ਸੰਗਰੂਰ 01 ਜੁਲਾਈ (ਇੰਦਰਜੀਤ ਸਿੰਘ/ਵਰਲਡ ਪੰਜਾਬੀ ਟਾਈਮਜ਼)
ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵੱਲੋਂ 25 ਜੂਨ 2024 ਤੋਂ 27 ਜੂਨ 2024 ਤੱਕ ਜੋਧਪੁਰ ਰਾਜਸਥਾਨ ਵਿਖੇ ਸੀਨੀਅਰ ਲੜਕੇ ਅਤੇ ਸੀਨੀਅਰ ਲੜਕੀਆਂ ਰੋਲਰ ਸਕੇਟਿੰਗ ਹਾਕੀ ਫੈਡਰੇਸ਼ਨ ਕੱਪ ਕਰਵਾਇਆ ਗਿਆ | ਇਸ ਮੁਕਾਬਲੇ ਵਿੱਚ ਭਾਰਤ ਦੇ ਵੱਖ ਵੱਖ ਰਾਜਾਂ ਨੇ ਭਾਗ ਲਿਆ | ਪੰਜਾਬ ਵੱਲੋਂ ਸੀਨੀਅਰ ਲੜਕੇ ਅਤੇ ਸੀਨੀਅਰ ਲੜਕੀਆਂ ਦੀ ਟੀਮ ਨੇ ਭਾਗ ਲਿਆ | ਇਸ ਮੁਕਾਬਲੇ ਵਿੱਚ ਪੰਜਾਬ ਵੱਲੋਂ ਸੀਨੀਅਰ ਲੜਕੀਆਂ ਦੀ ਟੀਮ ਨੇ ਕਾਂਸੀ ਦਾ ਤਮਗਾ ਹਾਸਲ ਕੀਤਾ ਅਤੇ ਸੀਨੀਅਰ ਲੜਕਿਆਂ ਦੀ ਟੀਮ ਨੇ ਸੋਨੇ ਦਾ ਤਮਗਾ ਹਾਸਲ ਕੀਤਾ | ਇਹਨਾਂ ਦੋਨਾਂ ਟੀਮਾਂ ਵਿੱਚ ਵਾਰ ਹੀਰੋਜ਼ ਸਟੇਡੀਅਮ ਸੰਗਰੂਰ ਦੇ ਦਕਸ਼ਨੂਰ ਸਿੰਘ ਸਿੱਧੂ, ਪ੍ਰਣਵ ਮੰਡੋਰਾ, ਅਰਜੁਨ ਸਿੰਘ, ਗੁਰਸੇਵਕ ਸਿੰਘ ਚੀਮਾ, ਤਨਿਸ਼ ਗੋਇਲ, ਗੁਰਸ਼ੇਰ ਸਿੰਘ ਰਾਓ ਨੇ ਭਾਗ ਲਿਆ | ਕੁੜੀਆਂ ਦੀ ਟੀਮ ਵਿੱਚ ਮਨਸੀਰਤ ਕੌਰ ਸਿੱਧੂ, ਚੈਰਲ ਗਰਗ, ਜਪਨਜੋਤ ਕੌਰ ਰਾਓ, ਸੁਕਰੀਤੀ, ਕਾਸ਼ਵੀ ਗੁਪਤਾ ਨੇ ਭਾਗ ਲਿਆ | ਇਹ ਸਾਰੇ ਖਿਡਾਰੀ ਡੀ ਐਸ ਓ ਨਵਦੀਪ ਸਿੰਘ ਔਜਲਾ ਜੀ ਕੋਲ ਪ੍ਰੈਕਟਿਸ ਕਰਦੇ ਹਨ | ਕੋਚ ਨਵਦੀਪ ਸਿੰਘ ਔਜਲਾ ਜੀ ਦੁਆਰਾ ਕਰਵਾਈ ਜਾਂਦੀ ਸਖਤ ਮਿਹਨਤ ਸਦਕਾ ਹੀ ਅੱਜ ਇਹ ਖਿਡਾਰੀ ਇਸ ਮੁਕਾਮ ਤੱਕ ਪਹੁੰਚੇ ਹਨ | ਇਹਨਾ ਖਿਡਾਰੀਆਂ ਵਿੱਚੋਂ ਜਿਆਦਾਤਰ ਖਿਡਾਰੀ ਇੰਟਰਨੈਸ਼ਨਲ ਪੱਧਰ ਤੇ ਮੈਡਲ ਪ੍ਰਾਪਤ ਕਰ ਚੁੱਕੇ ਹਨ | ਸੰਗਰੂਰ ਨੂੰ ਇਹਨਾਂ ਖਿਡਾਰੀਆਂ ਅਤੇ ਇਹਨਾਂ ਦੇ ਕੋਚ ਨਵਦੀਪ ਸਿੰਘ ਔਜਲਾ ਜੀ ਉੱਪਰ ਬਹੁਤ ਮਾਣ ਹੈ |
Leave a Comment
Your email address will not be published. Required fields are marked with *