ਕੋਟਕਪੂਰਾ, 13 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਰਜਿਸਟਰਡ 295 ਜਿਲਾ ਫਰੀਦਕੋਟ ਦੀ ਮੀਟਿੰਗ ਜਿਲਾ ਪ੍ਰਧਾਨ ਡਾ. ਅੰਮਿ੍ਰਤਵੀਰ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਜਾਗਰੂਕਤਾ ਹੀ ਸ਼ਕਤੀਕਰਨ ਹੈ, ਰੋਕੋ ਕੈਂਸਰ ਸਬੰਧੀ ਜਿਲੇ ਦੇ ਵੱਖ-ਵੱਖ ਪਿੰਡਾਂ ’ਚ ਲਾਏ ਜਾ ਰਹੇ ਕੈਂਪਾਂ ਸਬੰਧੀ ਜਾਣਕਾਰੀ ਦਿੱਤੀ ਮੀਟਿੰਗ ਵਿੱਚ ਜਿਲਾ ਪ੍ਰਧਾਨ ਨੇ ਆਪਣੇ ਆਪਣੇ ਪਿੰਡਾਂ ਵਿੱਚ ਲੋਕਾਂ ਨੂੰ ਕੈਂਪ ਸਬੰਧੀ ਜਾਣਕਾਰੀ ਦੇਣ ਬਾਰੇ ਕਿਹਾ, ਉਹਨਾਂ ਕਿਹਾ ਜੋ ਮਰੀਜ ਆਰਥਿਕਤਾ ਦੇ ਕਾਰਨ ਕੈਂਪ ਵਿੱਚ ਨਹੀਂ ਆ ਸਕਦੇ ਉਹਨਾਂ ਨੂੰ ਕੈਂਪ ਵਿੱਚ ਲਿਆਉਣ ਅਤੇ ਕੈਂਪ ਤੋਂ ਛੱਡਣ ਦੀ ਜਿੰਮੇਵਾਰੀ ਨਿਭਾਵਾਂਗੇ। ਇਹਨਾਂ ਕੈਂਪਾਂ ਵਿੱਚ ਕੈਂਸਰ ਜਾਂਚ ਅਤੇ ਜਾਗਰੂਕਤਾ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ। ਕੈਂਪ ਵਿੱਚ ਕੈਂਸਰ ਦੀ ਮੁੱਢਲੀ ਜਾਂਚ ਅਤੇ ਜਾਗਰੂਕਤਾ ਮੁਹਿੰਮ ਕੈਂਸਰ ਦੇ ਲੱਛਣ ਅਗਾਊ ਪਹਿਚਾਨੋ ਅਤੇ ਕੈਂਸਰ ਤੋਂ ਬਚਣ ਤੋਂ ਪਹਿਲਾਂ ਹੀ ਕਿਵੇਂ ਰੋਕਿਆ ਜਾਵੇ, ਇਸ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਮੀਟਿੰਗ ਵਿੱਚ ਵੈਦ ਬਗੀਚਾ ਸਿੰਘ ਜਿਲਾ ਸਪੋਕਸਮੈਨ, ਡਾ. ਜਗਸੀਰ ਸਿੰਘ ਜਿਲਾ ਖਜਾਨਚੀ, ਡਾ. ਸਰਾਜ ਖਾਨ ਜਿਲਾ ਜਰਨਲ ਸੈਕਟਰੀ, ਡਾ. ਜਸਵਿੰਦਰ ਸਿੰਘ ਚੇਅਰਮੈਨ ਜਿਲਾ ਮੈਨੇਜਮੈਂਟ ਕਮੇਟੀ, ਡਾ. ਜਸਵਿੰਦਰ ਸਿੰਘ ਗਿੱਲ ਬਲਾਕ ਪ੍ਰਧਾਨ ਬਾਜਾਖਾਨਾ, ਡਾ. ਸੁਖਜਿੰਦਰ ਸਿੰਘ ਬਲਾਕ ਪ੍ਰਧਾਨ ਖਾਰਾ, ਡਾ. ਹਰਪਾਲ ਸਿੰਘ ਡੇਲਿਆਂਵਾਲੀ ਬਲਾਕ ਪ੍ਰਧਾਨ ਜੈਤੋ, ਡਾਕਟਰ ਰਣਜੀਤ ਸਿੰਘ ਬਲਾਕ ਪ੍ਰਧਾਨ ਕੋਟਕਪੂਰਾ, ਡਾ. ਵਿਕਰਮ ਚੌਹਾਨ, ਡਾ. ਬਲਦੇਵ ਸਿੰਘ ਜੈਤੋ, ਡਾ. ਮਹਿੰਦਰ ਸਿੰਘ ਘਣੀਆਂ ਬਲਾਕ ਜਾਂਚੀ ਬਾਜਾਖਾਨਾ, ਡਾ. ਜਰਨੈਲ ਸਿੰਘ ਜਿਲਾ ਚੇਅਰਮੈਨ, ਡਾ. ਗੁਰਪਾਲ ਸਿੰਘ ਮੌੜ ਜਿਲਾ ਸਪੋਕਸਮੈਨ ਸਮੇਤ ਜਿਲੇ ਦੇ ਵੱਖ-ਵੱਖ ਪਿੰਡਾਂ ਵਿੱਚ ਰੋਕੋ ਕੈਂਸਰ ਦੇ ਲੱਗਣ ਵਾਲੇ ਕੈਂਪਾਂ ਬਾਰੇ ਮਿਤੀਆਂ ਦਾ ਵੇਰਵਾ ਹੇਠ ਲਿਖੇ ਹੈ।