ਚੰਡੀਗੜ੍ਹ, 24ਅਕਤੂਬਰ, ( ਅੰਜੂ ਅਮਨਦੀਪ ਗਰੋਵਰ/ਵਰਲਡ ਪੰਜਾਬੀ ਟਾਈਮਜ਼)
ਰਾਸ਼ਟਰੀ ਕਾਵਿ ਸਾਗਰ ਨੇ ਮਹੀਨਾਵਾਰ ਕਵੀ ਦਰਬਾਰ ਕਰਵਾਇਆ,ਜਿਸ ਵਿਚ ਤਕਰੀਬਨ ਚਾਲੀ ਲੇਖਕਾਂ ਨੇ ਭਾਗ ਲਿਆ।ਇਹ ਕਵੀ ਦਰਬਾਰ ਦੀਵਾਲੀ , ਰਾਸ਼ਟਰ ਪਿਤਾ ਮਹਾਤਮਾ ਗਾਂਧੀ ਤੇ ਲਾਲ ਬਹਾਦੁਰ ਸ਼ਾਸਤਰੀ ਨੂੰ ਸਮਰਪਿਤ ਸੀ । ਕੁਝ ਕਵਿਤਾਵਾਂ ਕਰਵਾ ਚੌਥ ਤੇ ਵੀ ਸੁਣਨ ਨੂੰ ਮਿਲੀਆਂ। ਪ੍ਰੋਗਰਾਮ ਵਿੱਚ ਸ਼੍ਰੀਮਤੀ ਨਿਵੇਦਿਤਾ ਸ੍ਰੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਵਿਸ਼ੇਸ਼ ਮਹਿਮਾਨ ਵਜੋਂ ਸ਼੍ਰੀਮਤੀ ਕੋਮਲ ਜੀ ਦੁਬਈ ਤੋ ਸ਼ਾਮਿਲ ਹੋਏ। ਉਚੇਚੇ ਮਹਿਮਾਨ ਵਜੋਂ ਸ਼੍ਰੀਮਤੀ ਪਰਮਪ੍ਰੀਤ ਤੇ ਡਾ. ਚਰਨਜੀਤ ਕੌਰ ਨੇ ਭਾਗ ਲਿਆ। ਸਭਾ ਦੀ ਪ੍ਰਧਾਨ ਆਸ਼ਾ ਸ਼ਰਮਾ ਨੇ ਆਏ ਸਭ ਕਵੀਆਂ ਤੇ ਮਹਿਮਾਨਾਂ ਦਾ ਸਵਾਗਤ ਕੀਤਾ ਤੇ ਸਭਾ ਦੀ ਗਤੀਵਿਧੀਆਂ ਤੇ ਚਾਨਣਾ ਪਾਇਆ। ਡਾ. ਉਮਾ ਨੇ ਬਾਖੂਬੀ ਮੰਚ ਸੰਚਾਲਨ ਕੀਤਾ। ਪ੍ਰੋਗਰਾਮ ਵਿੱਚ ਭਾਗ ਲੈਣ ਵਾਲੇ ਕਵੀ ਕਵਿਤਰੀਆਂ ਨੇ ਆਪਣੀ ਲਿਖੀਆਂ ਰਚਨਾਵਾਂ ਨਾਲ ਸਮਾ ਬੰਨ੍ਹ ਦਿੱਤਾ । ਵੱਖ-ਵੱਖ ਵਿਸ਼ਿਆਂ ਨੂੰ ਬਹੁਤ ਚੰਗੀ ਤਰ੍ਹਾ ਉਭਾਰਿਆ ਗਿਆ। ਕਵਿਤਾਵਾਂ ਵਿਚ ਕਈ ਜਗ੍ਹਾ ਔਰਤ ਦਾ ਦਰਦ ਵੀ ਸੁਣਨ ਨੂੰ ਮਿਲਿਆ। ਇਸ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਵਾਲੇ ਸਾਹਿਤਕਾਰ ਸਨ ਸ਼੍ਰੀ ਰਵਿੰਦਰ ਕੁਮਾਰ ਸ਼ਰਮਾ, ਸ. ਗੁਰਚਰਨ ਸਿੰਘ ਜੋਗੀ, ਸ. ਇੰਦਰਜੀਤ ਸਿੰਘ, ਸ. ਸੁਖਦੇਵ ਸਿੰਘ , ਸ. ਸੁਖਵਿੰਦਰ ਸਿੰਘ , ਸ. ਜਗਤਾਰ ਸਿੰਘ, ਸ.ਮੋਹਿੰਦਰ ਸਿੰਘ ਵਿਰਕ , ਸ਼੍ਰੀ ਭਾਰਤ ਭੂਸ਼ਣ , ਸ. ਅਰਵਿੰਦਰ ਸਿੰਘ , ਜਾਗ੍ਰਤੀ ਗੌੜ, ਡਾ.ਦੀਪ ਸ਼ਿਖਾ, ਡਾ. ਸੁਦੇਸ਼ ਚੁਘ , ਡਾ. ਰਵਿੰਦਰ ਭਾਟੀਆ, ਮਨਪ੍ਰੀਤ ਕੌਰ ਚੀਮਾ, ਨਿਵੇਦਿਤਾ ਸ਼੍ਰੀ, ਸੰਜਨਾ ਮਿਸ਼ਰਾ, ਕੁਲਵਿੰਦਰ ਕੋਮਲ ,ਸੀਮਾ ਸ਼ੁਕਲਾ, ਡਾ. ਸੁਨੀਤ ਮਦਾਨ, ਡਾ.ਚਰਨਜੀਤ ਕੌਰ ,ਆਸ਼ਾ ਸ਼ਰਮਾ , ਡਾ. ਉਮਾ ਸ਼ਰਮਾ, ਪਰਮਪ੍ਰੀਤ ਕੌਰ , ਰਵੀ ਰਵਿੰਦਰ ,ਅਵਿਨਾਸ਼ ਕੌਰ ,ਸਰਿਤਾ ਤੇਜੀ, ਪਰਮਜੀਤ ਕੌਰ , ਸੁਖਮਿਲਾ ਅੱਗਰਵਾਲ, ਮੰਜੂ ਮਾਨਵ ,ਪਰਕਾਸ਼ ਕੌਰ ਪਾਸਣ, ਕਨੀਜ਼ ਮਨਜ਼ੂਰ, ਅੰਜੂ ਗਰੋਵਰ ,ਸੁਰਿੰਦਰ ਆਹਲੂਵਾਲੀਆ, ਕਮਲੇਸ਼ ਕੌਰ, ਡਾ. ਸਤਿੰਦਰ ਬੁੱਟਰ, ਪੋਲੀ ਬਰਾੜ, ਅਵਿਨਾਸ਼ ਕੌਰ ,ਨਮਰਤਾ ਮਹਿਰਾ।
ਮੁੱਖ ਮਹਿਮਾਨ ਨੇ ਸਾਰੇ ਪ੍ਰੋਗਰਾਮ ਦੀ ਭਰਪੂਰ ਸ਼ਲਾਘਾ ਕੀਤੀ। ਡਾ. ਓਮਾ ਸ਼ਰਮਾ ਦੇ ਮੰਚ ਸੰਚਾਲਨ ਨੇ ਸਭ ਤੋਂ ਵਾਹ ਵਾਹ ਖੱਟੀ। ਸਭਾ ਦੇ ਪ੍ਰਧਾਨ ਆਸ਼ਾ ਸ਼ਰਮਾ ਨੇ ਆਏ ਹੋਏ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਦਾ ਧੰਨਵਾਦ ਕੀਤਾ ਅਤੇ ਸਭ ਨੂੰ ਦੀਵਾਲੀ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ। ਰਾਸ਼ਟਰੀ ਕਾਵਿ ਸਾਗਰ ਦਾ ਇਹ ਕਵੀ ਦਰਬਾਰ ਯਾਦਗਾਰੀ ਹੋ ਨਿਬੜਿਆ