ਸਾਬਕਾ ਸਕੱਤਰ ਸਿਹਤ ਵਿਭਾਗ ਹੁਸਨ ਲਾਲ ਟਿੱਲਾ ਬਾਬਾ ਫ਼ਰੀਦ ਜੀ ਵਿਖੇ ਹੋਏ ਨਤਮਸਤਕ
ਫਰੀਦਕੋਟ, 21 ਸਤੰਬਰ (ਵਰਲਡ ਪੰਜਾਬੀ ਟਾਈਮਜ਼)
ਬਾਬਾ ਸ਼ੇਖ ਫਰੀਦ ਜੀ ਦੀ ਚਰਨ–ਛੋਹ ਪ੍ਰਾਪਤ ਪਵਿੱਤਰ ਨਗਰੀ ਫ਼ਰੀਦਕੋਟ ਵਿਖੇ ਹੁਸਨ ਲਾਲ ਆਈ.ਏ.ਐਸ ਸਾਬਕਾ ਸੈਕਟਰੀ ਹੈਲਥ ਆਪਣੇ ਪਰਿਵਾਰ ਸਮੇਤ ਅਤੇ ਨਰਪਿੰਦਰ ਸਿੰਘ ਏ.ਡੀ.ਸੀ. ਫ਼ਰੀਦਕੋਟ ਨਾਲ ਟਿੱਲਾ ਬਾਬਾ ਫਰੀਦ ਜੀ ਵਿਖੇ ਨਤਮਸਤਕ ਹੋਏ। ਇਸ ਮੌਕੇ ਕਮੇਟੀ ਵਲੋਂ ਹੁਸਨ ਲਾਲ ਅਤੇ ਨਰਪਿੰਦਰ ਸਿੰਘ ਏ.ਡੀ.ਸੀ. ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਬਾਬਾ ਫ਼ਰੀਦ ਧਾਰਮਿਕ ਅਤੇ ਵਿੱਦਿਅਕ ਸੰਸਥਾਵਾਂ ਫ਼ਰੀਦਕੋਟ ਦੇ ਪ੍ਰਧਾਨ ਸਿਮਰਜੀਤ ਸਿੰਘ ਸੇਖੋਂ ਨੇ ਉਨ੍ਹਾਂ ਨੂੰ ਬਾਬਾ ਫਰੀਦ ਆਗਮਨ ਪੁਰਬ ਦੀਆਂ ਲੱਖ- ਲੱਖ ਵਧਾਈਆਂ ਦਿੱਤੀਆਂ। ਸੁਸਾਇਟੀ ਦੇ ਪ੍ਰਬੰਧਕ ਅਤੇ ਖਜ਼ਾਨਚੀ ਗੁਰਇੰਦਰ ਮੋਹਨ ਨੇ ਹੁਸਨ ਲਾਲ ਅਤੇ ਨਰਪਿੰਦਰ ਸਿੰਘ ਏ.ਡੀ.ਸੀ. ਨੂੰ ਦੁਸ਼ਾਲਾ ਅਤੇ ਸਿਰੋਪਾਉ ਪਾ ਕੇ ਸਨਮਾਨਿਤ ਕੀਤਾ।