ਚਿੜੀਆਂ ਮਰ ਗਈਆਂ,
ਇੱਲਾਂ——ਉੱਡ ਗਈਆਂ
ਡੂੰਘੇ ਹੋ ਗਏ, ਪੱਤਣਾਂ ਦੇ ਪਾਣੀ
ਚੁੱਕ ਕੁਹਾੜਾ ! ਤੈਂ ਰੁੱਖ ਨੇ ਵੱਢਤੇ
ਭੁੱਲ ਬੈਠਾ, ਮਹਾਂ ਪੁਰਸ਼ਾਂ ਦੀ ਬਾਣੀ,
ਬੰਦਿਆਂ ਹੋਸ਼ ਕਰ, ……
ਖਤਮ ਹੋਣ ਵਾਲੀ ਏ, ਤੇਰੀ ਕਹਾਣੀ,
ਬੰਦਿਆਂ ………… ਹੋਸ਼ ਕਰ, !
ਕਰ ਕਰ ਸਪੇਰਿਆਂ ,
ਫਸਲਾਂ ਚੋਂ, ਨਦੀਨ ਸੁਕਾਏ,
ਪਾ ਪਾ ਖਾਦਾਂ ਆਂ,
ਅਨਾਜ਼ ਨਿਰੇ ਜ਼ਹਿਰ ਉਗਾਏ,
ਘਾਹ-ਫੂਸ ਨੂੰ ਅੱਗਾਂ ਲਾ ਕੇ,
ਹੱਦੋ ਵੱਧ ਟਰੈਫਿਕ ਵਧਾ ਕੇ
ਪੌਣ-ਪਾਣੀ ਦੀ, ਮਹੱਤਤਾ ਨਾ ਜਾਣੀ,
ਬੰਦਿਆਂ ਹੋਸ਼ ਕਰ,
ਖਤਮ ਹੋਣ ਵਾਲੀ ਏ, ਤੇਰੀ ਕਹਾਣੀ,
ਬੰਦਿਆਂ……….. ਹੋਸ਼ ਕਰ..!
ਅਦਿੱਖ ਪਰਮਾਤਮਾ ਦੀ
ਤੂੰ, ਬੰਦਿਆਂ ਪੂਜਾ ਕਰਦਾ ਆ
ਪਰ—ਪ੍ਰਤੱਖ ਕੁਰਦਤ ਨੂੰ,
ਦੋਨੇ-ਹੱਥੀ, ਤਬਾਹ ਏ ਕਰਦਾ,
ਜੜਾਂ ਆਪਣੀਆਂ ‘ਚ, ਖੁਦ ਦਾਤੀ ਫੇਰੇ,
ਵੱਢ ਵੱਢ ਕੇ ਰੁੱਖ, ਕੀਤੇ ਰਹਿਣ ਵਸੇਰੇ,
ਉਸ ਰਹਿਬਰ ਦੀ, ਨਾ, ਮਹਿਮਾਂ ਜਾਣੀ
ਬੰਦਿਆਂ ਹੋਸ਼ ਕਰ,
ਖਤਮ ਹੋਣ ਵਾਲੀ ਏ, ਤੇਰੀ ਕਹਾਣੀ,
ਬੰਦਿਆਂ ………ਹੋਸ਼ ਕਰ…!!
ਮੂੰਹ ਤੇ—-ਮਾਸ਼ਕ ਬੰਨ ਕੇ,
ਕਿਹਦੇ ਅੱਗੇ, ਫਰਿਆਦ ਕਰੇਂਗਾ,
ਪੰਜ-ਆਬਾਂ ਦੇ ਵਿੱਚ ਰਹਿ ਕੇ,
ਦੁੱਧ ਦੇ ਭਾਂਅ, ਤੈਨੂੰ ਪਾਣੀ ਮਿਲੇਗਾ,
ਵਪਾਰੀ-ਵਰਗ ਨੇ, ਕਰਨੇ ਧੰਦੇ ਏ
ਹਵਾ,ਪਾਣੀ, ਜਦ, ਮੁਲ ਮਿਲਣੇ, ਬੰਦੇ
ਤੇਰੇ ਕੋਲੋ, ਕਰੋੜਾਂ ਰੁਪੈ ਪੂੰਜੀ ਕਮਾਉਣੀ
ਬੰਦਿਆ ਹੋਸ਼ ਕਰ,
ਖਤਮ ਹੋਣ ਵਾਲੀ ਏ, ਤੇਰੀ ਕਹਾਣੀ,
ਬੰਦਿਆਂ …………..ਤੂੰ ਹੋਸ਼ ਕਰ !!
ਦੀਪ ਰੱਤੀ ✍️