ਫਰੀਦਕੋਟ 25 ਅਕਤੂਬਰ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼ )
ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਰਜਿਸਟਰ 295 ਬਲਾਕ ਕੋਟਕਪੂਰਾ ਦੇ ਮਹੀਨਾਵਾਰ ਮੀਟਿੰਗ ਸੇਠ ਕਦਾਰ ਨਾਥ ਜੀ ਧਰਮਸ਼ਾਲਾ ਵਿਖੇ ਡਾਕਟਰ ਰਣਜੀਤ ਸਿੰਘ ਬਲਾਕ ਪ੍ਰਧਾਨ ਕੋਟਕਪੁਰਾ ਦੀ ਪ੍ਰਧਾਨਗੀ ਹੇਠ ਚਾਰ ਦਾ ਮਲਟੀ ਸਪੈਸ਼ਲਿਸਟ ਹਸਪਤਾਲ ਬਠਿੰਡਾ ਦੇ ਸਹਿਯੋਗ ਨਾਲ ਹੋਈ. ਇਸ ਮੀਟਿੰਗ ਵਿੱਚ ਡਾਕਟਰ ਵਰਨ ਗਰਗ ਨਿਊਰੋ ਸਰਜਨ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਉਹਨਾਂ ਨੇ ਆਪਣੇ ਹਸਪਤਾਲ ਦੀਆਂ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਦਿੱਤੀ. ਮੀਟਿੰਗ ਵਿੱਚ ਬਲਾਕ ਪ੍ਰਧਾਨ ਰਣਜੀਤ ਸਿੰਘ ਨੇ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਸਰਕਾਰ ਨੂੰ ਸਖਤ ਹਦਾਇਤਾਂ ਵਿੱਚ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਆਪ ਸਰਕਾਰ ਨੇ ਸਾਡੀ ਕਾਫੀ ਸਮੇਂ ਤੋਂ ਲਟਕ ਰਿਹਾ ਮਸਲਾ ਹੱਲ ਨਾ ਕੀਤਾ ਤਾਂ ਜਥੇਬੰਦੀ ਆਉਣ ਵਾਲੀਆਂ ਜ਼ਿਮਨੀ ਚੋਣਾਂ ਵਿੱਚ ਸਰਕਾਰ ਦੇ ਖਿਲਾਫ ਸੰਘਰਸ਼ ਵਿੱਢੇਗੀ। ਡਾਕਟਰ ਜਗਸੀਰ ਸਿੰਘ ਜਿਲਾ ਖਜਾਨਚੀ ਨੇ ਆਪਣੇ ਸੰਬੋਧਨ ਵਿੱਚ ਮੈਂਬਰਾਂ ਨੂੰ ਮੈਂਬਰਾਂ ਨੂੰ ਸਾਫ ਸੁਥਰੀ ਪ੍ਰੈਕਟਿਸ ਕਰਨ ਲਈ ਕਿਹਾ. ਡਾਕਟਰ ਸੁਖਚੈਨ ਸਿੰਘ ਸਿੱਧੂ ਨੇ ਮੈਂਬਰਾਂ ਨੂੰ ਆਉਣ ਵਾਲੇ ਦਿਨਾਂ ਵਿੱਚ ਸਰਕਾਰ ਦੇ ਖਿਲਾਫ ਧਰਨੇ ਤੇ ਰੈਲੀਆਂ ਕਰਨ ਲਈ ਤਿਆਰ ਬਰ ਤਿਆਰ ਰਹਿਣ ਲਈ ਕਿਹਾ. ਮੀਟਿੰਗ ਵਿੱਚ ਡਾਕਟਰ ਬਲਵਿੰਦਰ ਕਟਾਰੀਆ ਜਨਰਲ ਸਕੱਤਰ ਡਾਕਟਰ ਗੋਪਾਲ ਕਟਾਰੀਆ ਬਲਾਕ ਖਜਾਨਚੀ ਡਾਕਟਰ ਵਿਕਰਮ ਚੌਹਾਨ ਜਿਲਾ ਡੈਲੀਗੇਟ ਡਾਕਟਰ ਰੂਪ ਸਿੰਘ ਡਾਕਟਰ ਰਮੇਸ਼ ਸ਼ਰਮਾ ਡਾਕਟਰ ਸੰਤੋਸ਼ ਕੁਮਾਰ ਡਾਕਟਰ ਸੁਖਵਿੰਦਰ ਸਿੰਘ ਡਾਕਟਰ ਜਗਜੀਤ ਅਰੋੜਾ ਡਾਕਟਰ ਲਵ ਕੁਸ਼ ਡਾਕਟਰ ਗੁਰਬੰਸ ਕੌਰ ਡਾਕਟਰ ਚਰਨਜੀਤ ਕੌਰ ਡਾਕਟਰ ਕਾਜਲਪ੍ਰੀਤ ਸਮੇਤ ਕਾਫੀ ਗਿਣਤੀ ਵਿੱਚ ਮੈਂਬਰਾਂ ਨੇ ਹਿੱਸਾ ਲਿਆ.