ਪਹਿਲਾਂ ਹੀ ਭਾਅ ਸਬਜ਼ੀਆਂ ਦੇ
ਚੜ੍ਹੇ ਪਏ ਅਸਮਾਨੀ,
ਹੁਣ ਤਾਂ ਯਾਰੋ ਦਾਲਾਂ ਨੇ ਵੀ ਯਾਦ
ਕਰਾਤੀ ਨਾਨੀ।
ਕੀ ਲਿਆਵੇ ਕੀ ਛੱਡੇ ਬੰਦਾ ਸਨ
ਵਿਚਾਲੇ ਫੱਸੇ,
ਜਦ ਸੋਦੇ ਦਾ ਭਾਅ ਪੁੱਛੀਏ ਤਾਂ
ਲਾਲਾ ਬੈਠਾ ਹੱਸੇ।
ਧੋਤੀ ਮੂੰਗੀ, ਦਾਲ ਮਸਰੀ ਦੀ ਸੌ
ਤੋਂ ਉੱਪਰ ਹੋਈ,
ਛੋਲੇ , ਮਾਂਹ, ਹਰ-ਹਰ ਆਖੇ ਹੱਥ
ਨਾ ਲਾਵੇ ਕੋਈ।
ਸਬਜ਼ੀ ਮਹਿੰਗੀ ਦਾਲ ਧਰ ਲਓ,
ਆਖਣ ਲੋਕ ਸਿਆਣੇ,
ਚਟਨੀ ਵੀ ਹੁਣ ਮਹਿੰਗੀ ਪੈਂਦੀ ਵਿੱਚ
ਗੰਢੇ ਕਿਸ ਨੇ ਪਾਣੇ।
ਜਿਉਂਣਾ ਦੁੱਭਰ ਹੋਇਆ ਇੱਥੇ, ਲੋਕ
ਕਿੱਧਰ ਨੂੰ ਜਾਵਣ,
ਆਪ ਨੇਤਾ ਫਾਈਵਸਟਾਰਾਂ ਵਿੱਚ
ਚੰਗੇ ਭੋਜਨ ਖਾਵਣ।
ਓਏ? ਕੁਝ ਤਾਂ ਸੋਚੋ ਲੋਕਾਂ ਬਾਰੇ ਇਹ
ਕੀ ਲੋਹੜਾ ਪੈ ਗਿਆ,
ਕਿਤੇ ਗੁਆਂਢੀ ਮੁਲਕ ਵਾਲਾ ਹਾਲ
ਨਾ ਹੋ ਜਾਏ,
ਪੱਤੋ, ਸੋਚਣ ਬਹਿ ਗਿਆ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417