ਹਰ ਸਾਲ ਸਾੜਣ ਲਈ ਰਾਵਣ
ਭਾਂਵੇ ਅਸੀਂ ਉਤਾਵਲੇ ਰਹਿੰਦੇ ਹਾਂ।
ਪਰ ਆਪਣੇ ਅੰਦਰ ਬੈਠੇ ਰਾਵਣ ਨੂੰ
ਪਤਾ ਨਹੀਂ ਅਸੀਂ ਕਿਉਂ ਭੁੱਲ ਬਹਿੰਦੇ ਹਾਂ।
ਚਲੋ ਕੋਠੀਆਂ ਨੂੰ ਫਿਰ ਬਣਾਈਏ ਘਰ
ਜਿੰਦਗੀ ਨੂੰ ਸਕੂਨ ਬਣਾਉਦੇ ਹਾਂ।
ਰਿਸ਼ਤਿਆਂ ਚੋਂ ਕੁੜੱਤਣ ਮਿੱਟਾ ਦਈਏ
ਜੀਵਨ ਜਿਊਣ ਦੀ ਜਾਚ ਮਾਣਦੇ ਹਾਂ।
ਸਾੜ ਦਈਏ ਬੁਰਾਈਆਂ ਦਾ ਰੌਣ
ਚਲੋ ਅੱਜ ਮਿਲ ਕੇ ਕਹਿੰਦੇ ਹਾਂ।
ਆਪਣੇ ਲਈ ਤੇ ਹਰ ਇੱਕ ਜਿਉਂਦਾ
ਗਰੇਵਾਲ ਦੂਸਰਿਆਂ ਲਈ ਜਿਉਂਦੇ ਹਾਂ।
ਡਾ ਹੈਪੀ (ਜਸਵੀਰ ਸਿੰਘ ਗਰੇਵਾਲ)