਰਾ ਹੋਟਲ ਵਿੱਚ ਵਧੀਆਂ ਸਰਵਿਸ ਦੇਣ ਦਾ ਵਿਸ਼ਵਾਸ਼ ਦਵਾਇਆ ਗਿਆ ਸੀ ਅਤੇ ਮਿਤੀ 19 ਜੂਨ, 2022 ਨੂੰ ਉਕਤ ਹੌਟਲ ਵਿਖੇ ਪਹੁੰਚਣ ਤੇ ਉਹਨਾ ਨੂੰ ਕਾਫੀ ਵੱਡਾ ਝਟਕਾ ਲੱਗਿਆ, ਕਿਉਕਿ ਉਕਤ ਹੌਟਲ ਵਿੱਚ ਅਜੇ ਉਸਾਰੀ ਦਾ ਕੰਮ ਚੱਲ ਰਿਹਾ ਸੀ ਅਤੇ ਆਸ-ਪਾਸ ਕਾਫੀ ਜਿਆਦਾ ਧੂੜ ਸੀ ਅਤੇ ਕਮਰਿਆ ਦੀ ਹਾਲਤ ਵੀ ਬਹੁਤ ਮਾੜੀ ਸੀ, ਜਿਸ ਕਾਰਨ ਉਹਨਾ ਦਾ ਉਕਤ ਹੌਟਲ ਵਿੱਚ ਰਹਿਣਾ ਕਾਫੀ ਜਿਆਦਾ ਮੁਸ਼ਕਿਲ ਹੋ ਗਿਆ। ਗੌਰਵ ਬਾਂਸਲ ਨੇ ਦੱਸਿਆ ਕਿ ਉਹਨਾ ਵੱਲੋ ਉਕਤ ਸਮੱਸਿਆਵਾ ਦੇ ਸਬੰਧ ਵਿੱਚ ਹੌਟਲ ਵਾਲਿਆ ਕੋਲ ਸ਼ਿਕਾਇਤ ਕੀਤੀ ਗਈ, ਪਰ ਹੌਟਲ ਵਾਲਿਆ ਨੇ ਉਹਨਾ ਦੀ ਕੋਈ ਵੀ ਸੁਣਵਾਈ ਨਹੀ ਕੀਤੀ, ਜਿਸ ਤੋਂ ਬਾਅਦ ਉਹਨਾ ਵੱਲੋਂ ਮੇਕ ਮਾਈ ਟ੍ਰਿਪ ਕੰਪਨੀ ਨੂੰ ਬੁੱਕਿੰਗ ਕੈਂਸਲ ਕਰਨ ਦੀ ਬੇਨਤੀ ਕੀਤੀ ਗਈ, ਮੇਕ ਮਾਈ ਟ੍ਰਿਪ ਕੰਪਨੀ ਵੱਲੋ ਉਹਨਾ ਨੂੰ 2500 ਰੁਪਏ ਦਾ ਇੱਕ ਕੂਪਨ ਦੇਣ ਦੀ ਪੇਸ਼ਕਸ਼ ਕੀਤੀ ਗਈ, ਪਰ ਗੌਰਵ ਬਾਂਸਲ ਵੱਲੋਂ ਕੂਪਨ ਲੈਣ ਤੋਂ ਸਾਫ ਮਨਾ ਕਰ ਦਿੱਤਾ ਗਿਆ ਅਤੇ 13,882 ਰੁਪਏ ਵਾਪਿਸ ਕਰਨ ਲਈ ਬੇਨਤੀ ਕੀਤੀ ਗਈ ਅਤੇ ਕੰਪਨੀ ਵੱਲੋਂ ਉਹਨਾ ਦੀ ਜਾਇਜ ਮੰਗ ਮੰਨਣ ਤੋਂ ਮਨਾ ਕਰ ਦਿੱਤਾ ਗਿਆ। ਕੰਪਨੀ ਦੀ ਸੇਵਾ ਵਿੱਚ ਕਮੀ ਅਤੇ ਅਨੁਚਿਤ ਵਪਾਰ ਅਭਿਆਸ ਕਾਰਨ ਹੋਈ ਮਾਨਸਿਕ ਪਰੇਸ਼ਾਨੀ ਆਦਿ ਦੇ ਮੁਆਵਜੇ ਨੂੰ ਲੈਣ ਲਈ ਗੌਰਵ ਬਾਂਸਲ ਵੱਲੋਂ ਆਪਣੇ ਵਕੀਲ ਰਾਮ ਮਨੋਹਰ ਰਾਹੀ ਮਿਤੀ 14 ਜੁਲਾਈ, 2022 ਨੂੰ ਮਾਨਯੋਗ ਜਿਲ੍ਹਾ ਖਪਤਕਾਰ ਕਮਿਸ਼ਨ ਬਠਿੰਡਾ ਵਿਖੇ ਕੇਸ ਦਾਇਰ ਕੀਤਾ ਗਿਆ। ਵਕੀਲ ਰਾਮ ਮਨੋਹਰ ਵਾਸੀ ਗੋਨਿਆਣਾ ਮੰਡੀ ਦੀਆਂ ਦਲੀਲਾ ਨਾਲ ਸਹਿਮਤ ਹੁੰਦੇ ਹੋਏ ਮਾਨਯੋਗ ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਨ ਕਮਿਸ਼ਨ ਬਠਿੰਡਾ ਦੇ ਪ੍ਰਧਾਨ ਕੰਵਰ ਸੰਦੀਪ ਸਿੰਘ ਅਤੇ ਮੈਂਬਰ ਸ਼ਾਰਦਾ ਅੱਤਰੀ ਨੇ ਉਕਤ ਸ਼ਿਕਾਇਤ ਦਾ ਨਿਪਟਾਰਾ ਕਰਦੇ ਹੋਏ ਮੇਕ ਮਾਈ ਟ੍ਰਿਪ ਅਤੇ ਹੌਟਲ ਹਾਵਰਡ ਨੂੰ ਹੁਕਮ ਦਿੱਤਾ ਹੈ ਕਿ ਉਹ ਗੌਰਵ ਬਾਂਸਲ ਵੱਲੋਂ ਅਦਾ ਕੀਤੀ ਗਈ 13,882/- ਰੁਪਏ ਦੀ ਰਾਸ਼ੀ ਵਾਪਿਸ ਕਰਨ ਅਤੇ ਇਸ ਤੋਂ ਇਲਾਵਾ ਸੇਵਾ ਵਿੱਚ ਕਮੀ, ਮਾਨਸਿਕ ਪਰੇਸ਼ਾਨੀ ਅਤੇ ਮੁਕੱਦਮੇਬਾਜੀ ਦੇ ਖਰਚ ਆਦਿ ਦੇ ਲਈ 10,000/- ਰੁਪਏ ਦੀ ਅਦਾਇਗੀ 45 ਦਿਨਾ ਦੇ ਅੰਦਰ/-ਅੰਦਰ ਅਦਾ ਕਰਨ। ਗੌਰਵ ਬਾਂਸਲ ਨੇ ਦੱਸਿਆ ਕਿ ਉਹਨਾ ਨੂੰ ਇਹ ਜਿੱਤ ਵਕੀਲ ਰਾਮ ਮਨੋਹਰ ਦੇ ਉੱਦਮ ਕਰਕੇ ਹੀ ਪ੍ਰਾਪਤ ਹੋਈ ਹੈ।