ਫਰੀਦਕੋਟ 28 ਅਕਤੂਬਰ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼)
ਜਿਲਾ ਰੈਡ ਕ੍ਰਾਸ ਸੀਨੀਅਰ ਸਿਟੀਜਨ ਵੈਲਫੇਅਰ ਕਲੱਬ ਫਰੀਦਕੋਟ ਮਹੀਨਾ ਅਕਤੂਬਰ ਦੌਰਾਨ ਜਨਮੇ ਮੈਂਬਰਾਂ ਦਾ ਜਨਮ ਦਿਨ ਮਨਾਉਣ ਹਿੱਤ ਸਨਮਾਨ ਸਮਾਰੋਹ
ਆਪਣੇ ਕਲੱਬ ਦਫ਼ਤਰ ਦੇ ਪਰਾਗਣ ਵਿਖੇ ਪਰਧਾਨ ਦਰਸ਼ਨ ਲਾਲ ਚੁੱਘ, ਸਰਪ੍ਰਸਤ ਡਾਕਟਰ ਅਜੀਤ ਸਿੰਘ ਗਿੱਲ , ਵਜ਼ੀਰ ਚੰਦ ਗੁਪਤਾ, ਦਰਸ਼ਨ ਕੁਮਾਰ ਸਖੀਜਾ ਅਤੇ ਮੰਚ ਸੰਚਾਲਕ ਅਮਰਜੀਤ ਸਿੰਘ ਵਾਲੀਆ ਦੀ ਅਗਵਾਈ ਹੇਠ ਸਨਮਾਨ ਸਮਾਰੋਹ ਕੀਤਾ।
ਕਲੱਬ ਦੇ ਪ੍ਰਧਾਨ ਦਰਸ਼ਨ ਲਾਲ ਚੁੱਘ ਨੇ ਸਭ ਮੈਂਬਰਾਂ ਨੂੰ ਜੀ ਆਇਆਂ ਕਹਿੰਦਿਆ ਹੋਇਆ, ਕਲੱਬ ਦੀ ਗਤੀਵਿਧੀਆਂ ਦੀ ਜਾਣਕਾਰੀ ਦਿੰਦੇ ਹੋਏ, ਮਾਨਯੋਗ ਡਿਪਟੀ ਕਮਿਸ਼ਨਰ ਫਰੀਦਕੋਟ ਆਈ. ਏ.ਐਸ. ਸ੍ਰੀ ਵਨੀਤ ਕੁਮਾਰ ਜੀ ਵੱਲੋਂ ਕਲੱਬ ਦੇ ਸ਼ੈੱਡ ਵਿੱਚ ਵਾਧੇ ਦੀ ਬੇਨਤੀ ਨੂੰ ਖੁੱਲ ਦਿਲੀ ਨਾਲ ਸਵੀਕਾਰ ਕਰਨ ਦੀ ਜਾਣਕਾਰੀ ਸਭ ਮੈਬਰਾਂ ਨਾਲ ਸਾਂਝੀ ਕਰਦਿਆ ਹੋਇਆ ਉਹਨਾਂ ਦਾ ਧੰਨਵਾਦ ਕਰਦਿਆਂ ਹੋਇਆਂ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਸਨਮਾਨਿਤ ਹੋਣ ਵਾਲੇ ਮੈਂਬਰਾਂ ਨੂੰ ਵਧਾਈਆਂ ਦਿੱਤੀਆਂ।
ਸਕੱਤਰ ਅਮਰਜੀਤ ਸਿੰਘ ਵਾਲੀਆ ਵੱਲੋਂ ਮੰਚ ਸੰਚਾਲਕ ਦੀ ਭੂਮਿਕਾ ਬਾਖੂਬੀ ਨਿਭਾਉਂਦਿਆਂ ਹੋਇਆ ਸਨਮਾਨਿਤ ਹੋਣ ਵਾਲੇ ਮੈਂਬਰਾਂ ਸਬੰਧੀ ਜਾਣਕਾਰੀ ਵੀ ਦਿੱਤੀ।
ਸਰਬਿੰਦਰ ਸਿੰਘ ਬੇਦੀ ਵੱਲੋਂ ਧਾਰਮਿਕ ਗੀਤ, ਦਰਸ਼ਨ ਕੁਮਾਰ ਸੁਖੀਜਾ ਵੱਲੋਂ ਸ਼ੇਅਰ ,ਪ੍ਰਿੰਸੀਪਲ ਕ੍ਰਿਸ਼ਨ ਲਾਲ ਵੱਲੋਂ ਬਿਰਧ ਅਵਸਥਾ ਸਬੰਧੀ, ਪ੍ਰਿੰਸੀਪਲ ਸੁਖਦੇਵ ਸਿੰਘ , ਜੈਪਾਲ ਸਿੰਘ ਬਰਾੜ, ਸੁਰਿੰਦਰ ਪਾਲ ਸ਼ਰਮਾ, ਬਾਬੂ ਸਿੰਘ ਬਰਾੜ ਗੁਰਪ੍ਰੀਤ ਸਿੰਘ ਗੋਪੀ, ਨੇ ਗੀਤ ਪੇਸ਼ ਕਰਕੇ ਮਾਹੌਲ ਨੂੰ ਸੰਗੀਤਕ ਬਣਾਇਆ ਅਤੇ ਵਜ਼ੀਰ ਚੰਦ ਗੁਪਤਾ, ਗੁਰਮੀਤ ਸਿੰਘ ਬਰਾੜ ਬੁਲਾਰਿਆਂ ਨੇ ਆਪਣੇ ਵਿਚਾਰ ਵੀ ਸਾਂਝੇ ਕੀਤੇ।
ਸਮਾਰੋਹ ਦੌਰਾਨ ਸ਼ਾਮ ਸੁੰਦਰ ਰਿਹਾਨ ਪੰਜਾਬੀ ਅਧਿਆਪਕ, ਅਮਰਜੀਤ ਸਿੰਘ ਗੋਂਦਾਰਾ ਮੈਨੇਜਰ ਕੋ- ਆਪਰੇਟਿਵ ਬੈਂਕ ,ਮਨਜੀਤ ਇੰਦਰ ਸਿੰਘ ਵਾਲੀਆ ਸੁਪਰਡੈਂਟ ਸਿਹਤ ਵਿਭਾਗ, ਗੁਰਪ੍ਰੀਤ ਸਿੰਘ ਮਾਂਗਟ ਸਕੱਤਰ ਮਾਰਕੀਟ ਕਮੇਟੀ , ਵਿਦਿਆ ਰਤਨ ਦੇਵਗਨ ਅਧਿਆਪਕ, ਜਸਵਿੰਦਰ ਸਿੰਘ ਜੌੜਾ ਸੀ.ਐਚ.ਡੀ. ਬੀ ਐਂਡ ਆਰ ਵਿਭਾਗ, ਸਰਬਿੰਦਰ ਸਿੰਘ ਬੇਦੀ ਮੁਲਾਜ਼ਮ ਪੰਜਾਬ ਪੁਲਿਸ,(ਸਾਰੇ ਰਿਟਾਇਰਡ) ਰਾਜੇਸ਼ ਕੁਮਾਰ ਸੁਖੀਜਾ ਹਰੀਸ਼ ਕੁਮਾਰ ਸੇਠੀ, ਸਮਾਜ ਸੇਵੀ ਅਤੇ ਸਫਲ ਕਾਰੋਬਾਰੀ ਨੂੰ ਹਾਰ ਪਹਿਨਾ ਕੇ , ਕੇਕ ਕਟਵਾ ਕੇ ਅਤੇ ਸ਼ਾਨਦਾਰ ਯਾਦਗਾਰੀ ਮਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ।
ਸਮਾਰੋਹ ਨੂੰ ਕਾਮਯਾਬ ਕਰਨ ਲਈ ਮੀਤ ਪ੍ਰਧਾਨ ਭੁਪਿੰਦਰ ਸਿੰਘ ਬਰਾੜ, ਬਿੱਕਰ ਸਿੰਘ ਕੈਸ਼ੀਅਰ, ਅਜਮੇਰ ਸਿੰਘ ਚੌਹਾਨ, ਨੇ ਵਿਸ਼ੇਸ਼ ਯੋਗਦਾਨ ਪਾਇਆ।
ਸਰਪਸਤ ਡਾਕਟਰ ਅਜੀਤ ਸਿੰਘ ਗਿੱਲ ਵੱਲੋਂ ਸਭ ਦਾ ਧੰਨਵਾਦ ਕਰਦਿਆਂ ਹੋਇਆ, ਸਨਮਾਨਿਤ ਹੋਏ ਮੈਬਰਾਂ ਨੂੰ ਵਧਾਈਆਂ ਦਿੱਤੀਆਂ ਅਤੇ ਬੁਢਾਪੇ ਵਿੱਚ ਆਪਣੇ ਪਾਸ ਕੁਝ ਰੱਖਣ ਲਈ ਵਿਚਾਰ ਸਾਂਝੇ ਕੀਤੇ।
ਇਸ ਸਮਾਰੋਹ ਦੀ ਰੌਣਕ ਵਧਾਉਣ ਲਈ , ਕੁਲਬੀਰ ਸਿੰਘ ਵੜੈਚ, ਪ੍ਰਿੰਸੀਪਲ ਐਨ. ਕੇ. ਗੁਪਤਾ, ਟੇਕ ਚੰਦ , ਕੇਵਲ ਕ੍ਰਿਸ਼ਨ ਕਟਾਰੀਆ, ਗੋਬਿੰਦ ਰਾਮ ਸ਼ਰਮਾ, ਰਾਜ ਕੁਮਾਰ ਸ਼ਰਮਾ, ਚਮਨ ਲਾਲ ਗੌੜ, ਰਣਜੀਤ ਸਿੰਘ ਘੁਮਾਨ, ਪ੍ਰਿੰਸੀਪਲ ਵਿਨੋਦ ਕੁਮਾਰ ਸਿੰਗਲਾ, ਪ੍ਰੇਮਪਾਲ ਸਿੰਘ ਬਰਾੜ ,ਜਸਬੀਰ ਸਿੰਘ ਭੁੱਲਰ, ਜਸਵੰਤ ਸਿੰਘ ਸਰਾ, ਮਹਿੰਦਰ ਸਿੰਘ ਸੰਧੂ, ਜਗਦੀਸ਼ ਸਿੰਘ ਬੇਦੀ, ਬਲਦੇਵ ਸਿੰਘ ਮਾਨ, ਜੋਗਿੰਦਰ ਸਿੰਘ ਸੰਧੂ,ਅਸ਼ੋਕ ਕੁਮਾਰ ਵਧਵਾ , ਬਲਬੀਰ ਸਿੰਘ ਸਰਾਂ, ਪਰਮਜੀਤ ਸਿੰਘ ਸਰਾਂ, ਕਰਨਲ ਬਲਬੀਰ ਸਿੰਘ ਸਰਾਂ, ਦੇਵ ਕ੍ਰਿਸ਼ਨ ਸ਼ਰਮਾ, ਮਹਿੰਦਰ ਸਿੰਘ ਗਰੋਵਰ,ਵਰਿੰਦਰ ਕੁਮਾਰ ਗਾਂਧੀ, ਡਾਕਟਰ ਦਵਿੰਦਰ ਮਹਿਤਾ, ਜਗਦੀਸ਼ ਸਿੰਘ ਬੇਦੀ, ਇੰਜੀ ਜੀਤ ਸਿੰਘ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਮੈਂਬਰਾਂ ਨੇ ਹਾਜ਼ਰੀ ਲੱਗਵਾ ਕੇ ਸਮਾਰੋਹ ਦੀਆਂ ਰੌਣਕਾਂ ਵਿੱਚ ਵਾਧਾ ਕੀਤਾ।