ਚਾਅ ਮੇਰੇ ਭਖਦੇ ਅੱਗਾਂ ਵਰਗੇ
ਲੂਣੇ ਪਾਈ ਦੀਆਂ ਝੱਗਾਂ ਵਰਗੇ
ਪੱਲ ਪੱਲ ਮੈਨੂੰ ਖੂਬ ਛਾਣਦੇ ਨੇ
ਕੰਡਿਆਂ ਨੂੰ ਬੰਨੇ ਛੱਜਾਂ ਵਰਗੇ
ਇਹ ਨੀ ਲੈਣਾ ਓਹ ਨੀ ਦੇਣਾ
ਮਜਬੂਰ ਲਾਚਾਰ ਪੱਜਾਂ ਵਰਗੇ
ਸ਼ਾਇਰਾਂ ਦੇ ਪੱਲੇ ਚ ਛੇਕ ਬੜੇ
ਫੋਕੇ ਬੱਦਲ ਸੱਭੇ ਗੱਜਾਂ ਵਰਗੇ
ਨਾ ਦੀ ਚੌਧਰ ਹੈ ਬਕਾਇਆ
ਸਿਰੋੰ ਲੱਥੀਆਂ ਪੱਗਾਂ ਵਰਗੇ
ਪੈਰ ਪੈਰ ਤੇ ਠੇਡੇ ਨੇ ਚੰਦਨਾਂ
ਜਿੰਦੇ ਤੇਰੇ ਰੰਗ ਜੱਭਾਂ ਵਰਗੇ

ਚੰਦਨ ਹਾਜੀਪੁਰੀਆ
pchauhan5572@gmail.com