ਪਾਤੜਾਂ, 14 ਜੁਲਾਈ (ਪੱਤਰ ਪ੍ਰੇਰਕ/ਵਰਲਡ ਪੰਜਾਬੀ ਟਾਈਮਜ਼)
ਆਪਣੀਆਂ ਪੇਸ਼ਕਾਰੀਆਂ ਨਾਲ਼ ਚਲੰਤ ਮੁੱਦਿਆਂ ‘ਤੇ ਆਲੋਚਨਾਤਮਕ ਪੱਖ ਰੱਖਣ ਲਈ ਜਾਣੇ ਜਾਂਦੇ ਲੋਕ ਫ਼ਨਕਾਰ ਰੋਮੀ ਘੜਾਮਾਂ ਦੀ ਟੀਮ ਜਲਦ ਹੀ ਆਪਣੇ ਨਵੇਂ ਗੀਤ ‘ਬ੍ਹਈਏ ਪੰਜਾਬ ਦੇ ਪਹੀਏ’ ਨਾਲ਼ ਹਾਜਰੀ ਲਗਾਵੇਗੀ। ਜਿਸਦੀ ਸ਼ੂਟਿੰਗ ਅੱਜ ਪਿੰਡ ਬ੍ਰਾਹਮਣਮਾਜਰਾ (ਪਾਤੜਾਂ) ਵਿਖੇ ਕੀਤੀ ਗਈ। ਜਿਸ ਬਾਰੇ ਰੋਮੀ ਨੇ ਦੱਸਿਆ ਕਿ ਇਸ ਵਿੱਚ ਹਰਮੇਸ਼ ਮੇਸ਼ੀ (ਬ੍ਰਹਾਮਣਮਾਜਰਾ), ਅੰਗਰੇਜ ਸਿੰਘ ਗੱਜੂ ਅਤੇ ਪੂਰਨ ਸਿੰਘ ਸਰਪੰਚ ਨੇ ਪ੍ਰਮੁੱਖ ਭੂਮਿਕਾਵਾਂ ਨਿਭਾਈਆਂ। ਸੰਗੀਤ ਮਿਊਜ਼ਿਕ ਮਿਸਤਰੀ ਅਤੇ ਫਿਲਮਾਂਕਣ ਐਰਿਕ ਵੱਲੋਂ ਤਿਆਰ ਕੀਤਾ ਗਿਆ। ਗੀਤ ਇਸੇ ਮਹੀਨੇ ਦੌਰਾਨ ਰਿਲੀਜ਼ ਕਰ ਦਿੱਤਾ ਜਾਵੇਗਾ। ਇਸ ਮੌਕੇ ਰਵਿੰਦਰ ਸਿੰਘ ਕਾਕਾ ਟ੍ਰਾਂਸਪੋਰਟਰ, ਰਾਮਪਾਲ ਖੇੜੀ ਨਗਹੀਆ, ਸ਼ੀਰਾ ਖਾਨ, ਲੀਲਾ ਦਾਸ, ਹੈਪੀ ਖੇੜੀ ਨਗਹੀਆ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।