ਫਰੀਦਕੋਟ 14 ਨਵੰਬਰ ( ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼ )
ਮੈਡੀਕਲ ਪ੍ਰੈਕਟੀਸਨਰਜ ਐਸੋਸੀਏਸ਼ਨ ਜਿਲਾ ਫਰੀਦਕੋਟ ਦੀ ਮਹੀਨਾ ਵਾਰ ਮੀਟਿੰਗ ਲਾਲਾ ਲਾਜਪਤ ਰਾਏ ਪਾਰਕ ਕੋਟਕਪੂਰਾ ਵਿਖੇ ਜਿਲਾ ਪ੍ਰਧਾਨ ਡਾ. ਅਮ੍ਰਿਤਵੀਰ ਸਿੰਘ ਸਿੱਧੂ ਦੀ ਅਗਵਾਹੀ ਹੇਠ ਹੋਈ ।ਜਿਸ ਵਿਚ ਐਸੋਸੀਏਸ਼ਨ ਦੇ ਅਹਿਮ ਮੁਦੇ ਵਿਆਚਾਰੇ ਗਏ ।ਸਬ ਤੋਂ ਪਹਿਲਾ ਡਾ. ਗੁਰਪਾਲ ਸਿੰਘ ਮੋੜ ਦੇ ਮਾਤਾ ਅਤੇ ਡਾਕਟਰ ਸਾਥੀਆਂ ਦੇ ਪਰਵਾਰਿਕ ਮੈਬਰਾਂ ਦੇ ਸਦੀਵੀ ਵਿਛੋੜੇ ਤੇ ਦੋ ਮਿੰਟਾ ਦਾ ਮੋਨ ਰੱਖ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਮੀਟਿੰਗ ਦੀ ਸ਼ੁਰੂਆਤ ਡਾ ਸਰਾਜ ਦੀਨ ਜਿਲਾ ਜਰਨਲ ਸੈਕਟਰੀ ਨੇ ਕੀਤੀ। ਜਿਸ ਵਿਚ ਡਾ ਅਮ੍ਰਿਤਵੀਰ ਸਿੰਘ ਜਿਲਾ ਪ੍ਰਧਾਨ ਨੇ ਡੇਂਗੂ ਮਲੇਰੀਏ ਤੋਂ ਬਚਾਓ ਲਈ ਸਾਫ ਸਫਾਈ ਦਾ ਖਾਸ ਖਿਆਲ ਰੱਖਣ ਲਈ ਸਾਥੀਆਂ ਨੂੰ ਜਾਣੂ ਕਰਵਾਇਆ । ਵੈਦ ਬਗੀਚਾ ਸਿੰਘ ਨੇ 2025 ਦੇ ਨਵੇ ਕੈਲੰਡਰ ਨੂੰ ਛਪਵਾਉਣ ਲਈ ਅਤੇ ਸਾਥੀਆਂ ਨੂੰ ਵੰਡਣ ਦੇ ਬਾਰੇ ਜਾਣਕਾਰੀ ਦਿਤੀ। ਵੱਖ ਵੱਖ ਬੁਲਾਰਿਆ ਨੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਜਿਸ ਵਿਚ ਬਿਮਾਰੀਆ ਤੋਂ ਬਚਾ ਅਤੇ ਆਪਣੋ ਆਪਣੇ ਬਲਾਕਾ ਦੀਆਂ ਪ੍ਰਾਪਤੀਆਂ ਬਾਰੇ ਸਾਥੀਆਂ ਨੂੰ ਜਾਣੂ ਕਰਵਾਇਆ । ਮੀਟਿੰਗ ਵਿਚ ਡਾ. ਅਮ੍ਰਿਤਵੀਰ ਸਿੰਘ ਸਿੱਧੂ ਡਾ.ਸਰਾਜ ਖਾਂਨ ਡਾ. ਮੰਦਰ ਸਿੰਘ ਸੰਘਾ ਡਾ. ਰਾਜ ਸਿੰਘ ਡਾ.ਜਸਵਿੰਦਰ ਸਿੰਘ ਖੀਵਾ ਡਾ.ਰਣਜੀਤ ਸਿੰਘ ਵੈਦ ਬਗੀਚਾ ਸਿੰਘ ਡਾ. ਵਿਕਰਮ ਚੌਹਾਨ ਡਾ. ਸੁਖਚੈਨ ਸਿੰਘ ਡਾ.ਕਰਮ ਸਿੰਘ ਡਾ.ਸੁਖਜਿੰਦਰ ਸਿੰਘ ਡਾ. ਹਰਪਾਲ ਸਿੰਘ ਡਾ. ਬਲਵਿੰਦਰ ਜੈਤੋ ਡਾ. ਜਲੰਧਰ ਸਿੰਘ ਡਾ. ਬਲਵਿੰਦਰ ਸਿੰਘ ਬਰਗਾੜੀ ਡਾ. ਜਰਨੈਲ ਸਿੰਘ ਡਾ. ਜਸਵਿੰਦਰ ਸਿੰਘ ਗਿੱਲ ਡਾ. ਵਰਿੰਦਰ ਸਿੰਘ ਡਾ. ਬੂਟਾ ਸਿੰਘ ਡਾ.ਸਿਕੰਦਰ ਸਿੰਘ ਆਦਿ ਡਾਕਟਰ ਸਾਥੀ ਮੀਟਿੰਗ ਵਿਚ ਹਾਜਰ ਸਨ।