ਚਿੱਤਰਾ ਸ਼ਰਮਾ ਨੇ ਖਿਡਾਰੀਆਂ ਲਈ 65, 000 ਦੀਆਂ ਸਪੋਰਟਸ ਕਿੱਟਾਂ ਅਤੇ ਬੂਟ ਵੰਡਣ ਲਈ ਸਹਿਯੋਗ ਦਿੱਤਾ
ਖੇਤਰ ਕੋਈ ਵੀ ਮਿਹਨਤੀ ਵਿਅਕਤੀ ਇੱਕ ਦਿਨ ਮਨਚਾਹੀ ਮੰਜ਼ਿਲ ’ਤੇ ਜ਼ਰੂਰ ਪਹੁੰਚਦਾ ਹੈ : ਸੰਧਵਾਂ
ਫ਼ਰੀਦਕੋਟ, 12 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਰੋਟਰੀ ਕਲੱਬ ਫ਼ਰੀਦਕੋਟ ਅਤੇ ਇਨਰਵੀਲ੍ਹ ਕਲੱਬ ਫ਼ਰੀਦਕੋਟ 309 ਵੱਲੋਂ ਹੈਂਡਬਾਲ ਗਰਾਊਂਡ, ਨਹਿਰੂ ਸਟੇਡੀਅਮ ਫ਼ਰੀਦਕੋਟ ਵਿਖੇ ਫ਼ਰੀਦਕੋਟ ਦੇ ਖਿਡਾਰੀਆਂ ਨੂੰ ਸਪੋਰਟਸ ਕਿੱਟਾਂ ਅਤੇ ਬੂਟ ਵੰਡਣ ਲਈ ਦੇਣ ਲਈ ਇੱਕ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸਪੀਕਰ ਵਿਧਾਨ ਸਭਾ ਪੰਜਾਬ ਕੁਲਤਾਰ ਸਿੰਘ ਸੰਧਵਾਂ ਦੇ ਭਰਾ ਐਡਵੋਕੇਟ ਬੀਰਇੰਦਰ ਸਿੰਘ ਸੰਧਵਾਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਰੋਟਰੀ ਕਲੱਬ ਫ਼ਰੀਦਕੋਟ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਰਾੜ ਨੇ ਦੱਸਿਆ ਕਿ ਅੱਜ ਸ਼ਹਿਰ ਦੀ ਔਰਤਾਂ ਦੀ ਇਕਲੌਤੀ ਸੰਸਥਾ ਇਨਰਵੀਲ੍ਹ ਕਲੱਬ ਫ਼ਰੀਦਕੋਟ ਦੇ ਮੈਂਬਰ ਸ਼੍ਰੀਮਤੀ ਚਿੱਤਰਾ ਸ਼ਰਮਾ ਸੁਪਤਨੀ ਅਜ਼ਾਦ ਬਿੰਦੂ ਸ਼ਰਮਾ ਦੇ ਸਹਿਯੋਗ ਨਾਲ 33 ਖਿਡਾਰੀਆਂ ਨੂੰ ਸਪੋਰਟਸ ਕਿੱਟਾਂ ਅਤੇ 125 ਖਿਡਾਰੀਆਂ ਨੂੰ ਬੂਟ ਵੰਡੇ ਜਾ ਰਹੇ ਹਨ। ਇਸ ਨੇਕ ਕਾਰਜ ’ਤੇ ਸ਼ਰਮਾ ਪ੍ਰੀਵਾਰ ਵੱਲੋਂ 65000 ਰੁਪਏ ਖਰਚੇ ਗਏ ਹਨ। ਉਨ੍ਹਾਂ ਇਸ ਮੌਕੇ ਦੱਸਿਆ ਕਿ ਰੋਟਰੀ ਕਲੱਬ ਅਤੇ ਇਨਰਵੀਲ੍ਹ ਕਲੱਬਾਂ ਵੱਲੋਂ ਨਿਰੰਤਰ ਸ਼ਹਿਰ ਅੰਦਰ ਸਮਾਜ ਸੇਵਾ ਦੇ ਕਾਰਜ ਨਿਰੰਤਰ ਵੱਡੇ ਪੱਧਰ ’ਤੇ ਕੀਤੇ ਜਾ ਰਹੇ ਹਨ। ਮੌਕੇ ਮੁੱਖ ਮਹਿਮਾਨ ਐਡਵੋਕੇਟ ਬਰਿੰਦਰ ਸਿੰਘ ਸੰਧਵਾਂ ਨੇ ਕਿਹਾ ਕਿ ਸਮੂਹ ਖਿਡਾਰੀਆਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਸਿੱਖਿਆ, ਖੇਡਾਂ, ਸੱਭਿਆਚਾਰਕ ਅਤੇ ਮੁਕਾਬਲੇਬਾਜ਼ੀ ਦੀਆਂ ਪ੍ਰੀਖਿਆਵਾਂ ’ਚ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜ਼ਿੰਦਗੀ ’ਚ ਖੇਤਰ ਕੋਈ ਵੀ ਮਿਹਨਤੀ ਵਿਅਕਤੀ ਇੱਕ ਦਿਨ ਮਨਚਾਹੀ ਮੰਜ਼ਿਲ ਤੇ ਜ਼ਰੂਰ ਪਹੁੰਚਦਾ ਹੈ। ਉਨ੍ਹਾਂ ਦੱਸਿਆ ਪੰਜਾਬ ਸਰਕਾਰ ਵੱਲੋਂ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਵਿਖਾਉਣ ਵਾਸਤੇ ਨਿਰੰਤਰ ਤੀਜੀ ਵਾਰ ਖੇਡਾਂ ਵਤਨ ਪੰਜਾਬ ਦੀਆਂ ਕਰਵਾਈਆਂ ਗਈਆਂ ਹਨ। ਉਨ੍ਹਾਂ ਕਿਹਾ ਖਿਡਾਰੀ ਸਖ਼ਤ ਮਿਹਨਤ ਕਰਨ, ਉਨ੍ਹਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ। ਇਸ ਮੌਕੇ ਸ਼੍ਰੀਮਤੀ ਨੀਲਮ ਸੱਚਰ ਮੀਤ ਪ੍ਰਧਾਨ ਇਲਰਵੀਲ੍ਹ ਕਲੱਬ ਫ਼ਰੀਦਕੋਟ ਨੇ ਜੀਵਨ ’ਚ ਖੇਡਾਂ ਦੀ ਮਹੱਤਤਾ ਵਿਸਥਾਰ ਨਾਲ ਦੱਸੀ। ਉਨ੍ਹਾਂ ਕਿਹਾ ਖੇਡਾਂ ਖੇਡਣ ਵਾਲੇ ਵਿਅਕਤੀ ਅੰਦਰ ਬਹੁਤ ਸਾਰੇ ਗੁਣ ਸਹਿਜੇ ਹੀ ਵਿਕਸਤ ਹੋ ਜਾਂਦੇ ਹਨ। ਇਸ ਮੌਕੇ ਮੰਚ ਸੰਚਾਲਨ ਕਰਦਿਆਂ ਦਵਿੰਦਰ ਸਿੰਘ ਪੰਜਾਬ ਮੋਟਰਜ਼ ਨੇ ਸਭ ਨੂੰ ਜੀ ਆਇਆਂ ਨੂੰ ਆਖਿਆ ਅਤੇ ਆਪਣੀ ਕਮਾਈ ’ਚੋਂ ਦਸਵੰਧ ਕੱਢ ਕੇ ਲੋੜਵੰਦ ਦੀ ਸਹਾਇਤਾ ਕਰਨ ਲਈ ਉਤਸ਼ਾਹਿਤ ਕੀਤਾ। ਰੋਟਰੀ ਕਲੱਬ ਦੇ ਸਕੱਤਰ ਅਸ਼ਵਨੀ ਬਾਂਸਲ ਨੇ ਕਲੱਬ ਦੀ ਰਿਪੋਰਟ ਪੇਸ਼ ਕਰਦਿਆਂ ਇਨਰਵੀਲ੍ਹ ਕਲੱਬ ਦੇ ਪ੍ਰਧਾਨ ਸ਼੍ਰੀਮਤੀ ਨੀਨਾ ਗੋਇਲ, ਉਨ੍ਹਾਂ ਦੀ ਟੀਮ ਅਤੇ ਵਿਸ਼ੇਸ਼ ਰੂਪ ’ਚ ਸ਼੍ਰੀਮਤੀ ਚਿੱਤਰਾ ਸ਼ਰਮਾ ਦਾ ਖਿਡਾਰੀਆਂ ਦੀ ਸਹਾਇਤਾ ਲਈ ਵੱਡਮੁੱਲਾ ਯੋਗਦਾਨ ਦੇਣ ਤੇ ਧੰਨਵਾਦ ਕੀਤਾ। ਇਸ ਮੌਕੇ ਹੈਂਡਬਾਲ ਕੋਚ ਚਰਨਜੀਵ ਮਾਈਕਲ, ਰੋਟਰੀ ਕਲੱਬ ਦੇ ਸੰਜੀਵ ਮਿੱਤਲ, ਇੰਜ. ਜੀਤ ਸਿੰਘ, ਨਵੀਸ਼ ਛਾਬੜਾ, ਪਿ੍ਰਤਪਾਲ ਸਿੰਘ ਕੋਹਲੀ, ਡਾ. ਪ੍ਰਦੀਪ ਗਰਗ, ਅਰਵਿੰਦ ਛਾਬੜਾ, ਜਗਦੀਪ ਸਿੰਘ ਗਿੱਲ, ਐਡਵੋਕੇਟ ਸਤਿੰਦਰਪਾਲ ਸਿੰਘ ਲਾਡੀ, ਅਮਰਬੀਰ ਸਿੰਘ ਮੱਲ੍ਹੀ ਲੁਹਾਮ, ਵਰੁਣ ਜੈਨ, ਯੋਗੇਸ਼ ਗਰਗ, ਕੇਵਲ ਕਿ੍ਰਸ਼ਨ ਕਟਾਰੀਆ, ਬੇਟੀ ਅਰਮਾਨ ਪੁਰੀ, ਰਾਜਨ ਨਾਗਪਾਲ, ਲਖਵਿੰਦਰ ਸਿੰਘ, ਇਨਰਵੀਲ੍ਹ ਕਲੱਬ ਫ਼ਰੀਦਕੋਟ ਦੇ ਪ੍ਰਧਾਨ ਸ਼੍ਰੀਮਤੀ ਨੀਨਾ ਗੋਇਲ, ਕਵਿਤਾ ਸ਼ਰਮਾ, ਬਲਜੀਤ ਸ਼ਰਮਾ, ਪੂਜਾ ਚਾਵਲਾ, ਇੰਦੂ ਮੌਂਗਾ, ਸੰਤੋਸ਼ ਰੀਹਾਨ, ਮੀਨਕਸ਼ੀ ਗਰਗ, ਕੰਚਨ ਧੀਂਗੜਾ, ਰੇਣੂ ਗਰਗ, ਮੰਜੂ ਸੁਖੀਜਾ, ਨੀਲਮ ਸੁਚੇਤ, ਰੇਖਾ ਜਿੰਦਲ, ਸ਼੍ਰੀਮਤੀ ਸ਼ੋਭਾ ਸ਼ਾਮਲ ਸਨ। ਸਮਾਗਮ ਦੌਰਾਨ ਦੋਹਾਂ ਕਲੱਬਾਂ ਨੇ ਮਿਲ ਕੇ ਮੁੱਖ ਮਹਿਮਾਨ ਐਡਵੋਕੇਟ ਬੀਰਇੰਦਰ ਸਿੰਘ ਸੰਧਵਾਂ ਦਾ ਸਨਮਾਨ ਕੀਤਾ। ਅੰਤ ’ਚ ਬਾਬਾ ਫ਼ਰੀਦ ਕੋਚ ਚਰਨਜੀਵ ਮਾਇਕਲ ਨੇ ਬਾਬਾ ਫ਼ਰੀਦ ਹੈਂਡਬਾਲ ਕਲੱਬ ਫ਼ਰੀਦਕੋਟ ਦੇ ਖਿਡਾਰੀਆਂ ਦੀ ਸਹਾਇਤਾ ਲਈ ਸਭ ਦਾ ਧੰਨਵਾਦ ਕੀਤਾ।