ਕੋਟਕਪੂਰਾ, 24 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਰਿਸ਼ੀ ਮਾਡਲ ਸਕੂਲ ਪੰਜਗਰਾੲੀਂ ਕਲਾਂ ਵਿੱਚ ਵਿਦਿਆਰਥੀਆਂ ਅੰਦਰ ਲੀਡਰਸ਼ਿਪ ਅਤੇ ਸਮਾਜਸੇਵਾ ਗੁਣਾਂ ਨੂੰ ਵਿਕਸਿਤ ਕਰਨ ਦੇ ਉਦੇਸ਼ ਨਾਲ਼ ਚੇਅਰਪਰਸਨ ਸ਼ਿੰਦਰਪਾਲ ਕੌਰ ਚਹਿਲ ਅਤੇ ਪਿ੍ਰੰਸੀਪਲ ਗਗਨਦੀਪ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਵਿਦਿਆਰਥੀ ਪ੍ਰੀਸ਼ਦ ਦੀ ਚੋਣ ਕੀਤੀ ਗਈ। ਜਿਸ ਵਿੱਚ ਸਕੂਲ ਦੇ ਚਾਰੇ ਹਾਊਸਾਂ (ਭਾਈ ਵੀਰ ਸਿੰਘ, ਨਾਨਕ ਸਿੰਘ, ਕੁਲਵੰਤ ਸਿੰਘ ਵਿਰਕ, ਡਾ. ਹਰਚਰਨ ਸਿੰਘ) ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ਼ ਭਾਗ ਲਿਆ। ਇੰਟਰਵਿਊ ਦੇ ਜ਼ਰੀਏ ਸਕੂਲ ਦੇ ਹੈੱਡ ਬੁਆਏ, ਹੈੱਡ ਗਰਲ, ਕੈਪਟਨ, ਵਾਈਸ ਕੈਪਟਨ ਅਤੇ ਕੈਬਨਿਟ ਮੈਂਬਰਾਂ ਦੀ ਚੋਣ ਕੀਤੀ ਗਈ। ਜਿਨ੍ਹਾਂ ’ਚੋਂ ਕੁਲਵੰਤ ਸਿੰਘ ਵਿਰਕ ਹਾਊਸ ਦੇ ਰਵੀਇੰਦਰ ਸਿੰਘ ਹੈੱਡ ਬੁਆਏ, ਨਾਨਕ ਸਿੰਘ ਹਾਊਸ ਦੀ ਅਨਮੋਲਦੀਪ ਕੌਰ ਹੈੱਡ ਗ਼ਰਲ, ਨਵਜੋਤ ਵਰਮਾ, ਪ੍ਰਭਜੋਤ ਵਰਮਾ, ਸੋਨੀਆ ਅਤੇ ਪਰਮਵੀਰ ਕੌਰ ਕੈਪਟਨ, ਐਸ਼ਪ੍ਰੀਤ ਕੌਰ, ਹਰਨੂਰ ਕੌਰ, ਅਰਸ਼ਦੀਪ ਕੌਰ ਅਤੇ ਹਨੋਕ ਵਾਈਸ ਕੈਪਟਨ, ਹਰਸ਼ਿਤਾ ਸ਼ਰਮਾ, ਸਿਮਰਦੀਪ ਕੌਰ, ਗੁਰਨੂਰ ਕੌਰ ਅਤੇ ਬੇਅੰਤ ਕੌਰ ਕੈਬਨਿਟ ਮੈਂਬਰ ਵਜੋਂ ਚੁਣੇ ਗਏ। ਵਿਦਿਆਰਥੀ ਪ੍ਰੀਸ਼ਦ ਦੇ ਚੁਣੇ ਗਏ ਨੁਮਾਇੰਦਿਆਂ ਨੂੰ ਮੁਬਾਰਕਬਾਦ ਦਿੰਦਿਆਂ ਸਕੂਲ ਦੀ ਚੇਅਰਪਰਸਨ ਸ਼ਿੰਦਰਪਾਲ ਕੌਰ ਚਹਿਲ ਅਤੇ ਪਿ੍ਰੰਸੀਪਲ ਗਗਨਦੀਪ ਸਿੰਘ ਨੇ ਵਿਦਿਆਰਥੀਆਂ ਨੂੰ ਆਪਣੇ ਅਹੁਦਿਆਂ ਦਾ ਸਦਉਪਯੋਗ ਕਰਨ ਅਤੇ ਸਕੂਲ ਕੈਂਪਸ ’ਚ ਅਨੁਸ਼ਾਸ਼ਨ ਬਣਾਉਣ ’ਚ ਅਹਿਮ ਭੂਮਿਕਾ ਨਿਭਾਉਣ ਦੀ ਤਾਗ਼ੀਦ ਕੀਤੀ। ਇਸ ਮੌਕੇ ਪਰਦੀਪ ਸਿੰਘ ਚਹਿਲ, ਵਾਈਸ ਪਿ੍ਰੰਸੀਪਲ ਸੁਖਮੰਦਰ ਸਿੰਘ ਬਰਾੜ ਅਤੇ ਗੁਰਲੀਨ ਕੌਰ ਸਰਾਂ, ਹਾਊਸ ਇੰਚਾਰਜ ਜਸਵੀਰ ਸਿੰਘ ਧਾਲੀਵਾਲ, ਮਨਦੀਪ ਸਿੰਘ ਕੈਂਥ, ਪੂਨਮ ਰਾਣੀ, ਰਣਜੀਤ ਸਿੰਘ ਅਤੇ ਸਮੂਹ ਸਟਾਫ਼ ਮੈਂਬਰ ਵੀ ਹਾਜ਼ਰ ਸਨ।